
ਦੇਵਥਲਾ ਵਿਚ ਸੋਮਵਾਰ ਸ਼ਾਮ ਕਰੀਬ 5 ਵਜੇ ਮਹਿਲਾ ਨੇ ਇਲਾਜ ਨਾ ਮਿਲਣ ਕਾਰਨ ਹਸਪਤਾਲ ਦੇ ਸਾਹਮਣੇ ਦਮ ਤੋੜ ਦਿੱਤਾ।
ਸ਼ਾਹਪੁਰਾ : ਦੇਵਥਲਾ ਵਿਚ ਸੋਮਵਾਰ ਸ਼ਾਮ ਕਰੀਬ 5 ਵਜੇ ਮਹਿਲਾ ਨੇ ਇਲਾਜ ਨਾ ਮਿਲਣ ਕਾਰਨ ਹਸਪਤਾਲ ਦੇ ਸਾਹਮਣੇ ਦਮ ਤੋੜ ਦਿੱਤਾ। ਮਹਿਲਾ ਦੀ ਲਾਸ਼ ਨੂੰ ਉਸਦੀ ਸੱਸ ਅਤੇ ਨਣਦ ਅੱਧਾ ਕਿਲੋਮੀਟਰ ਤੱਕ ਮੋਢੇ 'ਤੇ ਚੁੱਕ ਹੀ ਲੈ ਕੇ ਗਈਆਂ। ਇਸ ਤੋਂ ਬਾਅਦ ਪਹੁੰਚੇ ਹੋਰ ਪਰਿਵਾਰ ਵਾਲੇ ਲਾਸ਼ ਨੂੰ ਮੋਟਰਸਾਇਕਲ ਤੇ ਘਰ ਲੈ ਗਏ। ਮਹਿਲਾ ਇਕ ਹਫਤੇ ਤੋਂ ਬਿਮਾਰ ਚੱਲ ਰਹੀ ਸੀ। ਪਰਿਵਾਰ ਵਾਲੇ ਉਸਨੂੰ ਹਸਪਤਾਲ ਛੱਡ ਗਏ ਸਨ।
women dead body take on shoulder
ਉਹ ਤੇ ਉਸਦੀ ਨਣਦ ਕਮਲੀ ਦੇਵੀ ਸੋਮਵਾਰ ਸਵੇਰੇ ਨਿਵਾਣਾ ਪੀਐਚਸੀ ਹਸਪਤਾਲ ਵਿਚ ਚੈਕਅੱਪ ਲਈ ਆਈਆਂ ਸਨ। ਡਾਕਟਰਾਂ ਨੇ ਜਾਂਚ ਤੋਂ ਬਾਅਦ ਮਹਿਲਾ ਨੂੰ ਘਰ ਭੇਜ ਦਿੱਤਾ ਪਰ ਉਸਦੀ ਨਣਦ ਨੇ ਹੇਮਾ ਨੂੰ ਘਰ ਲੈ ਕੇ ਜਾਣ ਦੀ ਬਜਾਏ ਹਸਪਤਾਲ ਦੇ ਸਾਹਮਣੇ ਪੰਚਾਇਤ ਭਵਨ ਦੇ ਬਰਾਂਡੇ ਵਿਚ ਬਿਠਾ ਕੇ ਚੱਲੀ ਗਈ। ਜਿੱਥੇ ਮਹਿਲਾ ਦੀ ਮੌਤ ਹੋ ਗਈ ਸੱਸ ਸ਼ਾਂਤੀ ਦੇਵੀ ਦਾ ਕਹਿਣਾ ਹੈ ਕਿ ਹੇਮਾ ਬਾਵਰਿਆ ਕਰੀਬ ਇੱਕ ਹਫ਼ਤੇ ਤੋਂ ਬੀਮਾਰ ਚੱਲ ਰਹੀ ਸੀ, ਸੋਮਵਾਰ ਨੂੰ ਉਸਨੂੰ ਹਸਪਤਾਲ ਪਹੁੰਚਾਇਆ ਸੀ।
ਸ਼ਾਮ 5 ਵਜੇ ਪਿੰਡ ਦੇ ਲੋਕਾਂ ਨੇ ਜਦੋਂ ਮਹਿਲਾ ਨੂੰ ਇਸ ਹਾਲਤ ਵਿਚ ਦੇਖਿਆ ਤਾਂ ਇਸਦੀ ਸੂਚਨਾ ਗੋਵਿੰਦਗੜ ਥਾਣੇ ਦਿੱਤੀ। ਜਦੋਂ ਤੱਕ ਪੁਲਿਸ ਮੌਕੇ 'ਤੇ ਪਹੁੰਚਦੀ, ਉਸ ਤੋਂ ਪਹਿਲਾਂ ਸੱਸ ਅਤੇ ਨਣਦ ਆ ਕੇ ਮਹਿਲਾ ਦੀ ਲਾਸ਼ ਨੂੰ ਮੋਢੇ ਤੇ ਰੱਖ ਕੇ ਲੈ ਕੇ ਜਾ ਰਹੀਆਂ ਸਨ ਤੇ ਰਸਤੇ ਤੋਂ ਪਰਿਵਾਰ ਵਾਲੇ ਮੋਟਰਸਾਇਕਲ 'ਤੇ ਰੱਖਕੇ ਮਹਿਲਾ ਦੀ ਲਾਸ਼ ਨੂੰ ਘਰ ਲੈ ਗਏ। ਬਾਅਦ ਵਚ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ।