
ਇਸ ਪੈਕੇਜ ਵਿਚ ਗਰੀਬਾਂ ਲਈ ਡਾਇਰੈਕਟ ਕੈਸ਼ ਟ੍ਰਾਂਸਫਰ, ਫ੍ਰੀ ਭੋਜਨ ਸਮੇਤ ਕਈ ਪ੍ਰਕਾਰ...
ਨਵੀਂ ਦਿੱਲੀ: ਦੁਨੀਆਭਰ ਵਿਚ ਖਲਨਾਇਕ ਬਣ ਚੁੱਕਿਆ ਚੀਨ ਕੋਰੋਨਾ ਵਾਇਰਸ ਤੋਂ ਬਾਅਦ ਹੁਣ ਦੁਨੀਆ ਨੂੰ ਭਿਆਨਕ ਪਰਮਾਣੂ ਯੁੱਧ ਦੀ ਮੁਸੀਬਤ ਵਿਚ ਪਾਉਣ ਦੀ ਤਿਆਰੀ ਵਿਚ ਹੈ। ਅਮਰੀਕਾ ਅਤੇ ਚੀਨ ਵਿਚਕਾਰ ਦੱਖਣੀ ਚੀਨ ਸਾਗਰ ਵਿਚ ਤਣਾਅ ਵਧ ਰਿਹਾ ਹੈ। ਭਿਆਨਕ ਹਥਿਆਰਾਂ ਨਾਲ ਦੋਵੇਂ ਦੇਸ਼ ਕਈ ਵਾਰ ਆਹਮਣੇ-ਸਾਹਮਣੇ ਆ ਚੁੱਕੇ ਹਨ। ਅਜਿਹੇ ਵਿਚ ਚੀਨ ਵਿਚ ਵਿਗਿਆਨੀ ਹੁਣ ਪਰਮਾਣੂ ਹਥਿਆਰਾਂ ਨੂੰ ਵਧਾਉਣ ਦੀ ਸਲਾਹ ਦੇ ਰਿਹਾ ਹੈ।
Nuclear Waepon
ਚੀਨ ਦੇ ਇਸ ਰੁਖ ਤੋਂ ਬਾਅਦ ਇਸ ਗੱਲ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਕੀ ਡ੍ਰੈਗਨ ਕਰ ਕੇ ਦੁਨੀਆ ਵਿਚ ਭਿਆਨਕ ਪਰਮਾਣੂ ਯੁੱਧ ਹੋਣ ਵਾਲਾ ਹੈ? ਕੋਰੋਨਾ ਕਾਲ ਵਿਚ ਅਮਰੀਕਾ ਅਤੇ ਚੀਨ ਵਿਚਕਾਰ ਚਲ ਰਹੀ ਬਹਿਸ ਇਕ ਪਾਸੇ ਹੈ। ਪਰ ਜਿਸ ਤਰ੍ਹਾਂ ਦੱਖਣੀ ਚੀਨ ਸਾਗਰ ਵਿਚ ਦਬਦਬੇ ਦੀ ਲੜਾਈ ਦੇ ਚਲਦੇ ਇਸ ਖੇਤਰ ਵਿਚ ਚੀਨ ਅਤੇ ਅਮਰੀਕਾ ਘਾਤਕ ਹਥਿਆਰਾਂ ਦਾ ਭੰਡਾਰ ਇਕੱਠਾ ਕਰ ਰਹੇ ਹਨ ਅਤੇ ਚੀਨ ਨੇ ਅਮਰੀਕਾ ਦੇ ਪਰਮਾਣੂ ਤਾਕਤ ਦੇ ਮੁਕਾਬਲੇ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
Nuclear Waepon
