
ਅੱਜ ਸਵੇਰੇ ਮਾਊਂਟ ਐਵਰੈਸਟ ਨੇੜੇ ਲਾਪਤਾ ਹੋਇਆ ਸੀ ਹੈਲੀਕਾਪਟਰ
ਕਾਠਮੰਡੂ: ਨੇਪਾਲ ਵਿਚ ਮੈਕਸੀਕੋ ਦੇ ਪੰਜ ਨਾਗਰਿਕਾਂ ਸਮੇਤ ਛੇ ਲੋਕਾਂ ਨੂੰ ਲਿਜਾ ਰਿਹਾ ਇਕ ਨਿੱਜੀ ਵਪਾਰਕ ਹੈਲੀਕਾਪਟਰ ਮੰਗਲਵਾਰ ਨੂੰ ਦੇਸ਼ ਦੇ ਪੂਰਬੀ ਪਹਾੜੀ ਖੇਤਰ ਵਿਚ ਹਾਦਸਾਗ੍ਰਸਤ ਹੋ ਗਿਆ। ਨੇਪਾਲੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਹਾਦਸੇ ਵਾਲੀ ਥਾਂ ਤੋਂ ਪੰਜ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਹ ਹੈਲੀਕਾਪਟਰ ਅੱਜ ਸਵੇਰੇ ਮਾਊਂਟ ਐਵਰੈਸਟ ਨੇੜੇ ਲਾਪਤਾ ਹੋ ਗਿਆ ਸੀ।
ਇਹ ਵੀ ਪੜ੍ਹੋ: ਪੰਜਾਬ-ਹਰਿਆਣਾ ਦੇ ਸੈਲਾਨੀ ਹਿਮਾਚਲ 'ਚ ਲਾਪਤਾ, ਪੰਜਾਬ ਦੇ 2 ਨੌਜਵਾਨਾਂ ਦਾ ਪਰਿਵਾਰ ਨਾਲੋਂ ਸੰਪਰਕ ਟੁੱਟਿਆ
ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ (ਟੀ.ਆਈ.ਏ.) ਦੇ ਮੈਨੇਜਰ ਗਿਆਨੇਂਦਰ ਭੁੱਲ ਨੇ ਦਸਿਆ ਕਿ ਮਨੰਗ ਏਅਰ ਦੇ ਹੈਲੀਕਾਪਟਰ 9ਐਨ-ਏ.ਐਮ.ਵੀ. ਨੇ ਸਵੇਰੇ 10.04 ਵਜੇ ਸੋਲੁਖੁੰਬੂ ਦੇ ਸੁਰਕੀ ਹਵਾਈ ਅੱਡੇ ਤੋਂ ਕਾਠਮੰਡੂ ਲਈ ਉਡਾਣ ਭਰੀ। ਸਵੇਰੇ 10.13 ਵਜੇ 12,000 ਫੁੱਟ ਦੀ ਉਚਾਈ 'ਤੇ ਉਸ ਦਾ ਅਚਾਨਕ ਸੰਪਰਕ ਟੁੱਟ ਗਿਆ।
ਇਹ ਵੀ ਪੜ੍ਹੋ: ਸੁਨੀਲ ਜਾਖੜ ਨੇ ਸੰਭਾਲਿਆ ਪੰਜਾਬ ਭਾਜਪਾ ਪ੍ਰਧਾਨ ਦਾ ਅਹੁਦਾ, ਕਈ ਸੀਨੀਅਰ ਆਗੂ ਰਹੇ ਮੌਜੂਦ
ਟੀ.ਆਈ.ਏ. ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਹੈਲੀਕਾਪਟਰ ਦੂਰ-ਦੁਰਾਡੇ ਪਹਾੜੀ ਸੋਲੁਖੁੰਬੂ ਜ਼ਿਲ੍ਹੇ ਵਿਚ ਲਿਖੇਪਾਈਕ ਗ੍ਰਾਮੀਣ ਨਗਰਪਾਲਿਕਾ ਦੇ ਲਾਮਜੁਰਾ ਖੇਤਰ ਵਿਚ ਹਾਦਸਾਗ੍ਰਸਤ ਹੋ ਗਿਆ। ਵਿਸਤ੍ਰਿਤ ਰਿਪੋਰਟ ਅਜੇ ਪ੍ਰਾਪਤ ਨਹੀਂ ਹੋਈ। ਬਚਾਅ ਕਾਰਜ ਜਾਰੀ ਹੈ। ਉਨ੍ਹਾਂ ਦਸਿਆ ਕਿ ਸਥਾਨਕ ਲੋਕਾਂ ਨੇ ਸੂਚਨਾ ਦਿਤੀ ਕਿ ਇਕ ਹੈਲੀਕਾਪਟਰ ਜ਼ੋਰਦਾਰ ਧਮਾਕੇ ਨਾਲ ਕ੍ਰੈਸ਼ ਹੋ ਗਿਆ ਸੀ। ਏਅਰ ਦੇ ਸੰਚਾਲਨ ਅਤੇ ਸੁਰੱਖਿਆ ਪ੍ਰਬੰਧਕ ਰਾਜੂ ਨਿਊਪੇਨ ਨੇ ਦਸਿਆ ਕਿ ਹੈਲੀਕਾਪਟਰ ਦੀ ਆਖਰੀ ਲੋਕੇਸ਼ਨ ਸਵੇਰੇ 10.12 ਵਜੇ ਲਾਮਜੁਰਾ ਦਰਾ ਇਲਾਕੇ ਵਿਚ ਦੇਖੀ ਗਈ ਸੀ।
ਇਹ ਵੀ ਪੜ੍ਹੋ: ਕੋਰੋਨਾ ਵੈਕਸੀਨ ਦਾ ਦਿਲ ਦੇ ਦੌਰੇ ਨਾਲ ਕੋਈ ਸਬੰਧ ਨਹੀਂ: ਅਧਿਐਨ
ਹਵਾਈ ਅੱਡੇ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਸਥਾਨਕ ਪੁਲਿਸ ਕਰਮਚਾਰੀ ਮੌਕੇ 'ਤੇ ਪਹੁੰਚ ਗਏ। ਇਸ ਤੋਂ ਪਹਿਲਾਂ ਹਾਦਸੇ ਵਾਲੀ ਥਾਂ ਦਾ ਪਤਾ ਲਗਾਉਣ ਲਈ ਭੇਜੇ ਗਏ ਦੋ ਹੈਲੀਕਾਪਟਰਾਂ ਨੂੰ ਖਰਾਬ ਮੌਸਮ ਕਾਰਨ ਵਾਪਸ ਪਰਤਣਾ ਪਿਆ ਸੀ। ਹਾਦਸੇ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਹੈਲੀਕਾਪਟਰ ਵਿਚ ਪੰਜ ਮੈਕਸੀਕਨ ਨਾਗਰਿਕ ਅਤੇ ਪਾਇਲਟ ਚੇਤ ਬੀ ਗੁਰੂਂਗ ਸਵਾਰ ਸਨ।