
ਪੂਰੀ ਦੁਨੀਆਂ ਨੂੰ ਕਰੋਨਾ ਵਾਇਰਸ ਆਪਣੀ ਲਪੇਟ ਵਿਚ ਲੈ ਚੁੱਕਾ ਹੈ।
ਨਵੀਂ ਦਿੱਲ਼ੀ : ਪੂਰੀ ਦੁਨੀਆਂ ਨੂੰ ਕਰੋਨਾ ਵਾਇਰਸ ਆਪਣੀ ਲਪੇਟ ਵਿਚ ਲੈ ਚੁੱਕਾ ਹੈ। ਹਾਲਾਂਕਿ ਵੱਖ-ਵੱਖ ਵਿਗਿਆਨੀਆਂ ਦੇ ਵੱਲ਼ ਇਸ ਵਾਇਰਸ ਨੂੰ ਖਤਮ ਕਰਨ ਵਾਇਰਸ ਦਵਾਈ ਬਣਾਉਂਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਇਸ ਵਾਇਰਸ ਦੀ ਕੋਈ ਦਵਾਈ ਤਿਆਰ ਨਹੀਂ ਹੋਈ। ਉਧਰ ਵਿਸ਼ਵ ਸਿਹਤ ਸੰਗਠਨ (WHO) ਦੇ ਵੱਲੋਂ ਕਰੋਨਾ ਵਾਇਰਸ ਨੂੰ ਲੈ ਕੇ ਸਮੇਂ-ਸਮੇਂ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ।
Coronavirus
ਇਸੇ ਤਹਿਤ WHO ਦਾ ਕਹਿਣਾ ਹੈ ਕਿ ਪੀਸੀਆਰ ਅਧਾਰਿਤ ਟੈਸਟ ਇਸ ਵਾਇਰਸ ਦਾ ਪਤਾ ਕਰਨ ਲਈ ਬਹੁਤ ਅਹਿਮ ਹੈ। ਵਿਸ਼ਵ ਸਿਹਤ ਸੰਗਠਨ ਦੇ ਕਾਜਕਾਰੀ ਨਿਰਦੇਸ਼ਕ ਡਾ. ਮਾਈਕਲ ਜੇ ਰਿਆਨ ਨੇ ਕਿਹਾ ਕਿ ‘ਪੋਲੀਮਰਜ਼ ਚੇਨ ਰੀਐਕਸ਼ਨ’ (ਪੀਸੀਆਰ) ਟੈਸਟ ਇਹ ਪਤਾ ਲਗਾਉਂਣ ਵਿਚ ਸਭ ਤੋਂ ਵਧੀਆ ਹੈ ਕਿ ਕੋਈ ਵਿਅਕਤੀ ਵਿਚ ਕਰੋਨਾ ਵਾਇਰਸ ਦੇ ਲੱਛਣ ਹਨ ਜਾਂ ਨਹੀਂ।
File
ਇਸ ਲਈ ਸਰਕਾਰਾਂ ਨੂੰ ਵਿਸ਼ੇਸ਼ ਰੂਪ ਵਿਚ ਪੀਸੀਆਰ ਅਧਾਰਿਤ ਟੈਸਟ ਜਾਂ ਲਾਗ ਦਾ ਪਤਾ ਲਗਾਉਂਣ ਵਾਲੇ ਕਿਸੇ ਵੀ ਟੈਸਟ ਉਪਰ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਮਾਈਕਲ ਜੇ ਰਿਆਨ ਨੇ ਦੱਸਿਆ ਕਿ ਪੀਸੀਆਰ ਟੈਸਟ ਇਹ ਦੱਸਣ ਵਿਚ ਕਾਰਗਰ ਹੁੰਦਾ ਹੈ ਕਿ ਤੁਹਾਨੂੰ ਕਰੋਨਾ ਵਾਇਰਸ ਹੈ ਜਾਂ ਨਹੀਂ। ਜਦੋਂ ਕਿ ਸੇਰੋਲੋਜੀ ਟੈਸਟ ਇਹ ਪਤਾ ਕਰਨ ਵਿਚ ਵਧੀਆ ਹੈ ਕਿ ਤੁਸੀਂ ਇਸ ਵਾਇਰਸ ਤੋਂ ਹੁਣ ਪ੍ਰਭਾਵਿਤ ਹੋਏ ਹੋ ਜਾਂ ਪਹਿਲਾਂ ਤੋਂ ਹੀ ਪ੍ਰਭਾਵਿਤ ਸੀ।
File
ਦੱਸ ਦੱਈਏ ਕਿ ਪੂਰੀ ਦੁਨੀਆਂ ਵਿਚ ਇਸ ਵਾਇਰਸ ਦੇ ਕੇਸਾਂ ਦਾ ਅੰਕੜਾਂ ਦਿਨੋਂ-ਦਿਨ ਵਧਦਾ ਹੀ ਜਾਂਦਾ ਹੈ ਹੁਣ ਤੱਕ 17 ਲੱਖ ਤੋਂ ਵੀ ਵੱਧ ਲੋਕ ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਅਤੇ ਨਾਲ ਹੀ 1 ਲੱਖ ਤੋਂ ਜਿਆਦਾ ਲੋਕਾਂ ਦੀ ਇਸ ਵਾਇਰਸ ਦੇ ਕਾਰਨ ਹੁਣ ਤੱਕ ਮੌਤ ਹੋ ਚੁੱਕ ਹੈ।
Coronavirus positive case
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।