Google policy ‘ਚ ਕੀਤਾ ਬਦਲਾਅ, Users ਹੁਣ ਨਹੀਂ ਹੋਣਗੇ Online Harassment ਦਾ ਸ਼ਿਕਾਰ
Published : Jun 11, 2021, 4:40 pm IST
Updated : Jun 11, 2021, 4:40 pm IST
SHARE ARTICLE
Google
Google

ਗੂਗਲ ਆਪਣੀ ਖੋਜ ਐਲਗੋਰਿਧਮ ਨੂੰ ਬਦਲਣ ਦੀ ਯੋਜਨਾ ਬਣਾ ਰਿਹਾ ਹੈ। ਯੂਜ਼ਰਸ ਦੇ ਸ਼ਿਕਾਇਤ ਕਰਨ ’ਤੇ ਗੂਗਲ ਪੀੜਤਾਂ ਨਾਲ ਸੰਬੰਧਤ ਸਮੱਗਰੀ ਨੂੰ ਆਪ ਹੀ ਹਟਾ ਦੇਵੇਗਾ। 

ਵਾਸ਼ਿੰਗਟਨ: ਇੰਟਰਨੈਟ (Internet) ’ਤੇ ਫਰਜ਼ੀ ਸ਼ਿਕਾਇਤਾਂ ਅਤੇ ਇਤਰਾਜ਼ਯੋਗ ਸਮੱਗਰੀ ਰਾਹੀਂ ਯੂਜ਼ਰਸ ਨੂੰ ਪਰੇਸ਼ਾਨ ਕਰਨਾ ਤਾਂ ਹੁਣ ਆਮ ਗੱਲ ਹੋ ਗਈ ਹੈ। ਕਈ ਵੈਬਸਾਈਟਾਂ ਤਾਂ ਧੋਖੇਬਾਜ਼ਾਂ ਅਤੇ ਜਿਨਸੀ ਹਿੰਸਾ ਵਰਗੇ ਅਪਰਾਧ ਕਰਨ ਵਾਲਿਆਂ ਬਾਰੇ ਅਣ-ਪ੍ਰਮਾਣਿਤ ਸ਼ਿਕਾਇਤਾਂ (unverified complaints) ਦਰਜ ਕਰਵਾਉਣ ਲਈ ਵੀ ਉਤਸ਼ਾਹਤ ਕਰਦੀਆਂ ਹਨ। ਸੋਸ਼ਲ ਮੀਡੀਆ (Social Media) ’ਤੇ ਟੈਕਸਟ ਮੈਸਜਾਂ ਜ਼ਰੀਏ ਵੀ ਧੋਖਾਧੜੀ ਅਤੇ ਦੁਰਵਿਵਹਾਰ ਤੇਜ਼ੀ ਨਾਲ ਵੱਧ ਰਿਹਾ ਹੈ। ਕਈ ਲੋਕ ਇਸਦਾ ਇਸਤੇਮਾਲ ਆਪਣੇ ਦੁਸ਼ਮਣਾਂ ਨੂੰ ਬਦਨਾਮ ਕਰਨ ਲਈ ਵੀ ਕਰਦੇ ਹਨ।

PHOTOPHOTO

ਇਹ ਵੀ ਪੜ੍ਹੋ-ਬ੍ਰਿਟੇਨ 'ਚ ਫਿਰ ਪੈਰ ਪਸਾਰ ਰਿਹਾ ਕੋਰੋਨਾ, ਇਕ ਦਿਨ 'ਚ ਸਾਹਮਣੇ ਆਏ 7 ਹਜ਼ਾਰ ਤੋਂ ਵਧੇਰੇ ਮਾਮਲੇ

ਪਿਉ ਰਿਸਰਚ (Pew Research) ਦੀ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਅਮਰੀਕਾ ਵਿੱਚ 41% ਬਾਲਗਾਂ ਨੂੰ  ਆਨਲਾਈਨ ਦੁਰਵਿਵਹਾਰ (online harassment) ਜਾਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ’ਤੇ ਸਰਚ ਕਰਨ ’ਤੇ ਕਈ ਪੀੜਤਾਂ ਦੇ ਨਾਮ ਦੀਆਂ ਗੁਮਨਾਮ ਪੋਸਟਾਂ ਦੀ ਝੜੀ ਲਗ ਜਾਂਦੀ ਹੈ। ਇਨ੍ਹਾਂ ਪੋਸਟਾਂ ਨੂੰ ਹਟਾਉਣ ਲਈ ਯੂਜ਼ਰਸ ਤੋਂ ਹਜ਼ਾਰਾਂ ਡਾਲਰਾਂ ਦੀ ਮੰਗ ਤੱਕ ਕੀਤੀ ਜਾਂਦੀ ਹੈ। ਇਹ ਬਦਨਾਮੀ ਦਾ ਸਿਲਸਿਲਾ ਬਹੁਤ ਦੇਰ ਤੋਂ ਹੀ ਚਲਦਾ ਆ ਰਿਹਾ ਹੈ। ਵੈਬਸਾਈਟਾਂ ਅਤੇ ਵਿਚੋਲਿਆਂ ਲਈ ਇਹ ਕਾਫ਼ੀ ਲਾਭਕਾਰੀ ਰਿਹਾ ਹੈ। ਪਰ ਗੂਗਲ (Google) ਹੁਣ ਇਹਨਾਂ ’ਤੇ ਲਗਾਮ ਖਿੱਚਣ ਦੀ ਤਿਆਰੀ ‘ਚ ਹੈ।

Online HarassmentOnline Harassment

ਇਹ ਵੀ ਪੜ੍ਹੋ-ਰੂਸ ਨੇ ਫੇਸਬੁੱਕ ਤੇ ਟੈਲੀਗ੍ਰਾਮ 'ਤੇ ਇਸ ਕਾਰਨ ਫਿਰ ਲਾਇਆ ਭਾਰੀ ਜੁਰਮਾਨਾ

ਇਸਦੇ ਲਈ ਗੂਗਲ ਆਪਣੀ ਖੋਜ ਐਲਗੋਰਿਧਮ (Search Algorithms) ਨੂੰ ਬਦਲਣ ਦੀ ਯੋਜਨਾ ਵੀ ਬਣਾ ਰਿਹਾ ਹੈ। ਇਸਦੇ ਰਾਹੀਂ predatorsalert.us  ਅਤੇ badgirlreport.date  ਵਰਗੇ ਡੋਮੇਨ ਤਹਿਤ ਕੰਮ ਕਰਨ ਵਾਲੀਆਂ ਵੈਬਸਾਈਟਾਂ ਨੂੰ ਦਿਖਣ ਤੋਂ ਰੋਕਿਆ ਜਾਵੇਗਾ। ਗੂਗਲ ਨੇ ਹਾਲ ਹੀ ਵਿੱਚ ਇਕ ਨਵਾਂ ਕੰਸੇਪਟ ‘ਨਾਨ ਵਿਕਟਮਜ਼’ ਵੀ ਬਣਾਇਆ ਹੈ। ਜਦ ਯੂਜ਼ਰਸ ਸ਼ਿਕਾਇਤ ਕਰਨਗੇ ਕਿ ਉਨ੍ਹਾਂ ਦੇ ਨਾਲ ਜੁੜੀ ਕੋਈ ਪੋਸਟ ਹਟਾਉਣ ਲਈ ਪੈਸਿਆਂ ਦੀ ਮੰਗ ਕੀਤੀ ਗਈ ਹੈ ਤਾਂ ਗੂਗਲ ਪੀੜਤਾਂ ਦੇ ਨਾਲ ਸੰਬੰਧਤ ਸਮੱਗਰੀ ਨੂੰ ਆਪ ਹੀ ਹਟਾ ਦੇਵੇਗਾ। 

ਇਹ ਵੀ ਪੜ੍ਹੋ-20 ਸਾਲਾ 'ਚ ਪਹਿਲੀ ਵਾਰ ਗਲੋਬਲ ਪੱਧਰ 'ਤੇ ਵਧੀ ਬਾਲ ਮਜ਼ਦੂਰੀ,ਅਫਰੀਕਾ 'ਚ ਸਭ ਤੋਂ ਜ਼ਿਆਦਾ ਵਧੀ ਗਿਣਤੀ

ਗੂਗਲ ਦੇ ਗਲੋਬਲ ਪਾਲਿਸੀ, ਸਟੈਂਡ੍ਰਡਸ, ਟਰੱਸਟ ਅਤੇ ਸੁਰੱਖਿਆ ਦੇ ਉਪ ਪ੍ਰਧਾਨ ਡੇਵਿਡ ਗ੍ਰਾਫ (Google’s vice president for global policy and standards and trust and safety David Graff)  ਕਹਿੰਦੇ ਹਨ ਕਿ, “ਮੈਨੂੰ ਸ਼ੱਕ ਹੈ ਕਿ ਇਹ ਸਭ ਤੋਂ ਵਧੀਆ ਹੱਲ ਹੈ, ਪਰ ਲਗਦਾ ਹੈ ਕਿ ਇਸਦਾ ਮਹੱਤਵਪੂਰਨ ਅਤੇ ਸਕਾਰਾਤਮਕ ਪ੍ਰਭਾਵ ਜ਼ਰੂਰ ਪਵੇਗਾ।” ਇਹ ਵੀ ਕਿਹਾ ਗਿਆ ਹੈ ਕਿ Tech Giant Company ਖੋਜ ਅੇਲਗੋਰਿਧਮ ਨੂੰ ਬਦਲ ਦੇਵੇਗਾ ਅਤੇ ਨੁਕਸਾਨਦੇਹ ਸਮੱਗਰੀ  ਨੂੰ ਰੋਕਣ ‘ਚ ਵੀ ਮਦਦ ਕਰੇਗਾ।

David GraffDavid Graff

ਹਾਲਾਂਕਿ ਗੂਗਲ ਨੇ ਇਕ ਦਹਾਕੇ ਪਹਿਲਾਂ ਕਿਹਾ ਸੀ ਕਿ ਸਾਡੇ ਖੋਜ ਨਤੀਜੇ ਪੂਰੀ ਤਰ੍ਹਾਂ ਨਿਰਪੱਖ ਹੁੰਦੇ ਹਨ। ਇਸ ਤੋਂ ਬਾਅਦ ਇਹ ਬਿਆਨ ਬਦਲ ਕੇ ਇਕ ਨਵਾਂ ਬਿਆਨ ਜਾਰੀ ਕਰ ਦਿੱਤਾ ਗਿਆ ਸੀ। ਜਿਸ ਵਿੱਚ ਕੰਪਨੀ ਨੇ ਕਿਹਾ ਕਿ ਅਸੀਂ ਸਿਰਫ ਉਹ ਸਾਈਟਾਂ ਹਟਾਉਂਦੇ ਹਾਂ, ਜਿਨ੍ਹਾਂ ਨੂੰ ਕਾਨੂੰਨੀ ਤੌਰ ’ਤੇ ਹਟਾਉਣ ਲਈ ਮਜਬੂਰ ਕੀਤਾ ਜਾਂਦਾ ਹੈ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement