ਸਾਬਕਾ ਕਰਮਚਾਰੀ ਨੇ ਕੀਤੀ ਤਕਨੀਕੀ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਅਤੇ CEO ਦੀ ਹਤਿਆ
Published : Jul 11, 2023, 7:21 pm IST
Updated : Jul 11, 2023, 7:21 pm IST
SHARE ARTICLE
 Ex-Employee Barges Into Bengaluru Tech Firm, Kills CEO, Managing Director
Ex-Employee Barges Into Bengaluru Tech Firm, Kills CEO, Managing Director

ਕੈਬਿਨ ਵਿਚ ਦਾਖ਼ਲ ਹੋ ਕੇ ਕੀਤਾ ਤਲਵਾਰ ਨਾਲ ਹਮਲਾ

 

ਬੰਗਲੌਰ: ਬੰਗਲੌਰ 'ਚ ਇਕ ਤਕਨੀਕੀ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਚੀਫ ਐਗਜ਼ੀਕਿਊਟਿਵ ਅਫਸਰ (ਸੀ.ਈ.ਓ.) ਦੀ ਹਤਿਆ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਅਨੁਸਾਰ ਇਕ ਸਾਬਕਾ ਕਰਮਚਾਰੀ ਨੇ ਕੈਬਿਨ ਵਿਚ ਦਾਖ਼ਲ ਹੋ ਕੇ ਉਨ੍ਹਾਂ ’ਤੇ ਤਲਵਾਰ ਨਾਲ ਹਮਲਾ ਕਰ ਦਿਤਾ ਅਤੇ ਦੋਵਾਂ ਨੂੰ ਮਾਰ ਦਿਤਾ।

ਇਹ ਵੀ ਪੜ੍ਹੋ: ਨੇਪਾਲ ਵਿਚ 6 ਲੋਕਾਂ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ, ਪੰਜ ਲਾਸ਼ਾਂ ਬਰਾਮਦ 

ਉਤਰ ਪੂਰਬੀ ਬੰਗਲੌਰ ਦੇ ਡੀਸੀਪੀ ਲਕਸ਼ਮੀ ਪ੍ਰਸਾਦ ਨੇ ਦਸਿਆ ਕਿ ਐਰੋਨਿਕਸ ਇੰਟਰਨੈੱਟ ਕੰਪਨੀ ਦੇ ਐਮਡੀ ਫਣਿੰਦਰ ਸੁਬਰਾਮਨੀਅਮ ਅਤੇ ਸੀ.ਈ.ਓ. ਵੇਣੂ ਕੁਮਾਰ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਹਮਲਾਵਰ ਮੌਕੇ ’ਤੇ ਫਰਾਰ ਹੋ ਗਿਆ ਹੈ। ਪੁਲਿਸ ਦੋਸ਼ੀ ਦੀ ਪਛਾਣ ਕਰ ਰਹੀ ਹੈ।

ਇਹ ਵੀ ਪੜ੍ਹੋ: ਵਿਜੀਲੈਂਸ ਵਲੋਂ 5000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ASI ਗ੍ਰਿਫ਼ਤਾਰ

ਦਸ ਦੇਈਏ ਕਿ ਐਰੋਨਿਕਸ ਮੀਡੀਆ ਪ੍ਰਾਈਵੇਟ ਲਿਮਟਡ ਇਕ ਪ੍ਰਾਈਵੇਟ ਕੰਪਨੀ ਹੈ, ਜਿਸ ਨੂੰ 7 ਨਵੰਬਰ 2022 ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਨੂੰ ਗੈਰ-ਸਰਕਾਰੀ ਕੰਪਨੀ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਇਸ ਦਾ ਬੰਗਲੌਰ ਵਿਚ ਰਜਿਸਟਰਡ ਦਫਤਰ ਹੈ। ਕੰਪਨੀ ਦੂਜੀਆਂ ਫਰਮਾਂ ਦੀਆਂ ਵੈੱਬਸਾਈਟਾਂ ਦਾ ਪ੍ਰਬੰਧਨ ਕਰਦੀ ਹੈ/ਦੂਸਰੀਆਂ ਫਰਮਾਂ ਲਈ ਮਲਟੀਮੀਡੀਆ ਪੇਸ਼ਕਾਰੀ ਦਾ ਕੰਮ ਕਰਦੀ ਹੈ।

Tags: bengaluru

Location: India, Karnataka, Bengaluru

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement