ਬਾਲਾਸੋਰ ਰੇਲ ਹਾਦਸਾ: 3 ਰੇਲਵੇ ਅਧਿਕਾਰੀ ਗ੍ਰਿਫ਼ਤਾਰ; ਗ਼ੈਰ ਇਰਾਦਤਨ ਹਤਿਆ ਅਤੇ ਸਬੂਤ ਖ਼ਤਮ ਕਰਨ ਦਾ ਮਾਮਲਾ ਦਰਜ
Published : Jul 7, 2023, 8:20 pm IST
Updated : Jul 7, 2023, 8:20 pm IST
SHARE ARTICLE
CBI arrests three railways officials in Balasore train crash probe
CBI arrests three railways officials in Balasore train crash probe

ਸੀਨੀਅਰ ਸੈਕਸ਼ਨ ਇੰਜੀਨੀਅਰ (ਸਿਗਨਲ) ਅਰੁਣ ਕੁਮਾਰ ਮਹੰਤ, ਸੈਕਸ਼ਨ ਇੰਜੀਨੀਅਰ ਮੁਹੰਮਦ ਅਮੀਰ ਖਾਨ ਅਤੇ ਟੈਕਨੀਸ਼ੀਅਨ ਪੱਪੂ ਕੁਮਾਰ ਵਿਰੁਧ ਹੋਈ ਕਾਰਵਾਈ

 

ਨਵੀਂ ਦਿੱਲੀ:  ਓਡੀਸ਼ਾ ਦੇ ਬਾਲਾਸੋਰ ਵਿਚ 2 ਜੂਨ ਨੂੰ ਹੋਏ ਰੇਲ ਹਾਦਸੇ ਦੇ ਸਬੰਧ ਵਿਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਸ਼ੁਕਰਵਾਰ ਨੂੰ ਤਿੰਨ ਰੇਲਵੇ ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿਚ ਇਹ ਪਹਿਲੀ ਗ੍ਰਿਫ਼ਤਾਰੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।

ਇਹ ਵੀ ਪੜ੍ਹੋ: ‘ਮਾਂ ਦਾ ਦੇਣ ਕੋਈ ਨਹੀਂ ਦੇ ਸਕਦਾ’: ਬੱਚੇ ਨੂੰ ਗੋਦ ’ਚ ਲੈ ਕੇ ਰਿਕਸ਼ਾ ਚਲਾ ਰਹੀ ਮਾਂ ਦੀ ਵੀਡੀਉ ਵਾਇਰਲ

ਉਨ੍ਹਾਂ ਦਸਿਆ ਕਿ ਏਜੰਸੀ ਨੇ ਸੀਨੀਅਰ ਸੈਕਸ਼ਨ ਇੰਜੀਨੀਅਰ (ਸਿਗਨਲ) ਅਰੁਣ ਕੁਮਾਰ ਮਹੰਤ, ਸੈਕਸ਼ਨ ਇੰਜੀਨੀਅਰ ਮੁਹੰਮਦ ਅਮੀਰ ਖਾਨ ਅਤੇ ਟੈਕਨੀਸ਼ੀਅਨ ਪੱਪੂ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਤਿੰਨੋਂ ਮੁਲਜ਼ਮ ਬਾਲਾਸੋਰ ਜ਼ਿਲ੍ਹੇ ਵਿਚ ਤਾਇਨਾਤ ਹਨ ।

ਇਹ ਵੀ ਪੜ੍ਹੋ: ਇਕਸਮਾਨ ਨਾਗਰਿਕ ਸੰਹਿਤਾ: ਸਿੱਖ ਅਧਿਕਾਰਾਂ ਦੀ ਰਾਖੀ ਲਈ 11 ਮੈਂਬਰੀ ਕਮੇਟੀ ਕਾਇਮ, ਸਰਕਾਰ ਅੱਗੇ ਰੱਖੇਗੀ ਅਪਣੀ ਗੱਲ 

ਅਧਿਕਾਰੀਆਂ ਨੇ ਦਸਿਆ ਕਿ ਤਿੰਨਾਂ ਨੂੰ ਭਾਰਤੀ ਦੰਡਾਵਲੀ ਦੀ ਧਾਰਾ 304 (ਗ਼ੈਰ-ਇਰਾਤਾ ਹਤਿਆ) ਅਤੇ ਧਾਰਾ 201 (ਸਬੂਤ ਨਸ਼ਟ ਕਰਨਾ) ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਬਾਲਾਸੋਰ ਰੇਲ ਹਾਦਸੇ ਵਿਚ 293 ਯਾਤਰੀ ਮਾਰੇ ਗਏ ਸਨ। ਇਸ ਹਾਦਸੇ 'ਚ ਤਿੰਨ ਟਰੇਨਾਂ ਸ਼ਾਲੀਮਾਰ-ਚੇਨਈ ਕੋਰੋਮੰਡਲ ਐਕਸਪ੍ਰੈੱਸ, ਬੰਗਲੌਰ-ਹਾਵੜਾ ਸੁਪਰਫਾਸਟ ਐਕਸਪ੍ਰੈਸ ਅਤੇ ਇਕ ਮਾਲ ਟਰੇਨ ਸ਼ਾਮਲ ਸਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਇਸ ਵਾਰ ਕੌਣ ਕਰੇਗਾ ਸ੍ਰੀ ਅਨੰਦਪੁਰ ਸਾਹਿਬ ਦਾ ਸਿਆਸੀ ਕਿਲ੍ਹਾ ਫ਼ਤਿਹ? ਕੰਗ, ਸਿੰਗਲਾ, ਚੰਦੂਮਾਜਰਾ, ਸ਼ਰਮਾ, ਗੜ੍ਹੀ ਜਾਂ..

15 May 2024 11:10 AM

ਚਿੱਟੇ ਨੂੰ ਲੈ ਕੇ Akali ਅਤੇ AAP ਵਾਲੇ ਹੋ ਗਏ ਹੱਥੋਪਾਈ, ਪੱਤਰਕਾਰ ਨੇ ਮਸ੍ਹਾਂ ਖਿੱਚ -ਖਿੱਚ ਕੀਤੇ ਪਾਸੇ- Sidhi Gall

15 May 2024 10:37 AM

LIVE BULLETIN | ਚੰਨੀ ਦੇ ਮਖ਼ੌਲ ਨੂੰ ਲੈ ਕੇ ਕੀ ਬੋਲ ਪਈ 'ਬੀਬੀ' ? STF ਨੇ ਫੜ੍ਹ ਲਏ ਲਾਰੈਂਸ ਗੈਂਗ ਦੇ 5 ਸ਼ੂਟਰ

14 May 2024 4:37 PM

ਯਾਰ Karamjit Anmol ਲਈ ਪ੍ਰਚਾਰ ਕਰਨ ਪਹੁੰਚੇ Gippy Grewal ਤੇ Binnu Dhillon Road Show 'ਚ ਲਾਏ ਨਾਅਰੇ...

14 May 2024 4:25 PM

Sukhjinder Randhawa Exclusive Interview- ਮਜੀਠੀਆ ਤਾਂ ਕੰਸ ਮਾਮਾ ਬਣ ਗਿਆ, ਇਸੇ ਬੰਦੇ ਕਰਕੇ ਖ਼ਤਮ ਹੋਇਆ ਅਕਾਲੀ..

14 May 2024 3:41 PM
Advertisement