
ਸਿਹਤ ਵਿਭਾਗ ਨੇ ਦੇਸ਼ ਦੇ ਕੋਰੋਨਾ ਪੀੜਤ ਮਰੀਜ਼ਾਂ ਨੂੰ ਤਿੰਨ ਸ਼੍ਰੇਣੀਆਂ...
ਨਵੀਂ ਦਿੱਲੀ: ਦੇਸ਼ ਵਿਚ ਤੇਜ਼ੀ ਨਾਲ ਵਧ ਰਹੇ ਕੋਰੋਨਾ ਵਾਇਰਸ ਪੀੜਤ ਮਰੀਜ਼ਾਂ ਦੀ ਗਿਣਤੀ ਨੂੰ ਦੇਖਦੇ ਹੋਏ ਸਿਹਤ ਵਿਭਾਗ ਨੇ ਕੋਰੋਨਾ ਦੇ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ਤੇ ਜਾਣ ਦੀ ਛੋਟ ਦਿੱਤੀ ਹੈ। ਸਿਹਤ ਵਿਭਾਗ ਵੱਲੋਂ ਜਾਰੀ ਹੋਈਆਂ ਨਵੀਆਂ ਗਾਈਡਲਾਈਨਾਂ ਮੁਤਾਬਕ ਕੁੱਝ ਸ਼ਰਤਾਂ ਨਾਲ ਘਟ ਲੱਛਣਾਂ ਵਾਲੇ ਕੋਰੋਨਾ ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ਵਿਚ ਭੇਜਿਆ ਜਾ ਸਕਦਾ ਹੈ।
New Guidelines
ਸਿਹਤ ਵਿਭਾਗ ਨੇ ਦੇਸ਼ ਦੇ ਕੋਰੋਨਾ ਪੀੜਤ ਮਰੀਜ਼ਾਂ ਨੂੰ ਤਿੰਨ ਸ਼੍ਰੇਣੀਆਂ ਵਿਚ ਵੰਡ ਦਿੱਤਾ ਹੈ। ਪਹਿਲਾ ਬਹੁਤ ਘਟ ਲੱਛਣ ਵਾਲੇ ਮਰੀਜ਼, ਜਿਹਨਾਂ ਨੂੰ ਕੋਵਿਡ ਕੇਅਰ ਸੈਂਟਰ ਵਿਚ ਰੱਖਿਆ ਜਾਂਦਾ ਹੈ। ਦੂਜਾ ਅਜਿਹੇ ਮਰੀਜ਼ ਜਿਹਨਾਂ ਵਿਚ ਕੋਰੋਨਾ ਦੇ ਤਿੰਨ ਜਾਂ ਚਾਰ ਲੱਛਣ ਦਿਖਾਈ ਦਿੰਦੇ ਹਨ। ਇਹਨਾਂ ਮਰੀਜ਼ਾਂ ਨੂੰ ਕੋਵਿਡ ਹੈਲਥ ਸੈਂਟਰ ਵਿਚ ਰੱਖਿਆ ਜਾਂਦਾ ਹੈ ਜਦਕਿ ਤੀਜੇ ਅਜਿਹੇ ਮਰੀਜ਼ ਜਿਹਨਾਂ ਵਿਚ ਕੋਰੋਨਾ ਦੇ ਸਭ ਤੋਂ ਵੱਧ ਲੱਛਣ ਹੁੰਦੇ ਹਨ।
New Guidelines
ਅਜਿਹੇ ਮਰੀਜ਼ਾਂ ਨੂੰ ਕੋਵਿਡ ਹਸਪਤਾਲ ਵਿਚ ਰੱਖਿਆ ਜਾਂਦਾ ਹੈ। ਸਿਹਤ ਵਿਭਾਗ ਵੱਲੋਂ ਘਟ ਲੱਛਣ ਵਾਲੇ ਕੋਰੋਨਾ ਮਰੀਜ਼ਾਂ ਦੀ ਦੇਖਭਾਲ ਲਈ 27 ਅਪ੍ਰੈਲ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ ਜਿਹਨਾਂ ਨੂੰ ਹੁਣ ਬਦਲ ਦਿੱਤਾ ਗਿਆ ਹੈ। ਕੋਰੋਨਾ ਦੇ ਇਹਨਾਂ ਮਰੀਜ਼ਾਂ ਲਈ ਸਿਹਤ ਵਿਭਾਗ ਨੇ ਕਈ ਗਾਈਡਲਾਈਨ ਜਾਰੀ ਕੀਤੀਆਂ ਹਨ।
Coronavirus health ministry
