
ਹਜ਼ਾਰਾਂ ਦੀ ਗਿਣਤੀ 'ਚ ਇਕੱਠੇ ਕੱਛੂਕੂਮਿਆਂ ਦੀ ਆਮਦ ਤੋਂ ਜੀਵ ਵਿਗਿਆਨੀ ਵੀ ਹੈਰਾਨ
ਸਿੰਡਨੀ : ਇਸ ਕਾਦਰ ਦੀ ਕੁਦਰਤ ਦੇ ਵੀ ਰੰਗ ਨਿਆਰੇ ਹਨ। ਕੁਦਰਤ ਦੇ ਰਹੱਸ਼ਾਂ ਨੂੰ ਜਾਣਨ ਲਈ ਮਨੁੱਖ ਦੀ ਹਮੇਸ਼ਾ ਲਾਲਸਾ ਰਹੀ ਹੈ, ਪਰ ਇਸ ਦੇ ਭੇਦਾਂ ਨੂੰ ਜਾਣਨ ਲਈ ਸ਼ਾਇਦ ਅਜੇ ਹੋਰ ਲੰਮੇਰਾ ਇੰਤਜਾਰ ਕਰਨਾ ਪਵੇਗਾ, ਜਾ ਹੋ ਸਕਦੈ ਇਹ ਕਦੇ ਖ਼ਤਮ ਹੀ ਨਾ ਹੋਵੇ। ਕਦੇ ਕਦੇ ਅਜਿਹੇ ਕੁਦਰਤੀ ਨਜ਼ਾਰੇ ਸਾਹਮਣੇ ਆ ਜਾਂਦੇ ਹਨ ਜਿਨ੍ਹਾਂ ਨੂੰ ਵੇਖ ਕੇ ਮਨੁੱਖ ਅਚੰਭਿਤ ਰਹਿ ਜਾਂਦਾ ਹੈ। ਅਜਿਹਾ ਹੀ ਇਕ ਨਜ਼ਾਰਾ ਆਸਟ੍ਰੇਲੀਆ ਦੀ ਗ੍ਰੇਟ ਬੈਰੀਅਰ ਰੀਫ਼ 'ਤੇ ਵੇਖਣ ਨੂੰ ਮਿਲਿਆ ਹੈ ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਦੁਰਲੱਭ ਕਿਸਮ ਦੇ ਹਰੇ ਰੰਗ ਦੇ ਕੱਛੂਕੂੰਮੇ ਤੈਰਦੇ ਮਿਲੇ ਹਨ।
green turtles
ਇਨ੍ਹਾਂ ਕੱਛੂਕੂਮਿਆਂ ਦਾ ਇਕੋ ਵਾਰ ਇੰਨੀ ਵੱਡੀ ਗਿਣਤੀ ਵਿਚ ਇਕੱਠੇ ਵਿਖਾਈ ਦੇਣਾ ਵਾਕਈ ਕੁਦਰਤੀ ਕ੍ਰਿਸ਼ਮਾ ਹੈ। ਇਸ ਨੂੰ ਲੈ ਕੇ ਜੀਵ ਵਿਗਿਆਨੀ ਵੀ ਹੈਰਾਨ ਹਨ। ਇੰਨਾ ਹੀ ਨਹੀਂ, ਲੋਕਾਂ ਨੂੰ ਜਿਉਂ ਹੀ ਇਨ੍ਹਾਂ ਕੱਛੂਆਂ ਦੀ ਮੌਜੂਦਗੀ ਦੀ ਖ਼ਬਰ ਮਿਲੀ, ਵੱਡੀ ਗਿਣਤੀ 'ਚ ਲੋਕ ਇਨ੍ਹਾਂ ਦੀ ਇਕ ਝਲਕ ਪਾਉਣ ਲਈ ਝੀਲ 'ਤੇ ਇਕੱਠੇ ਹੋ ਗਏ। ਸੂਤਰਾਂ ਅਨੁਸਾਰ ਅਜਿਹਾ ਪਹਿਲੀ ਵਾਰ ਵਾਪਰਿਆ ਹੈ, ਜਦੋਂ ਇੰਨੀ ਵੱਡੀ ਗਿਣਤੀ 'ਚ ਇਹ ਕੱਛੂਕੂੰਮੇ ਇਕੱਠੇ ਵਿਖਾਈ ਦਿਤੇ ਹੋਣ।
green turtles