ਅਜਿਹੇ ਵਿਚ ਦੁਨੀਆ ਨੂੰ ਡਰ ਸਤਾ ਰਿਹਾ ਹੈ ਕਿ ਕਿਤੇ ਉਸ ਮਹਾਂਯੁੱਧ ਦੀ ਸ਼ੁਰੂਆਤ ਤਾਂ ਨਹੀਂ ਹੋਣ ਵਾਲੀ ਜੋ ਮਨੁੱਖੀ ਜੀਵਨ ਲਈ ਵੱਡਾ ਸਰਾਪ ਸਾਬਿਤ ਹੋਵੇਗਾ। ਹੁਣ ਤੁਹਾਨੂੰ ਦੱਸਦੇ ਹਾਂ ਕਿ ਅਮਰੀਕਾ ਅਤੇ ਚੀਨ ਵਿਚਾਲੇ ਪਰਮਾਣੂ ਯੁੱਧ ਦਾ ਡਰ ਕਿਉਂ ਜ਼ਾਹਰ ਕੀਤਾ ਜਾ ਰਿਹਾ ਹੈ। ਇਸ ਡਰ ਦੇ ਪਿੱਛੇ ਚੀਨ ਦੀ ਤਾਕਤ ਵਧਾਉਣ ਦਾ ਕ੍ਰੇਜ਼, ਇਸ ਦੀਆਂ ਸਰਹੱਦਾਂ ਨੂੰ ਵਧਾਉਣ ਦੀ ਇੱਛਾ ਅਤੇ ਦੁਨੀਆ 'ਤੇ ਹਾਵੀ ਹੋਣ ਦੀ ਇੱਛਾ ਹੈ।
Nuclear Weapons
ਇਸ ਕਰ ਕੇ ਚੀਨ ਕੋਰੋਨਾ ਯੁੱਗ ਵਿਚ ਐਟਮ ਬੰਬ ਦੇ ਸਟਾਕ ਨੂੰ ਵਧਾਉਣ ਦਾ ਵੀ ਮਗਨ ਹੈ। ਦੱਖਣੀ ਚੀਨ ਸਾਗਰ ਵਿਚ ਅਮਰੀਕਾ ਅਤੇ ਚੀਨ ਵਿਚ ਤਣਾਅ ਵਧ ਰਿਹਾ ਹੈ ਜਿਸ ਤੋਂ ਬਾਅਦ ਮਾਹਰ ਚੀਨ ਨੂੰ ਆਪਣੇ ਪ੍ਰਮਾਣੂ ਹਥਿਆਰਾਂ ਦੀ ਗਿਣਤੀ ਵਧਾਉਣ ਦੀ ਸਲਾਹ ਦੇ ਰਹੇ ਹਨ। ਚੀਨੀ ਸਰਕਾਰੀ ਮੀਡੀਆ ਦੇ ਸੰਪਾਦਕ ਹੂ ਸਿਜਿਨ ਦੇ ਅਨੁਸਾਰ ਚੀਨ ਨੂੰ ਅਮਰੀਕਾ ਦਾ ਮੁਕਾਬਲਾ ਕਰਨ ਲਈ ਪ੍ਰਮਾਣੂ ਹਥਿਆਰ ਵਧਾਉਣੇ ਪੈਣਗੇ।
Donald Trump
ਚੀਨ ਨੂੰ ਆਪਣੇ ਪਰਮਾਣੂ ਹਥਿਆਰਾਂ ਦੀ ਗਿਣਤੀ ਵਧਾ ਕੇ 1000 ਕਰਨੀ ਹੋਵੇਗੀ। ਅਮਰੀਕਾ ਕੋਲ ਚੀਨ ਨਾਲੋਂ ਪ੍ਰਮਾਣੂ ਹਥਿਆਰਾਂ ਦਾ ਵੱਡਾ ਭੰਡਾਰ ਹੈ। ਤੁਹਾਨੂੰ ਦੱਸ ਦੇਈਏ ਕਿ ਡ੍ਰੈਗਨ ਆਪਣੇ ਪ੍ਰਮਾਣੂ ਹਥਿਆਰਾਂ ਦੇ ਭੰਡਾਰ ਨੂੰ ਤਿੰਨ ਗੁਣਾ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ ਤਾਂ ਜੋ ਇਹ ਅਮਰੀਕਾ ਨੂੰ ਸਖਤ ਮੁਕਾਬਲਾ ਦੇ ਸਕੇ। ਚੀਨ ਵਿਚ ਪ੍ਰੈਸ ਨੂੰ ਆਜ਼ਾਦੀ ਨਹੀਂ ਮਿਲੀ ਹੈ ਇਸ ਲਈ ਰਾਜ ਮੀਡੀਆ ਜੋ ਕਹਿੰਦਾ ਹੈ ਉਹ ਚੀਨੀ ਸਰਕਾਰ ਦੀ ਜ਼ਬਾਨ ਮੰਨਿਆ ਜਾਂਦਾ ਹੈ।
America