ਇਹਨਾਂ ਗਾਈਡਲਾਈਨਾਂ ਵਿਚ ਦਸਿਆ ਗਿਆ ਹੈ ਕਿ ਜੇ ਹਲਕੇ ਲੱਛਣ ਵਾਲੇ ਕੋਰੋਨਾ ਵਾਇਰਸ ਮਰੀਜ਼ ਦੀ ਘਰ ਵਿਚ ਆਈਸੋਲੇਸ਼ਨ ਦੀ ਸੁਵਿਧਾ ਹੈ ਤਾਂ ਉਹ ਹੋਮ ਆਈਸੋਲੇਸ਼ਨ ਵਿਚ ਜਾ ਸਕਦਾ ਹੈ। ਸਿਹਤ ਵਿਭਾਗ ਵੱਲੋਂ ਹੋਮ ਆਈਸੋਲੇਸ਼ਨ ਦੀ ਸੁਵਿਧਾ ਬਾਰੇ ਵੀ ਸਾਫ ਕੀਤਾ ਗਿਆ ਹੈ।
ਹੋਮ ਆਈਸੋਲੇਸ਼ਨ ਲਈ ਕੀ ਹੈ ਗਾਈਡਲਾਈਨ
ਕੋਈ ਵੀ ਕੋਰੋਨਾ ਪੀੜਤ ਮਰੀਜ਼ ਹੋਮ ਆਈਸੋਲੇਸ਼ਨ ਵਿਚ ਉਦੋਂ ਹੀ ਰਹਿ ਸਕਦਾ ਹੈ ਜਦੋਂ ਡਾਕਟਰ ਵੱਲੋਂ ਰਿਪੋਰਟ ਵਿਚ ਮਰੀਜ਼ ਨੂੰ ਘਰ ਜਾਣ ਦੀ ਆਗਿਆ ਹੋਵੇ।
Home Isolation
ਦੂਜਾ ਮਰੀਜ਼ ਕੋਲ ਘਰ ਆਈਸੋਲੇਸ਼ਨ ਦੀ ਸੁਵਿਧਾ ਉਪਲੱਬਧ ਹੋਵੇ।
ਘਰ ਵਿਚ ਇਕ ਆਦਮੀ 24 ਘੰਟੇ ਉਸ ਦੇ ਨਾਲ ਦੇਖ-ਰੇਖ ਲਈ ਹੋਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਹਸਪਤਾਲ ਨਾਲ ਉਹ ਹਰ ਸਮੇਂ ਜੁੜਿਆ ਰਹਿਣਾ ਚਾਹੀਦਾ ਹੈ ਅਤੇ ਹਰ ਛੋਟੀ ਵੱਡੀ ਦਿੱਕਤ ਦੀ ਜਾਣਕਾਰੀ ਹਸਪਤਾਲ ਨੂੰ ਮਿਲਦੀ ਰਹਿਣੀ ਚਾਹੀਦੀ ਹੈ।
Coronavirus
ਮਰੀਜ਼ ਦੇ ਮੋਬਾਇਲ ਫੋਨ ਤੇ ਆਰੋਗਿਆ ਸੇਤੁ ਐਪ ਵੀ ਹੋਣਾ ਬੇਹੱਦ ਲਾਜ਼ਮੀ ਹੈ।
ਮਰੀਜ਼ ਨੂੰ ਇਹ ਸ਼ਰਤ ਵੀ ਮੰਨਣੀ ਪਵੇਗੀ ਕਿ ਸਮੇਂ-ਸਮੇਂ ਤੇ ਉਸ ਦੀ ਸਿਹਤ ਦੀ ਜਾਂਚ ਕੀਤੀ ਜਾਵੇਗੀ ਅਤੇ ਜ਼ਿਲ੍ਹਾ ਸਿਹਤ ਅਧਿਕਾਰੀ ਨੂੰ ਰਿਪੋਰਟ ਦੀ ਜਾਣਕਾਰੀ ਦਿੱਤੀ ਜਾਵੇਗੀ।
Coronavirus
ਇਸ ਦੇ ਨਾਲ ਹੀ ਸਿਹਤ ਵਿਭਾਗ ਦੀ ਟੀਮ ਵੀ ਸਮੇਂ-ਸਮੇਂ ਤੇ ਕੋਰੋਨਾ ਮਰੀਜ਼ ਦੀ ਨਿਗਰਾਨੀ ਕਰਨਗੇ।
ਜਿਹੜਾ ਵੀ ਵਿਅਕਤੀ ਹੋਮ ਆਈਸੋਲੇਸ਼ਨ ਵਿਚ ਜਾਵੇਗਾ ਉਸ ਨੂੰ ਇਕ ਫਾਰਮ ਭਰਨਾ ਪਵੇਗਾ ਅਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਣ ਵਾਲੀਆਂ ਗਾਈਡਲਾਈਨਾਂ ਦਾ ਪਾਲਣ ਕਰਨਾ ਪਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।