ਰਿਪੋਰਟ ਮੁਤਾਬਕ ਲੋਕਾਂ ਵਲੋਂ ਇਨ੍ਹਾਂ ਕੱਛੂਆਂ ਨੂੰ ਝੀਲ ਵਿਚ ਤੈਰਦੇ ਵੇਖਣ ਤੋਂ ਬਾਅਦ ਜੀਵ ਵਿਗਿਆਨੀਆਂ ਦੀ ਇਕ ਟੀਮ ਮੌਕੇ 'ਤੇ ਪਹੁੰਚੀ। ਪਹਿਲਾਂ ਇਨ੍ਹਾਂ ਕੱਛੂਆਂ ਦੀ ਗਿਣਤੀ ਨੂੰ ਇਕ ਕਿਸ਼ਤੀ ਜ਼ਰੀਏ ਗਿਣਨ ਦੀ ਕੋਸ਼ਿਸ਼ ਕੀਤੀ ਗਈ ਪਰ ਇਨ੍ਹਾਂ ਕੱਛੂਆਂ ਦੀ ਇੰਨੀ ਜ਼ਿਆਦਾ ਗਿਣਤੀ ਵੇਖ ਕੇ ਜੀਵ ਵਿਗਿਆਨੀ ਵੀ ਹੈਰਾਨ ਰਹਿ ਗਏ। ਅਖ਼ੀਰ ਉਨ੍ਹਾਂ ਨੂੰ ਕੱਛੂਆਂ ਦੀ ਸਹੀ ਗਿਣਤੀ ਕਰਨ ਲਈ ਡਰੋਨ ਦੀ ਮਦਦ ਲੈਣੀ ਪਈ।
green turtles
ਕੱਛੂਆਂ ਦੀ ਗਿਣਤੀ ਵੀ ਹੈਰਾਨ ਕਰਨ ਵਾਲੀ ਸੀ। ਜੀਵ ਵਿਗਿਆਨੀਆਂ ਅਨੁਸਾਰ ਇਨ੍ਹਾਂ ਕੱਛੂਆਂ ਦੀ ਗਿਣਤੀ 64 ਹਜ਼ਾਰ ਦੇ ਕਰੀਬ ਹੈ। ਕਾਬਲੇਗੌਰ ਹੈ ਕਿ ਹਰੇ ਰੰਗ ਦੇ ਇਨ੍ਹਾਂ ਕੱਛੂਆਂ ਨੇ ਖ਼ਤਮ ਹੋਣ ਕਿਨਾਰੇ ਪਹੁੰਚੇ ਜੀਵਾਂ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਆਸਟ੍ਰੇਲੀਆ ਦੇ ਵਾਤਾਵਰਣ ਵਿਭਾਗ ਦੇ ਡਾ. ਐਡ੍ਰੇਵ ਅਨੁਸਾਰ ਦੁਰਲੱਭ ਕਿਸਮ ਦੇ ਇਹ ਹਰੇ ਰੰਗ ਦੇ ਕੱਛੂਕੂੰਮੇ ਪਾਣੀ ਦੇ ਉਪਰ ਬਹੁਤ ਹੀ ਘੱਟ ਆਉਂਦੇ ਹਨ।
green turtles
ਦੁਨੀਆ ਭਰ ਵਿਚ ਅਜਿਹਾ ਪਹਿਲਾ ਮੌਕਾ ਹੈ ਜਦੋਂ ਇਹ ਕੱਛੂ ਇੰਨੀ ਵੱਡੀ ਗਿਣਤੀ ਵਿਚ ਸਾਹਮਣੇ ਆਏ ਹਨ। ਜੀਵ ਵਿਗਿਆਨੀ ਹੁਣ ਇਸ ਪਿਛਲੇ ਕਾਰਨਾਂ ਦਾ ਪਤਾ ਲਾਉਣ 'ਚ ਜੁਟ ਗਏ ਹਨ। ਵਧਦੇ ਤਾਪਮਾਨ ਨੂੰ ਵੀ ਇਸ ਦਾ ਕਾਰਨ ਮੰਨਿਆ ਜਾ ਰਿਹਾ ਹੈ। ਐਡੇਵ ਅਨੁਸਾਰ ਹੋ ਸਕਦੈ ਗ੍ਰੇਟ ਬੈਰੀਅਰ ਰੀਫ਼ ਵਿਚ ਕਿਸੇ ਚੱਟਾਨ ਦਾ ਕੋਈ ਵੱਡਾ ਹਿੱਸਾ ਟੁੱਟ ਗਿਆ ਹੋਵੇ, ਜਿਸ ਮਗਰੋਂ ਇਹ ਕੱਛੂਕੂੰਮੇ ਉਪਰ ਆਏ ਹੋਣ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