
ਪੂਰੇ ਵਿਸ਼ਵ ਵਿਚ ਹੁਣ ਕਰੋਨਾ ਵਾਇਰਸ ਦੇ ਕਾਰਨ 1 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 17 ਲੱਖ ਲੋਕ ਅਜਿਹੇ ਹਨ ਜਿਹੜੇ ਇਸ ਦੀ ਲਪੇਟ ਵਿਚ ਆ ਚੁੱਕੇ ਹਨ।
ਅਮ੍ਰਿੰਤਸਰ : ਭਾਰਤ ਵਿਚ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਦਿਆਂ ਕੇਂਦਰ ਸਰਕਾਰ ਦੇ ਵੱਲੋਂ ਪੂਰੇ ਦੇਸ਼ ਵਿਚ 21 ਦਿਨ ਦਾ ਲੌਕਡਾਊਨ ਲਗਾਇਆ ਹੋਇਆ ਹੈ। ਜਿਸ ਤੋਂ ਬਾਅਦ ਕੰਮਕਾਰ ਅਤੇ ਆਵਾਜਾਈ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਗਿਆ ਹੈ ਇਸ ਵਿਚ ਹਵਾਈ ਯਾਤਰਾ ਵੀ ਸ਼ਾਮਿਲ ਹੈ। ਜਿਸ ਕਾਰਨ ਵੱਖ-ਵੱਖ ਦੇਸ਼ਾਂ ਤੋਂ ਆਏ ਵਿਦੇਸ਼ੀ ਹੁਣ ਇਸ ਲੌਕਡਾਊਨ ਦੇ ਕਾਰਨ ਭਾਰਤ ਵਿਚ ਹੀ ਫਸੇ ਹੋਏ ਹਨ।
Air IndiaAir India
ਜਿਨ੍ਹਾਂ ਵਿਚ 13 ਅਪ੍ਰੈਲ ਵਿਸਾਖੀ ਵਾਲੇ ਦਿਨ 208 ਲੋਕਾਂ ਨੂੰ ਰੈਸਕਿਊ ਆਪ੍ਰੇਸ਼ਨ ਦੇ ਜ਼ਰੀਏ ਉਨ੍ਹਾਂ ਦੇ ਦੇਸ਼ ਕੈਨੇਡਾ ਭੇਜਿਆ ਜਾਵੇਗਾ। ਇਸ ਆਪ੍ਰੇਸ਼ਨ ਵਿਚ ਏਅਰ ਇੰਡਿਆ ਏਅਰਲਾਇੰਸ ਦੀ ਉਡਾਣ ਦੀ ਵਰਤੋਂ ਕੀਤੀ ਜਾਵੇਗੀ। ਦੱਸ ਦੱਈਏ ਕਿ ਇਸ ਬਾਰੇ ਜਾਣਕਾਰੀ ਦਿੰਦਿਆਂ ਸਬੰਧਿਤ ਅਧਿਕਾਰੀਆਂ ਨੇ ਦੱਸਿਆ ਕਿ ਲੌਕਡਾਊਨ ਦੇ ਕਾਰਨ ਕਈ ਵਿਦੇਸ਼ੀ ਭਾਰਤ ਵਿਚ ਫਸੇ ਹੋਏ ਹਨ। ਜਿਹੜੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਅਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੇ ਲਈ ਆਏ ਸਨ।
Coronavirus
ਇਸ ਲਈ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਪਹੁੰਚਾਉਣ ਲਈ ਕੇਂਦਰ ਸਰਕਾਰ ਵੱਲੋਂ ਏਅਰ ਇੰਡਿਆ ਏਅਰਲਾਇਂਸ ਦੇ ਜ਼ਹਾਜਾਂ ਵਿਚ ਰਵਾਨਾ ਕੀਤਾ ਜਾ ਰਿਹਾ ਹੈ। ਇਨ੍ਹਾਂ ਦੀ ਉਡਾਣ ਬਾਰੇ ਜਾਣਕਾਰੀ ਦਿੰਦਿਆਂ ਏਅਰ ਇੰਡਿਆ ਦੇ ਸਥਾਨਕ ਪ੍ਰਬੰਧਕ ਆਰ.ਕੇ ਨੇਗੀ ਨੇ ਦੱਸਿਆ ਕਿ ਇਹ ਉਡਾਣ ਸੋਮਵਾਰ ਰਾਤ ਨੂੰ 11.15 ਤੇ ਰਵਾਨਾ ਹੋਵੇਗੀ ਜੋ ਕਿ ਅਮ੍ਰਿੰਤਸਰ ਤੋਂ ਲੰਡਨ ਜਾਵੇਗੀ।
Air india
ਜਿਸ ਤੋਂ ਬਾਅਦ ਏਅਰ ਕੈਨੇਡਾ ਦੀ ਏਅਰਲਾਇੰਸ ਦੇ ਜ਼ਰੀਏ ਇਹ ਯਾਤਰੀਆਂ ਨੂੰ ਲੰਡਨ ਤੋਂ ਕੈਨੇਡਾ ਭੇਜਿਆ ਜਾਵੇਗਾ। ਦੱਸ ਦੱਈਏ ਕਿ ਪੂਰੇ ਵਿਸ਼ਵ ਵਿਚ ਹੁਣ ਕਰੋਨਾ ਵਾਇਰਸ ਦੇ ਕਾਰਨ 1 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 17 ਲੱਖ ਲੋਕ ਅਜਿਹੇ ਹਨ ਜਿਹੜੇ ਇਸ ਦੀ ਲਪੇਟ ਵਿਚ ਆ ਚੁੱਕੇ ਹਨ।
Air India
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।