
ਕਿਹਾ, ਮੇਰੇ ਅਧਿਕਾਰ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਨਾ ਕਰੋ, ਤੈਅ ਤਰੀਕ 'ਤੇ ਹੀ ਹੋਵੇਗੀ ਮਾਮਲੇ ਦੀ ਸੁਣਵਾਈ
ਨਵੀਂ ਦਿੱਲੀ : ਸੁਪਰੀਮ ਕੋਰਟ 'ਚ ਸੁਣਵਾਈ ਦੌਰਾਨ ਇਕ ਦਿਲਚਸਪ ਦ੍ਰਿਸ਼ ਦੇਖਣ ਨੂੰ ਮਿਲਿਆ। ਵਕੀਲ ਨੇ ਕੇਸ ਦੀ ਸੁਣਵਾਈ ਲਈ ਜਲਦੀ ਤਰੀਕ ਦੀ ਮੰਗ ਕੀਤੀ ਅਤੇ ਚੀਫ਼ ਜਸਟਿਸ ਦੀ ਅਗਵਾਈ ਵਾਲੇ ਬੈਂਚ ਨੂੰ ਕਿਹਾ ਕਿ ਜੇਕਰ ਤੁਹਾਡੀ ਇਜਾਜ਼ਤ ਹੈ ਤਾਂ ਮੈਂ ਕਿਸੇ ਹੋਰ ਬੈਂਚ ਅੱਗੇ ਅਰਜ਼ੀ ਦਾਇਰ ਕਰਾਂ।
ਇਸ 'ਤੇ ਚੀਫ ਜਸਟਿਸ ਡੀਵਾਈ ਚੰਦਰਚੂੜ ਭੜਕ ਗਏ ਅਤੇ ਪਟੀਸ਼ਨਕਰਤਾ ਨੂੰ ਫਟਕਾਰ ਲਗਾਈ। ਉਨ੍ਹਾਂ ਨੇ ਕਿਹਾ ਮੇਰੇ ਨਾਲ ਅਜਿਹੀਆਂ ਚਾਲਾਂ ਨਾ ਖੇਡੋ। ਇੱਥੇ ਬਿਨੈ-ਪੱਤਰ ਭਰਨ ਤੋਂ ਬਾਅਦ, ਇਹ ਨਾ ਕਹੋ ਕਿ ਮੈਂ ਇਸ ਨੂੰ ਕਿਸੇ ਹੋਰ ਥਾਂ 'ਤੇ ਛੇਤੀ ਮਿਤੀ ਲਈ ਫਾਈਲ ਕਰਨਾ ਚਾਹੁੰਦਾ ਹਾਂ।
ਇਹ ਵੀ ਪੜ੍ਹੋ: ਲੁਧਿਆਣਾ ਪੁਲਿਸ ਹੋਈ ਡਿਜੀਟਲ, 29 ਥਾਣਿਆਂ ਨੂੰ ਮਿਲੀਆਂ ਫੋਰੈਂਸਿਕ ਟੈਸਟ ਕਿੱਟਾਂ
ਇਸ 'ਤੇ ਵਕੀਲ ਨੇ ਚੀਫ ਜਸਟਿਸ ਤੋਂ ਮੁਆਫੀ ਮੰਗੀ ਜਿਸ 'ਤੇ ਚੀਫ਼ ਜਸਟਿਸ ਨੇ ਕਿਹਾ ਕਿ ਤੁਹਾਡੀ ਮੁਆਫ਼ੀ ਮਨਜ਼ੂਰ ਹੈ, ਪਰ ਮੇਰੇ ਅਧਿਕਾਰ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਨਾ ਕਰੋ। ਇਸ ਦੇ ਨਾਲ ਹੀ ਚੀਫ ਜਸਟਿਸ ਨੇ ਕਿਹਾ ਕਿ ਤੁਹਾਡੇ ਕੇਸ ਦੀ ਸੁਣਵਾਈ ਲਈ 17 ਅਪ੍ਰੈਲ ਦੀ ਤਰੀਕ ਤੈਅ ਕੀਤੀ ਗਈ ਹੈ ਜਿਸ ਦਾ ਮਤਲਬ ਹੈ ਕਿ ਮਾਮਲੇ ਦੀ ਸੁਣਵਾਈ ਤੈਅ ਤਰੀਕ ਯਾਨੀ 17 ਅਪ੍ਰੈਲ ਨੂੰ ਹੀ ਹੋਵੇਗੀ।