
ਇਸੇ ਤਹਿਤ ਅੱਜ ਇੱਥੋਂ ਦੇ 16 ਸੈਕਟਰ ਦੇ ਇਕ ਪਰਿਵਾਰ ਦੇ ਚਾਰ ਮੈਂਬਰਾਂ ਵਿਚੋਂ ਕਰੋਨਾ ਪੌਜਟਿਵ ਮਿਲਿਆ ਹੈ।
ਚੰਡੀਗੜ੍ਹ : ਚੰਡੀਗੜ੍ਹ ਵਿਚ ਕਰੋਨਾ ਵਾਇਰਸ ਦਾ ਪ੍ਰਭਾਵ ਦਿਨੋਂ-ਦਿਨ ਵੱਧ ਰਿਹਾ ਹੈ। ਇਸੇ ਤਹਿਤ ਅੱਜ ਇੱਥੋਂ ਦੇ 16 ਸੈਕਟਰ ਦੇ ਇਕ ਪਰਿਵਾਰ ਦੇ ਚਾਰ ਮੈਂਬਰਾਂ ਵਿਚੋਂ ਕਰੋਨਾ ਪੌਜਟਿਵ ਮਿਲਿਆ ਹੈ। ਇਸ ਤੋਂ ਇਲਾਵਾ ਇਸ ਪਰਿਵਾਰ ਦਾ ਇਕ ਵਿਅਕਤੀ ਪਹਿਲਾਂ ਤੋਂ ਹੀ ਕਰੋਨਾ ਪੌਜਟਿਵ ਹੈ।
Covid 19
ਪਹਿਲਾਂ ਤੋਂ ਪੌਜ਼ੇਟਿਵ ਵਿਅਕਤੀ ਦੇ 60 ਸਾਲਾ ਪਿਤਾ, 56 ਸਾਲਾ ਮਾਂ, 80 ਸਾਲਾ ਦਾਦਾ ਤੇ 5 ਸਾਲ ਦੀ ਬੇਟੀ ਦੀ ਰਿਪੋਰਟ ਪੌਜ਼ੇਟਿਵ ਆਈ ਹੈ। ਹਾਲਾਂਕਿ ਉਸ ਦੀ ਪਤਨੀ ਦੀ ਰਿਪੋਰਟ ਨੈਗੇਟਿਵ ਆਈ ਹੈ। ਦੱਸ ਦੱਈਏ ਕਿ ਇਸ ਤੋਂ ਬਾਅਦ ਚੰਡੀਗੜ੍ਹ ਵਿਚ ਕਰੋਨਾ ਵਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 332 ਹੋ ਗਈ ਹੈ
Covid 19
ਅਤੇ ਇਨ੍ਹਾਂ ਵਿਚੋਂ ਪੰਜ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਨਾਲ ਹੀ ਰਾਹਤ ਦੀ ਗੱਲ ਹੈ ਕਿ ਹੁਣ ਤੱਕ 289 ਲੋਕ ਇਸ ਮਹਾਂਮਾਰੀ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ। ਜਿਸ ਤੋਂ ਬਾਅਦ ਹੁਣ ਚੰਡੀਗੜ੍ਹ ਚ 38 ਐਕਟਿਵ ਕੇਸ ਚੱਲ ਰਹੇ ਹਨ।
Covid 19
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।