
ਟੈਕਨੋਲੋਜੀ ਨਿਊਜ਼ ਕੰਪਨੀ ਵਾਇਰਡ ਦੇ ਅਨੁਸਾਰ, ਇੰਟਰਨੈੱਟ 'ਤੇ ਲਾਈਵ ਸਟ੍ਰੀਮਿੰਗ ਵਾਲੀ ਕੰਪਨੀ ਟਵਿੱਚ ਆਪਣੇ ਯੂਜ਼ਰਸ ਨੂੰ ਸੌਣ ਦੇ ਲਈ ਲੱਖਾਂ ਰੁਪਏ ਦੇ ਰਹੀ ਹੈ
ਨਵੀਂ ਦਿੱਲੀ- ਆਲਸ ਅਤੇ ਨੀਂਦ ਨੂੰ ਛੱਡ ਕੇ, ਲੋਕ ਸਖ਼ਤ ਮਿਹਨਤ ਕਰਕੇ ਪੈਸਾ ਕਮਾਉਂਦੇ ਹਨ ਪਰ ਜੇ ਕਿਸੇ ਨੂੰ ਸਿਰਫ ਸੌਣ ਲਈ ਪੈਸਾ ਮਿਲਦਾ ਹੈ, ਤਾਂ ਇਸ ਤੋਂ ਸੌਖਾ ਤਰੀਕਾ ਕੋਈ ਨਹੀਂ ਹੋ ਸਕਦਾ। ਹੁਣ ਖ਼ਬਰ ਇਹ ਸਾਹਮਣੇ ਆਈ ਹੈ ਕਿ ਲੋਕ ਸੌਣ ਲਈ ਪੈਸਾ ਕਮਾ ਰਹੇ ਹਨ। ਕਈ ਕੰਪਨੀਆਂ ਲੋਕਾਂ ਨੂੰ ਸੌਣ ਲਈ ਪੈਸੇ ਦੇ ਰਹੀਆਂ ਹਨ। ਟੈਕਨੋਲੋਜੀ ਨਿਊਜ਼ ਕੰਪਨੀ ਵਾਇਰਡ ਦੇ ਅਨੁਸਾਰ, ਇੰਟਰਨੈੱਟ 'ਤੇ ਲਾਈਵ ਸਟ੍ਰੀਮਿੰਗ ਵਾਲੀ ਕੰਪਨੀ ਟਵਿੱਚ ਆਪਣੇ ਯੂਜ਼ਰਸ ਨੂੰ ਸੌਣ ਦੇ ਲਈ ਲੱਖਾਂ ਰੁਪਏ ਦੇ ਰਹੀ ਹੈ। ਇਸ ਦੇ ਯੂਜ਼ਰਸ ਇਕ ਰਾਤ ਵਿਚ ਲੱਖਾਂ ਰੁਪਏ ਕਮਾ ਰਹੇ ਹਨ।
Sleeping
ਇਸ ਦੇ ਲਈ ਤੁਹਾਨੂੰ ਕੁੱਝ ਕਰਨਾ ਪਵੇਗਾ। ਉਨਾਂ ਕਿਹਾ ਕਿ ਤੁਹਾਨੂੰ ਸਿਰਫ਼ ਜਦੋਂ ਤੁਸੀਂ ਸੌਂ ਰਹੇ ਹੋਵੋਗੇ ਤਾਂ ਉਸ ਸਮੇਂ ਤੁਹਾਨੂੰ ਆਪਣੀ ਪੂਰੀ ਰਾਤ ਦਾ ਲਾਈਵ ਸਟ੍ਰੀਮਿੰਗ ਕਰਨਾ ਹੋਵੇਗਾ। ਇਸ ਦੇ ਲਈ ਟਵਿੱਚ ਦੇ ਯੂਜ਼ਰਸ ਸੌਣ ਤੋਂ ਪਹਿਲਾਂ ਵੈੱਬਕੈਮ ਨੂੰ ਆਪਣੇ ਬਿਸਤਰੇ ਵੱਲ ਘੁਮਾ ਲੈਂਦੇ ਹਨ ਤਾਂ ਕਿ ਉਹਨਾਂ ਦੇ ਸੌਣ ਦੀ ਪੂਰੀ ਰਿਕਾਰਡਿੰਗ ਹੋ ਸਕੇ ਅਤੇ ਉਸ ਦਾ ਇੰਟਰਨੈੱਟ ਤੇ ਲਾਈਵ ਸਟ੍ਰੀਮਿੰਗ ਹੋ ਸਕੇ।
sleeping
ਟਵਿੱਚ ਯੂਜ਼ਰਸ ਜਦੋਂ ਸੌਂਦੇ ਹਨ ਤਾਂ ਉਹਨਾਂ ਦੀ ਸੌਣ ਦੀ ਵੀਡੀਓ ਲਾਈਵ ਸਟ੍ਰੀਮਿੰਗ ਹੁੰਦੀ ਹੈ ਅਤੇ ਉਹਨਾਂ ਦੇ ਫਾਲਓਵਰਸ ਉਹਨਾਂ ਨੂੰ ਪੈਸੇ ਦਾਨ ਕਰਦੇ ਹਨ। ਇਸ ਦੇ ਲਈ ਟਵਿੱਚ ਯੂਜ਼ਰਸ ਇੱਕ-ਇੱਕ ਰਾਤ ਵਿਚ ਲੱਖਾਂ ਡਾਲਰਸ ਦੀ ਕਮਾਈ ਕਰ ਰਹੇ ਹਨ। ਅਮਰੀਕਾ ਤੋਂ ਇਕ ਵੀਡੀਓ ਬਣਾਉਣ ਵਾਲੇ ਨੇ ਵਾਇਰਡ ਨੂੰ ਦੱਸਿਆ ਕਿ ਉਸ ਨੇ ਸੌਣ ਵਾਲੀ ਇਕ ਵੀਡੀਓ ਪ੍ਰਸਾਰਿਤ ਕਰਕੇ 5,600 ਡਾਲਰ ਜਾਂ ਲਗਭਗ 4,14,000 ਰੁਪਏ ਦੀ ਕਮਾਈ ਕੀਤੀ ਸੀ।
File Photo
ਆਨਲਾਈਨ ਸ਼ਾਪਿੰਗ ਵੈੱਬਸਾਈਟ ਐਮਾਜ਼ਾਨ ਦੀ ਆਪਣੀ ਕੰਪਨੀ ਟਵਿਚ ਹੈ। ਇਸ ਲਾਈਵ ਸਟ੍ਰੀਮਿੰਗ ਕੰਪਨੀ ਦੇ ਦੁਨੀਆ ਭਰ ਵਿੱਚ ਲਗਭਗ 150 ਮਿਲੀਅਨ ਯੂਜ਼ਰਸ ਹਨ। ਇਸ ਵੈੱਬਸਾਈਟ ਦੇ ਯੂਜ਼ਰਸ ਸਿਰਫ਼ ਆਪਣੇ ਸੌਣ ਦੀ ਹੀ ਨਹੀਂ ਬਲਕਿ ਇਹ ਪੂਰੇ ਦਿਨ ਵਿਚ ਜੋ ਵੀ ਕੰਮ ਕਰਦੇ ਹਨ ਉਸ ਦਾ ਵੀ ਲਾਈਵ ਸਟ੍ਰੀਮਿੰਗ ਕਰ ਸਕਦੇ ਹਨ। ਟਵਿੱਟਰ ਯੂਜ਼ਰ ਸੇਸਿਲਾ ਅਨੈਸਤਾਸੀਈਓ ਨੇ ਟਵੀਟ ਕੀਤਾ ਕਿ ਸਿਰਫ ਇਹ ਹੀ ਨਹੀਂ, ਤੁਸੀਂ ਇਸ ਵੈਬਸਾਈਟ 'ਤੇ ਗੇਮਿੰਗ, ਚੈਟਿੰਗ ਜਾਂ ਕਿਸੇ ਵੀ ਪਾਰਟੀ ਦਾ ਲਾਈਵ ਸਟ੍ਰੀਮਿੰਗ ਕਰ ਸਕਦੇ ਹੋ। ਇਸ ਦੀ ਬਜਾਏ, ਉਨ੍ਹਾਂ ਨੂੰ ਪੈਸਾ ਮਿਲਦਾ ਹੈ।