
‘‘ਮੈਡਮ ਸ਼ਰਾਰਤ ਕਰਦੀ ਹੈ, ਬਿਲਾਂ ਦਾ ਭੁਗਤਾਨ ਨਹੀਂ ਕਰਦੀ, ਫਿਰ ਸਰਕਾਰ ਨੂੰ ਬੁਰਾ ਬੋਲਦੀ ਹੈ।’’
ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਉਦਯੋਗ ਮੰਤਰੀ ਹਰਸ਼ਵਰਧਨ ਚੌਹਾਨ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਸੰਸਦ ਮੈਂਬਰ ਕੰਗਨਾ ਰਣੌਤ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ‘ਇਕ ਅਦਾਕਾਰਾ ਵਾਂਗ ਬੋਲਦੀ ਹੈ’ ਅਤੇ ਮਨਾਲੀ ਦੇ ਅਪਣੇ ਘਰ ਲਈ ਇਕ ਲੱਖ ਰੁਪਏ ਦਾ ਬਿਜਲੀ ਬਿਲ ਪ੍ਰਾਪਤ ਕਰਨ ਦੇ ਦਾਅਵਿਆਂ ਤੋਂ ਬਾਅਦ ਉਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਣਾ ਚਾਹੀਦਾ।
ਚੌਹਾਨ ਨੇ ਟਿਪਣੀ ਕੀਤੀ, ‘‘ਜਦੋਂ ਤੁਸੀਂ ਬਿਲ ਦਾ ਭੁਗਤਾਨ ਨਹੀਂ ਕਰੋਗੇ, ਤਾਂ ਇਹ ਜਮ੍ਹਾਂ ਹੁੰਦਾ ਜਾਵੇਗਾ।’’ ਉਨ੍ਹਾਂ ਨੇ ਕੰਗਾਂ ’ਤੇ ਜਨਤਕ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ ਸੋਸ਼ਲ ਮੀਡੀਆ ਸੰਵੇਦਨਸ਼ੀਲਤਾ ਪੈਦਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ, ‘‘ਉਹ ਹੁਣ ਇਕ ਸਿਆਸਤਦਾਨ ਹੈ ਅਤੇ ਉਸ ਨੂੰ ਚੀਜ਼ਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।’’
ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਰਾਜ ਬਿਜਲੀ ਬੋਰਡ ਨੇ ਸਪੱਸ਼ਟ ਕੀਤਾ ਕਿ ਕੰਗਨਾ ’ਤੇ 90,384 ਰੁਪਏ ਦਾ ਬਕਾਇਆ ਹੈ ਅਤੇ ਉਸ ਦਾ ਲੋਡ ਆਮ ਮਕਾਨ ਨਾਲੋਂ 1,500٪ ਵੱਧ ਹੈ। ਲੋਕ ਨਿਰਮਾਣ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਫੇਸਬੁੱਕ ’ਤੇ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ, ‘‘ਮੈਡਮ ਸ਼ਰਾਰਤ ਕਰਦੀ ਹੈ, ਬਿਲਾਂ ਦਾ ਭੁਗਤਾਨ ਨਹੀਂ ਕਰਦੀ, ਫਿਰ ਸਰਕਾਰ ਨੂੰ ਬੁਰਾ ਬੋਲਦੀ ਹੈ।’’
ਕੰਗਨਾ ਨੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਸਰਕਾਰ ਦੀ ਆਲੋਚਨਾ ਕਰਦੇ ਹੋਏ ਵਾਧੂ ਬਿਲ ਭੇਜਣ ’ਤੇ ਸਵਾਲ ਕੀਤਾ ਕਿ ਕੀ ਉਹ ਫੈਕਟਰੀ ਚਲਾ ਰਹੀ ਹੈ? (ਪੀਟੀਆਈ)