
ਔਰਤ ਵਲੋਂ ਦਿਆਲ ਸਿੰਘ ਨਾਲ ਗਲਮੇ ਤੋਂ ਫੜ੍ਹ ਕੀਤੀ ਗਈ ਖਿੱਚ-ਧੂਹ
ਰੂਪਨਗਰ: ਨਗਰ ਕੌਂਸਲ ਰੂਪਨਗਰ ਦੇ ਸੈਨੇਟਰੀ ਇੰਸਪੈਕਟਰ ਨਾਲ ਇਕ ਔਰਤ ਵਲੋਂ ਖਿੱਚ-ਧੂਹ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਸੈਨੇਟਰੀ ਇੰਸਪੈਕਟਰ ਦਿਆਲ ਸਿੰਘ ਅਪਣੀ ਟੀਮ ਦੇ ਨਾਲ ਮੰਡੀ ਵਿਚ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਕਰਨ ਵਾਲਿਆਂ ਵਿਰੁਧ ਕਾਰਵਾਈ ਕਰਨ ਪਹੁੰਚੇ ਸਨ।
Dyal Singh
ਇਸ ਦੌਰਾਨ ਦਿਆਲ ਸਿੰਘ ਲਿਫ਼ਾਫ਼ੇ ਜ਼ਬਤ ਕਰ ਰਹੇ ਸਨ ਕਿ ਇੰਨੇ ਨੂੰ ਇਕ ਔਰਤ ਆਈ ਤੇ ਉਸ ਨੇ ਦਿਆਲ ਸਿੰਘ ਨੂੰ ਜ਼ੋਰ ਕੇ ਗਲਮੇ ਤੋਂ ਫੜ੍ਹ ਲਿਆ ਤੇ ਕਾਫ਼ੀ ਖਿੱਚ-ਧੂਹ ਕੀਤੀ। ਖਿੱਚ-ਧੂਹ ਦੌਰਾਨ ਦਿਆਲ ਸਿੰਘ ਦੀ ਪੱਗ ਵੀ ਲਹਿ ਗਈ। ਸਥਾਨਕ ਲੋਕਾਂ ਨੇ ਮਾਮਲੇ ਵਿਚ ਪੈ ਕੇ ਉਨ੍ਹਾਂ ਨੂੰ ਛੁਡਾਇਆ।
Women Beat to Sanitary Inspector
ਉਕਤ ਔਰਤ ਆਖ ਰਹੀ ਸੀ ਕਿ ਗਰੀਬ ਲੋਕਾਂ ਦਾ ਨੁਕਸਾਨ ਕਿਉਂ ਕਰ ਰਹੇ ਹੋ। ਇਸ ਮਾਮਲੇ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ। ਪੁਲਿਸ ਮਾਮਲੇ ਦੀ ਕਾਰਵਾਈ ਕਰ ਰਹੀ ਹੈ।