
ਉੱਤਰ ਪ੍ਰਦੇਸ਼ ਸਰਕਾਰ ਨੇ ਰਾਜ ਦੀ ਮੌਜੂਦਾ ਜੇਲ੍ਹਪ੍ਰਣਾਲੀ ਨੂੰ ਦੁਰੁਸਤ ਕਰਨ ਲਈ ਪ੍ਰਦੇਸ਼ ਦੇ ਪੂਰਵ ਪੁਲਿਸ ਪ੍ਰਮੁੱਖ ਸੁਲਖਾਨ ਸਿੰਘ ਦੀ ਪ੍ਰਧਾਨਗੀ ਹੇਠ ਤਿੰਨ ਮੈਂਬਰੀ
ਲਖਨਊ: ਉੱਤਰ ਪ੍ਰਦੇਸ਼ ਸਰਕਾਰ ਨੇ ਰਾਜ ਦੀ ਮੌਜੂਦਾ ਜੇਲ੍ਹ ਪ੍ਰਣਾਲੀ ਨੂੰ ਦੁਰੁਸਤ ਕਰਨ ਲਈ ਪ੍ਰਦੇਸ਼ ਦੇ ਪੂਰਵ ਪੁਲਿਸ ਪ੍ਰਮੁੱਖ ਸੁਲਖਾਨ ਸਿੰਘ ਦੀ ਪ੍ਰਧਾਨਗੀ ਹੇਠ ਤਿੰਨ ਮੈਂਬਰੀ ਕਮੇਟੀ ਬਣਾਈ ਹੈ। ਪ੍ਰਧਾਨ ਸਕੱਤਰ ਅਰਵਿੰਦ ਕੁਮਾਰ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿਤਿਅਨਾਥ ਨੇ ਕਾਰਾਗਾਰੋਂ ਦੀ ਮੌਜੂਦਾ ਪ੍ਰਣਾਲੀ ਨੂੰ ਦੁਰੁਸਤ ਕਰਨ ਅਤੇ ਉਸ ਵਿੱਚ ਸੁਧਾਰ ਕਰਨ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ।
munna bajrangi
ਕਿਹਾ ਜਾ ਰਿਹਾ ਹੈ ਕਿ ਮੌਜੂਦਾ ਕਮੇਟੀ ਦੋ ਮਹੀਨੇ ਵਿੱਚ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੇਗੀ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਕਮੇਟੀ ਦੀ ਅਗਵਾਈ ਉੱਤਰ ਪ੍ਰਦੇਸ਼ ਦੇ ਪੂਰਵ ਡੀਜੀਪੀ ਸੁਲਖਾਨ ਸਿੰਘ ਕਰਨਗੇ। ਕਿਹਾ ਜਾ ਰਿਹਾ ਹੈ ਕਿ ਦੋ ਹੋਰ ਮੈਬਰ ਹਰਿਸ਼ੰਕਰ ਅਤੇ ਮਹਾਨਿਰੀਕਸ਼ਕ ਵੀ ਸ਼ਾਮਿਲ ਹੋਣਗੇ। ਜਿਕਰਯੋਗ ਹੈ ਕਿ ਪਿਛਲੇ ਦਿਨਾਂ `ਚ ਬੀਜੇਪੀ ਵਿਧਾਇਕ ਕ੍ਰਿਸ਼ਨਾਨੰਦ ਰਾਏ ਦੀ ਹੱਤਿਆ ਦੇ ਆਰੋਪੀ ਮੁੰਨਾ ਬਜਰੰਗੀ ਦੀ ਬਾਗਪਤ ਜੇਲ੍ਹ ਵਿਚ ਹਤਿਆ ਕਰ ਦਿੱਤੀ ਗਈ ਸੀ।
yogi adityanath
ਤੁਹਾਨੂੰ ਦਸ ਦੇਈਏ ਕਿ ਉਹ ਮੁਖਤਾਰ ਅੰਸਾਰੀ ਦੇ ਬਹੁਤ ਕਰੀਬੀ ਹੋਇਆ ਕਰਦੇ ਸਨ। ਦਸ ਦੇਈਏ ਕਿ ਮੁੰਨਾ ਬਜਰੰਗੀ ਤੇ ਕਾਫੀ ਹਤਿਆ ਕਾਂਡ ਅਤੇ ਲੁਟ ਦੇ ਮੁਕਦਮੇ ਦਰਜ ਸਨ। ਮਿਲੀ ਜਾਣਕਾਰੀ ਮੁਤਾਬਿਕ ਕੁਝ ਦਿਨ ਪਹਿਲਾਂ ਹੀ ਮੁੰਨਾ ਦੀ ਪਤਨੀ ਨੇ ਐਸਸਟੀਐਫ ਉੱਤੇ ਇਲਜ਼ਾਮ ਲਗਾਉਂਦੇ ਹੋਏ ਮੁਖ ਮੰਤਰੀ ਯੋਗੀ ਆਦਿਤਿਅਨਾਥ ਨੂੰ ਸੁਰਖਿਆ ਦੀ ਗੁਹਾਰ ਲਗਾਈ ਸੀ ਕਿ ਉਨ੍ਹਾਂ ਦੇ ਪਤੀ ਦੀ ਜਾਨ ਨੂੰ ਖ਼ਤਰਾ ਹੈ.ਉਸ ਸਮੇਂ ਮੁੰਨਾ ਝਾਂਸੀ ਜੇਲ੍ਹ ਵਿਚ ਬੰਦ ਸੀ। ਪਰ ਉਸ ਸਮੇ ਸੂਬੇ ਦੀ ਸਰਕਾਰ ਨੇ ਇਸ ਮਾਮਲੇ ਨੂੰ ਜ਼ਿਆਦਾ ਧਿਆਨ ਵਿਚ ਨਹੀਂ ਰਖਿਆ।
munna bajrangi
ਪ੍ਰੇਮ ਪ੍ਰਕਾਸ਼ ਸਿੰਘ ਉਰਫ ਮੁੰਨਾ ਬਜਰੰਗੀ ਦੀ ਪਤਨੀ ਸੀਮਾ ਨੇ ਕਿਹਾ , ਮੇਰੇ ਪਤੀ ਦੀ ਜਾਨ ਨੂੰ ਖ਼ਤਰਾ ਹੈ ,ਉਸ ਨੇ ਕਿਹਾ ਕਿ ਯੂਪੀ ਏਸਟੀਏਫ ਅਤੇ ਪੁਲਿਸ ਉਸ ਦਾ ਐਨਕਾਊਂਟਰ ਕਰਨ ਦੀ ਕੋਸਿਸ ਵਿਚ ਹਨ। ਉਸਨੇ ਇਹ ਵੀ ਦਸਿਆ ਕਿ ਝਾਂਸੀ ਜੇਲ੍ਹ ਵਿਚ ਮੁੰਨਾ ਬਜਰੰਗੀ ਦੇ ਉਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਯੋਗੀ ਸਰਕਾਰ ਨੇ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ। ਜਿਸ ਤੋਂ ਬਾਅਦ ਉਸਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ।