
Chhattisgarh News : ਪੁਲਿਸ ਮੁਲਾਜ਼ਮਾਂ ਨੇ ਸਿੱਖ ਡਰਾਈਵਰ ਨਾਲ ਮਾਰਕੁੱਟ ਦੌਰਾਨ ਉਤਾਰ ਦਿੱਤੀ ਸੀ ਦਸਤਾਰ
Chhattisgarh News : ਰਾਏਪੁਰ ’ਚ ਸਿੱਖ ਸਮਾਜ ਦੇ ਡਰਾਈਵਰ ਨਾਲ ਮਾਰਕੁੱਟ ਦੌਰਾਨ ਪੱਗ ਸੁੱਟਣ ਦੇ ਮਾਮਲੇ ’ਚ ਪੁਲਿਸ ਮੁਲਾਜ਼ਮਾਂ ਨੇ ਮਾਫ਼ੀ ਮੰਗੀ ਹੈ। ਸਿੱਖ ਸਮਾਜ ਨੇ ਚਾਰਾਂ ਸਿਪਾਹੀਆਂ ਨੂੰ ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਗਲਤੀ ਸਵੀਕਾਰ ਕਰਨ ਤੇ ਸਿਪਾਹੀਆਂ ਦੇ ਆਪ ਸਜਾ ਭੁਗਤਣ ਦੀ ਪਹਿਲ ’ਤੇ ਉਨ੍ਹਾਂ ਨੂੰ 7 ਦਿਨ ਤੱਕ ਗੁਰਦੁਆਰੇ ’ਚ ਬਰਤਨ ਤੇ ਬੂਟ – ਚੱਪਲ ਸਾਫ਼ ਕਰਨ ਦੀ ਸੇਵਾ ਦਿੱਤੀ ਹੈ।
ਇਹ ਵੀ ਪੜੋ:Tiruchirappalli News : ਟਰੇਨ ਯਾਤਰੀ ਤੋਂ 1.89 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਅਤੇ 15.5 ਲੱਖ ਰੁਪਏ ਨਕਦ ਜ਼ਬਤ
ਰਾਏਪੁਰ ਦੇ ਥਾਣਾ ਟਿਕਰਾਪਾਰਾ ਅਧੀਨ ਅੰਤਰਰਾਜੀ ਬੱਸ ਸਟੈਂਡ ’ਚ ਬੀਤੀ 8 ਜੂਨ ਨੂੰ ਥਾਣੇ ਦੇ ਚਾਰ ਸਿਪਾਹੀਆਂ ਨੇ ਇਕ ਸਿੱਖ ਨੌਜਵਾਨ ਦੀ ਪੱਗ ਲਾਹ ਕੇ ਉਸ ਦੇ ਵਾਲ ਖਿੱਚ ਕੇ ਮਾਰਕੁੱਟ ਕੀਤੀ ਸੀ। ਇਸ ਸਬੰਧੀ ਸਮਾਜ ਨੇ ਨਿੰਦਾ ਕਰਦੇ ਹੋਏ SSP ਤੇ ਗ੍ਰਹਿ ਮੰਤਰੀ ਨੂੰ ਮੰਗ ਪੱਤਰ ਸੌਂਪ ਕੇ ਚਾਰਾਂ ਸਿਪਾਹੀਆਂ ’ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤਹਿਤ ਜੁਰਮ ਦਰਜ ਕਰ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਸ਼ਿਕਾਇਤ ਤੋਂ ਬਾਅਦ SSP ਸੰਤੋਸ਼ ਸਿੰਘ ਨੇ ਚਾਰਾਂ ਸਿਪਾਹੀਆਂ ਨੂੰ ਸਸਪੈਂਡ ਕਰ ਦਿੱਤਾ ਸੀ।
(For more news apart from Raipur four policemen apologized News in Punjabi, stay tuned to Rozana Spokesman)