ਪਰ ਸਵਾਲ ਇਹ ਉੱਠਦਾ ਹੈ ਕਿ ਚੀਨ ਦੇ ਇਸ ਬਿਆਨ ਪਿੱਛੇ ਅਸਲ ਕਾਰਨ ਕੀ ਹੈ? ਦਰਅਸਲ ਅਮਰੀਕਾ ਸਿੱਧੇ ਚੀਨ ਦੇ ਨਿਸ਼ਾਨੇ 'ਤੇ ਹੈ। ਯਾਨੀ ਚੀਨ ਅਮਰੀਕਾ ਨੂੰ ਦੁਨੀਆ ਦੀ ਮਹਾਂ ਸ਼ਕਤੀ ਦੇ ਤਖਤ ਤੋਂ ਹਟਾ ਕੇ ਖੁਦ ਉਥੇ ਬੈਠਣਾ ਚਾਹੁੰਦਾ ਹੈ। ਇਸ ਦੇ ਲਈ ਚੀਨ ਨਾ ਸਿਰਫ ਆਰਥਿਕ ਬਲਕਿ ਰਣਨੀਤਕ ਮੋਰਚੇ 'ਤੇ ਚੱਕਰਵਾਯੂ ਤਿਆਰ ਕਰ ਰਿਹਾ ਹੈ। ਪਰਮਾਣੂ ਹਥਿਆਰਾਂ ਬਾਰੇ ਵਿਸ਼ਵਵਿਆਪੀ ਖੋਜ ਏਜੰਸੀ ਸਿਪਰੀ ਦੇ ਅਨੁਸਾਰ ਚੀਨ ਕੋਲ 290 ਪਰਮਾਣੂ ਹਥਿਆਰ ਹਨ।
Photo
ਜਦਕਿ ਅਮਰੀਕਾ ਕੋਲ 6185 ਪਰਮਾਣੂ ਹਥਿਆਰਾਂ ਦਾ ਭੰਡਾਰ ਹੈ। ਯਾਨੀ ਪ੍ਰਮਾਣੂ ਸਮਰੱਥਾ ਦੇ ਲਿਹਾਜ਼ ਨਾਲ ਅਮਰੀਕਾ ਚੀਨ 'ਤੇ ਭਾਰੀ ਹੈ। ਅਮਰੀਕੀ ਫੌਜ ਚੀਨ ਨਾਲੋਂ ਪਰਮਾਣੂ ਹਥਿਆਰਾਂ ਦੀ 20 ਗੁਣਾ ਤੋਂ ਵੀ ਜ਼ਿਆਦਾ ਤਾਕਤ ਨਾਲ ਲੈਸ ਹੈ। ਇਹ ਅੰਤਰ ਬਹੁਤ ਵੱਡਾ ਹੈ ਅਤੇ ਇਹੀ ਅੰਤਰ ਚੀਨ ਨੂੰ ਸਤਾ ਰਿਹਾ ਹੈ। ਇਸ ਲਈ ਚੀਨ ਹੁਣ ਅਮਰੀਕੀ ਫੌਜ ਨੂੰ ਚੁਣੌਤੀ ਦੇਣ ਲਈ ਆਪਣੀ ਪ੍ਰਮਾਣੂ ਸ਼ਕਤੀ ਨੂੰ ਤਿੰਨ ਗੁਣਾ ਵਧਾਉਣ ਦੀ ਤਿਆਰੀ ਕਰ ਰਿਹਾ ਹੈ।
ਚੀਨ ਨੇ ਆਪਣੇ ਪ੍ਰਮਾਣੂ ਹਥਿਆਰਾਂ ਨੂੰ 300 ਪ੍ਰਤੀਸ਼ਤ ਤੋਂ ਵੱਧ ਵਧਾਉਣ ਦੇ ਆਪਣੇ ਇਰਾਦੇ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਅਮਰੀਕਾ ਨੂੰ ਆਪਣੀ ਸਭ ਤੋਂ ਵੱਡੀ ਚੁਣੌਤੀ ਮੰਨਦਾ ਹੈ। ਜੇ ਚੀਨ ਸੱਚਮੁੱਚ ਆਪਣੀ ਪਰਮਾਣੂ ਯੋਜਨਾ ਨੂੰ ਲਾਗੂ ਕਰਦਾ ਹੈ ਤਾਂ ਦੁਨੀਆ ਇਕ ਵਾਰ ਫਿਰ ਵਿਨਾਸ਼ਕਾਰੀ ਹਥਿਆਰਾਂ ਦੀ ਦੌੜ ਸ਼ੁਰੂਆਤ ਹੋ ਸਕਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।