
ਕੈਰਾਨਾ ਲੋਕ ਸਭਾ ਸੀਟ ਦੇ ਥਾਣਾ ਕਾਂਧਲਾ ਅਧੀਨ ਰਸੂਲਪੁਰ ਗੁਜਰਾਨ ਦੇ ਬੂਥ ਨੰਬਰ-171 'ਤੇ ਵਾਪਰੀ ਘਟਨਾ
ਸ਼ਾਮਲੀ : ਪੱਛਮੀ ਉੱਤਰ ਪ੍ਰਦੇਸ਼ ਦੀ ਕੈਰਾਨਾ ਲੋਕ ਸਭਾ ਸੀਟ ਦੇ ਥਾਣਾ ਕਾਂਧਲਾ ਅਧੀਨ ਰਸੂਲਪੁਰ ਗੁਜਰਾਨ ਦੇ ਬੂਥ ਨੰਬਰ-171 'ਤੇ ਦੁਪਹਿਰ 12 ਵਜੇ ਕੁਝ ਲੋਕਾਂ ਨੇ ਜ਼ਬਰੀ ਦਾਖ਼ਲ ਹੋ ਕੇ ਵੋਟ ਪਾਉਣ ਦੀ ਕੋਸ਼ਿਸ਼ ਕੀਤੀ। ਰਿਟਰਨਿੰਗ ਅਫ਼ਸਰ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਲੋਕ ਜ਼ੋਰ-ਜ਼ਬਰਦਸਤੀ ਕਰਨ ਲੱਗੇ।
Lathi-charge, aerial firing and violence reported from Kandhla in Kairana Lok Sabha seat. Villagers claim that the security forces obstructed their voting and beat them up @Uppolice @shamlipolice pic.twitter.com/QiKyCntv36
— Amil Bhatnagar (@AmilwithanL) 11 April 2019
ਮਾਮਲਾ ਵਿਗੜਦੇ ਵੇਖ ਬੀਐਸਐਫ਼ ਜਵਾਨਾਂ ਨੇ ਹਾਲਾਤ 'ਤੇ ਕਾਬੂ ਪਾਉਣ ਲਈ ਹਵਾਈ ਗੋਲੀਬਾਰੀ ਕੀਤੀ। ਇਸ ਦੌਰਾਨ ਹਫ਼ੜਾ-ਦਫ਼ੜੀ ਮੱਚ ਗਈ। ਬਾਅਦ 'ਚ ਪੁਲਿਸ ਫ਼ੋਰਸ ਵੀ ਪਹੁੰਚ ਗਈ। ਇਸ ਮਗਰੋਂ ਦੁਬਾਰਾ ਸ਼ਾਂਤੀਪੂਰਨ ਤਰੀਕੇ ਨਾਲ ਵੋਟਿੰਗ ਸ਼ੁਰੂ ਹੋਈ। ਜ਼ਿਕਰਯੋਗ ਹੈ ਕਿ ਕੈਰਾਨਾ 'ਚ ਸਮਾਜਵਾਦੀ ਪਾਰਟੀ ਤੋਂ ਮੌਜੂਦਾ ਸੰਸਦ ਮੈਂਬਰ ਤਬੱਸੁਮ ਹਸਨ, ਕਾਂਗਰਸ ਦੇ ਹਰਿੰਦਰ ਮਲਿਕ ਅਤੇ ਭਾਜਪਾ ਦੇ ਪ੍ਰਦੀਪ ਚੌਧਰੀ ਮੈਦਾਨ 'ਚ ਹਨ।
Polling disrupted in Kairana, BSF fires in air
ਦੱਸ ਦੇਈਏ ਕਿ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦ ਲਈ ਉਤਰ ਪ੍ਰਦੇਸ਼ ਦੀਆਂ 8 ਸੀਟਾਂ 'ਤੇ ਵੋਟਾਂ ਜਾਰੀ ਹਨ। ਪਹਿਲੇ ਪੜਾਅ ਵਿਚ 20 ਸੂਬਿਆਂ ਦੀਆਂ 91 ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਵੋਟ ਦੇ ਲਈ ਜ਼ਿਲ੍ਹਿਆਂ ਵਿਚ ਸੁਰੱਖਿਆ ਦੇ ਸਖ਼ਤ ਇਤਜ਼ਾਮ ਕੀਤੇ ਗਏ ਹਨ। ਸਾਰੇ ਹਲਕਿਆਂ ਵਿਚ ਪੁਲਿਸ ਗਸ਼ਤ ਵਧਾਉਣ ਦੇ ਨਾਲ ਸ਼ਰਾਰਤੀ ਅਨਸਰਾਂ ਉਤੇ ਸਖ਼ਤ ਨਜ਼ਰ ਰੱਖਣ ਦੇ ਹੁਕਮ ਦਿੱਤੇ ਗਏ ਹਨ।