ਟ੍ਰੇਨ ਆਪਰੇਟਰ ਲਈ ਜ਼ਰੂਰਤ ਤੋਂ ਜ਼ਿਆਦਾ ਯੋਗਤਾ ਵਾਲੀ ਔਰਤ ਨੂੰ ਨਹੀਂ ਕੀਤਾ ਗਿਆ ਸਿਲੈਕਟ
Published : Jul 11, 2019, 6:33 pm IST
Updated : Jul 11, 2019, 6:33 pm IST
SHARE ARTICLE
HC upholds decision of chennai metro authority to deny job to overqualified woman
HC upholds decision of chennai metro authority to deny job to overqualified woman

ਲਿਆ ਗਿਆ ਅਜਿਹਾ ਫ਼ੈਸਲਾ   

ਨਵੀਂ ਦਿੱਲੀ: ਮਦਰਾਸ ਉਚ ਅਦਾਲਤ ਨੇ ਚੇਨੱਈ ਮੈਟਰੋ ਰੇਲ ਲਿਮਿਟੇਡ ਵਿਚ ਨੌਕਰੀਆਂ ਲਈ ਅਪਲਾਈ ਕਰਨ ਵਾਲੀ ਵਾਲੀ ਇਕ ਔਰਤ ਦੀ ਅਰਜ਼ੀ ਇਸ ਆਧਾਰ ਤੇ ਖਾਰਜ ਕਰਨ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਕਿ ਉਸ ਦੀ ਯੋਗਤਾ ਜ਼ਰੂਰਤ ਤੋਂ ਜ਼ਿਆਦਾ ਹੈ। ਜੱਜ ਐਸ ਵੈਦਿਆਨਾਥਨ ਨੇ ਆਰ ਲਕਸ਼ਮੀ ਪ੍ਰਭਾ ਦੀ ਅਰਜ਼ੀ ਖਾਰਜ ਕਰ ਦਿੱਤੀ ਜਿਸ ਨੇ ਟ੍ਰੇਨ ਆਪਰੇਟਰ, ਸਟੇਸ਼ਨ ਕੰਟਰੋਲਰ, ਜੂਨੀਅਰ ਇੰਜੀਨੀਅਰ ਦੇ ਆਹੁਦਿਆਂ ਲਈ ਆਪਣੀ ਅਰਜ਼ੀ ਖਾਰਜ ਕਰਨ ਦੇ ਸੀਐਮਆਰਐਲ ਦੇ ਆਦੇਸ਼ ਨੂੰ ਚੁਣੌਤੀ ਦਿੰਦੇ ਹੋਏ ਪਟੀਸ਼ਨ ਦਾਖਲ ਕੀਤੀ ਸੀ।

ChennaiChennai Metro Authority 

ਪੋਸਟਾਂ ਲਈ ਅਦਾਦਮਕ ਯੋਗਤਾ ਇੰਜੀਨੀਅਰਿੰਗ ਵਿਚ ਡਿਪਲੋਮਾ ਕੀਤਾ ਹੋਇਆ ਸੀ ਪਰ ਔਰਤ ਬੀਈ ਗ੍ਰੈਜੂਏਟ ਸੀ। ਜੱਜ ਨੇ ਸੀਐਮਆਰਐਲ ਦੇ ਇਸ਼ਤਿਹਾਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਿਹਨਾਂ ਉਮੀਦਵਾਰਾਂ ਦੀ ਯੋਗਤਾ ਜ਼ਰੂਰਤ ਤੋਂ ਜ਼ਿਆਦਾ ਹੈ ਉਹ ਰੁਜ਼ਗਾਰ ਦਾ ਦਾਅਵਾ ਕਰਨ ਦੇ ਹੱਕਦਾਰ ਨਹੀਂ ਹਨ। ਇਸ ਮਾਮਲੇ ਵਿਚ ਨਿਊਨਤਮ ਯੋਗਤਾ ਸਪਸ਼ਟ ਤੌਰ 'ਤੇ ਦਿੱਤੀ ਗਈ ਹੈ ਅਤੇ ਇਹ ਵੀ ਲਿਖਿਆ ਗਿਆ ਹੈ ਕਿ ਜ਼ਰੂਰਤ ਤੋਂ ਜ਼ਿਆਦਾ ਯੋਗਤਾ ਵਾਲੇ ਉਮੀਦਵਾਰ ਅਪਲਾਈ ਨਾ ਕਰਨ।

ਆਦੇਸ਼ ਵਿਚ ਕਿਹਾ ਗਿਆ ਕਿ ਉਪਰੋਕਤ ਜਾਣਕਾਰੀ ਦੇ ਮੱਦੇਨਜ਼ਰ ਅਦਾਲਤ ਕੋਲ ਇਹ ਵਿਵਸਥਾ ਦੇਣ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੈ ਕਿ ਪਟੀਸ਼ਨ ਕਰਤਾ ਜ਼ਰੂਰਤ ਤੋਂ ਜ਼ਿਆਦਾ ਯੋਗਤਾ ਦੇ ਆਧਾਰ ਤੇ ਰਾਹਤ ਦੀ ਹਕਦਾਰ ਨਹੀਂ ਹੈ ਅਤੇ ਵਰਤਮਾਨ ਰਿਟ ਪਟੀਸ਼ਨ ਖਾਰਜ ਕਰਨ ਦੇ ਯੋਗ ਹੈ। ਇਸ ਤਹਿਤ ਪਟੀਸ਼ਨ ਖਾਰਜ ਕੀਤੀ ਜਾਂਦੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement