
4 ਲੱਖ ਤੋਂ ਜ਼ਿਆਦਾ ਨਕਦੀ ਬਰਾਮਦ
ਪਟਨਾ: ਬਿਹਾਰ ਦੇ ਮੋਤੀਹਾਰੀ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਭਾਜਪਾ ਉਮੀਦਵਾਰ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਵਿਚ ਕਰੀਬ 4 ਲੱਖ 11 ਹਜ਼ਾਰ ਰੁਪਏ ਬਰਾਮਦ ਹੋਏ ਹਨ। ਜਾਣਕਾਰੀ ਮੁਤਾਬਕ ਸ਼ਿਵਹਰ ਲੋਕ ਸਭਾ ਦੀ ਭਾਜਪਾ ਉਮੀਦਵਾਰ ਰਮਾ ਦੇਵੀ ਦਾ ਮੋਤੀਹਾਰੀ ਵਿਚ ਛਤੌਨੀ ਸਥਿਤ ਇਕ ਹੋਟਲ ਵਿਚ ਦਫ਼ਤਰ ਚੱਲ ਰਿਹਾ ਸੀ। ਹੋਟਲ ਵਿਚ ਦੇਰ ਰਾਤ ਪੁਲਿਸ ਅਤੇ ਪ੍ਰਸ਼ਾਸਨ ਦੀ ਟੀਮ ਨੇ ਛਾਪੇਮਾਰੀ ਕੀਤੀ।
Rama Devi
ਛਾਪੇਮਾਰੀ ਵਿਚ ਭਾਜਪਾ ਉਮੀਦਵਾਰ ਰਮਾ ਦੇਵੀ ਦੇ ਕਮਰੇ ਵਿਚੋਂ ਚਾਰ ਲੱਖ ਰੁਪਏ ਤੋਂ ਵੱਧ ਰਾਸ਼ੀ ਮਿਲੀ ਹੈ। ਪ੍ਰਸ਼ਾਸਨ ਨੇ ਸਾਰੀ ਰਾਸ਼ੀ ਜ਼ਬਤ ਕਰ ਲਈ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦਸ ਦਈਏ ਕਿ ਭਾਜਪਾ ਉਮੀਦਵਾਰ ਰਮਾ ਦੇਵੀ ਤੋਂ ਇਲਾਵਾ ਪੂਰਬੀ ਚੰਪਾਰਣ ਦੇ ਆਰਐਲਐਸਪੀ ਉਮੀਦਵਾਰ ਅਕਾਸ਼ ਸਿੰਘ ਦੇ ਹੋਟਲ ਦੀ ਵੀ ਪੁਲਿਸ ਨੇ ਤਲਾਸ਼ੀ ਲਈ ਹੈ। ਹਾਲਾਂਕਿ ਉੱਥੋਂ ਕਿਸੇ ਤਰ੍ਹਾਂ ਦਾ ਕੋਈ ਸਮਾਨ ਬਰਾਮਦ ਨਹੀਂ ਕੀਤਾ ਗਿਆ ਹੈ।
ਦਸ ਦਈਏ ਕਿ ਸ਼ਿਵਹਰ ਅਤੇ ਪੂਰਬੀ ਚੰਪਾਰਣ ਲੋਕ ਸਭਾ ਖੇਤਰ ਵਿਚ ਕਲ ਵੋਟਾਂ ਪੈਣਗੀਆਂ। ਸ਼ਿਵਹਰ ਲੋਕ ਸਭਾ ਵੀ ਮੋਤੀਹਾਰੀ ਜ਼ਿਲ੍ਹੇ ਵਿਚ ਆਉਂਦਾ ਹੈ। ਉਹਨਾਂ ਦਾ ਰਿਹਾਇਸ਼ੀ ਟਿਕਾਣਾ ਵੀ ਉੱਥੇ ਹੀ ਸੀ।