
ਕੋਈ ਹੋਰ ਮਹਿਲਾ ਹੀ ਫ਼ਰਜ਼ੀ ਨਾਮ 'ਤੇ ਕਰਦੀ ਰਹੀ ਨੌਕਰੀ
ਲਖਨਊ: ਪਿਛਲੇ ਕਈ ਦਿਨਾਂ ਤੋਂ ਇਕ ਖਬਰ ਨੇ ਪੂਰੇ ਮੁਲਕ ਵਿਚ ਹਲਚਲ ਮਚਾਈ ਹੋਈ ਹੈ ਕਿ ਉਤਰ ਪ੍ਰਦੇਸ਼ ਦੀ ਇਕ ਅਧਿਆਪਕਾ ਨੇ ਇਕੋ ਸਮੇਂ 25 ਸਕੂਲ ਵਿਚ ਨੌਕਰੀ ਕਰ ਕੇ 13 ਮਹੀਨਿਆਂ ਵਿਚ 1 ਕਰੋੜ ਤਨਖ਼ਾਹ ਲੈ ਲਈ। ਇਸ ਤੋਂ ਬਾਅਦ ਇਸ ਅਧਿਆਪਕਾ ਨੂੰ ਗ੍ਰਿਫ਼ਤਾਰ ਵੀ ਕਰ ਲਿਆ, ਪਰ ਹੁਣ ਜਿਹੜੀ ਸਚਾਈ ਸਾਹਮਣੇ ਆਈ ਹੈ, ਉਹ ਰੂਹ ਕੰਬਾਊ ਹੈ।
Teacher
ਅਸਲ ਵਿਚ ਅਨਾਮਿਕਾ ਸ਼ੁਕਲਾ ਦੇ ਫ਼ਰਜ਼ੀ ਸਰਟੀਫ਼ਿਕੇਟ ਬਣਾ ਕੇ ਕੋਈ ਹੋਰ ਮਹਿਲਾ ਹੀ ਇਹ ਕਮਾਈ ਕਰ ਗਈ। ਹੁਣ ਇਹ ਮਹਿਲਾ ਸਾਹਮਣੇ ਆਉਣ ਨਾਲ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਅਨਾਮਿਕਾ ਦਾ ਕਹਿਣਾ ਹੈ ਕਿ ਇਹ ਘਪਲਾ ਉਸ ਦੇ ਦਸਤਾਵੇਜ਼ਾਂ ਵਿਚ ਜਾਅਲਸਾਜ਼ੀ ਕਰ ਕੇ ਕੀਤਾ ਗਿਆ ਹੈ। ਅਨਾਮਿਕਾ ਹੁਣ ਸਰਕਾਰ ਕੋਲ ਇਨਸਾਫ਼ ਦੀ ਗੁਹਾਰ ਲਗਾ ਰਹੀ ਹੈ।
Teacher
ਉਸ ਨੇ ਕਿਹਾ ਜਦੋਂ ਉਸ ਨੇ ਅਖ਼ਬਾਰ ਵਿਚ ਤਸਵੀਰ ਵੇਖੀ ਤਾਂ ਉਹ ਹੈਰਾਨ ਰਹਿ ਗਈ। ਗੋਂਡਾ ਦੇ ਕਮਰਾਵਾ ਦੇ ਪਿੰਡ ਭੁਲਦੀਹ ਦੀ ਵਸਨੀਕ ਅਨਾਮਿਕਾ ਸ਼ੁਕਲਾ ਨੇ ਦਸਿਆ ਕਿ 2017 ਵਿਚ ਉਸ ਨੇ ਕਸਤੂਰਬਾ ਵਿਚ ਲੜਕੀਆਂ ਦੇ ਸਕੂਲ ਵਿਚ ਇਕ ਸਾਇੰਸ ਅਧਿਆਪਕ ਲਈ ਅਰਜ਼ੀ ਦਿਤੀ ਸੀ। ਉਸ ਨੂੰ ਸ਼ੱਕ ਹੈ ਕਿ ਕਿਸੇ ਨੇ ਉਨ੍ਹਾਂ ਦੇ ਦਸਤਾਵੇਜ਼ਾਂ ਨਾਲ ਉਥੋਂ ਛੇੜਛਾੜ ਕੀਤੀ ਹੈ ਅਤੇ ਇਹ ਪੂਰੀ ਧੋਖਾਧੜੀ ਕੀਤੀ ਹੈ।
Teacher
ਉਸ ਨੇ ਕਿਹਾ ਕਿ ਉਹ ਬਹੁਤ ਦਿਨਾਂ ਤੋਂ ਨਾਮ ਸੁਣ ਰਹੀ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਹ ਉਸ ਦੇ ਬਾਰੇ ਸੀ, ਜਦੋਂ ਉਸ ਨੇ ਅਖ਼ਬਾਰ ਵਿਚ ਤਸਵੀਰ ਆਈ ਜਿਥੋਂ ਮੈਂ ਬੀ.ਐਡ ਕੀਤੀ ਸੀ। ਅਨਾਮਿਕਾ ਨੇ ਦੱਸਿਆ ਕਿ ਉਸ ਨੇ ਇਸ ਬਾਰੇ ਅਪਣੇ ਪਤੀ ਅਤੇ ਸਹੁਰੇ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਇਸ ਸਬੰਧੀ ਵਿਭਾਗ ਨਾਲ ਤੁਰਤ ਸੰਪਰਕ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਉਹ ਬੀਐਸਏ ਦਫ਼ਤਰ ਪਹੁੰਚ ਗਿਆ।
Teacher
ਅਨਾਮਿਕਾ ਦਾ ਕਹਿਣਾ ਹੈ ਕਿ ਉਸ ਨੇ ਜੁਲਾਈ 2017 ਵਿਚ ਨੌਕਰੀ ਲਈ ਅਰਜ਼ੀ ਦਿਤੀ ਸੀ ਪਰ ਉਹ ਗਰਭਵਤੀ ਸੀ ਅਤੇ ਕੌਂਸਲਿੰਗ ਤੋਂ ਪਹਿਲਾਂ ਸਰਜ਼ਰੀ ਨਾਲ ਧੀ ਨੇ ਜਨਮ ਲਿਆ ਸੀ। ਅਨਾਮਿਕਾ ਨੇ ਕਿਹਾ ਕਿ ਇਹ ਮੇਰੇ ਨਾਲ ਗ਼ਲਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਕੇਵਲ ਸਿਖਿਆ ਵਿਭਾਗ ਦੇ ਲੋਕ ਸ਼ਾਮਲ ਹਨ।
Teacher
ਜ਼ਿਕਰਯੋਗ ਹੈ ਕਿ ਜਿਸ ਸਕੂਲ ਵਿਚ ਫ਼ਰਜ਼ੀ ਅਧਿਆਪਕਾ ਦਾ ਨਾਮ ਅਨੀਮਿਕਾ ਦੇ ਨਾਮ 'ਤੇ ਰੱਖਿਆ ਗਿਆ ਸੀ, ਅਸਲ ਅਨੀਮਿਕਾ ਨੇ ਉਸੇ ਕਸਤੂਰਬਾ ਸਕੂਲ ਤੋਂ ਪੜ੍ਹਾਈ ਕੀਤੀ ਹੈ। ਅਨਾਮਿਕਾ ਨੇ ਹਾਈ ਸਕੂਲ ਵਿਚ 77 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਸਨ। 2007 ਵਿਚ, ਉਸ ਨੇ ਗੋਂਡਾ ਦੇ ਕਸਤੂਰਬਾ ਸਕੂਲ ਤੋਂ ਪੜ੍ਹਦਿਆਂ ਹਾਈ ਸਕੂਲ ਵਿਚ 600 ਵਿਚੋਂ 461 ਪ੍ਰਾਪਤ ਕੀਤੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।