
ਕਸ਼ਮੀਰ ਵਿਚ ਅਤਿਵਾਦੀਆਂ ਨੇ ਪਾਕਿਸਤਾਨ ਵਿਚ ਹਥਿਆਰਾਂ ਦੀ ਸਿਖ਼ਲਾਈ ਲੈਣ ਲਈ ਇਕ ਨਵੀਂ ਰਣਨੀਤੀ ਅਪਣਾਈ ਹੈ, ਜਿਸ ਦੇ ਜ਼ਰੀਏ ਉਹ ਜਾਇਜ਼ ਵੀਜ਼ਾ 'ਤੇ ...
ਸ੍ਰੀਨਗਰ : ਕਸ਼ਮੀਰ ਵਿਚ ਅਤਿਵਾਦੀਆਂ ਨੇ ਪਾਕਿਸਤਾਨ ਵਿਚ ਹਥਿਆਰਾਂ ਦੀ ਸਿਖ਼ਲਾਈ ਲੈਣ ਲਈ ਇਕ ਨਵੀਂ ਰਣਨੀਤੀ ਅਪਣਾਈ ਹੈ, ਜਿਸ ਦੇ ਜ਼ਰੀਏ ਉਹ ਜਾਇਜ਼ ਵੀਜ਼ਾ 'ਤੇ ਯਾਤਰਾ ਕਰਦੇ ਹਨ ਅਤੇ ਸਿਖ਼ਲਾਈ ਪ੍ਰਾਪਤ ਕਰਨ ਤੋਂ ਬਾਅਦ ਲਾਈਨ ਆਫ਼ ਕੰਟਰੋਲ ਰਾਹੀਂ ਵਾਪਸ ਘਾਟੀ ਵਿਚ ਪਰਤ ਜਾਂਦੇ ਹਨ। ਸਰਕਾਰੀ ਦਸਤਾਵੇਜ਼ਾਂ ਅਨੁਸਾਰ ਇਸ ਸਾਲ ਕੁਪਵਾੜਾ ਵਿਚ ਕੰਟਰੋਲ ਰੇਖਾ 'ਤੇ ਘੱਟੋ ਘੱਟ ਪੰਜ ਕਸ਼ਮੀਰੀ ਅਤਿਵਾਦੀ ਮਾਰੇ ਗਏ, ਜੋ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਗਏ ਸਨ।
Indian Armyਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਪੰਜਾਂ ਨੂੰ ਕੁਪਵਾੜਾ ਵਿਚ ਦਫ਼ਨਾਇਆ ਗਿਆ ਕਿਉਂਕਿ ਉਨ੍ਹਾਂ ਨੂੰ ਪਾਕਿਸਤਾਨ ਤੋਂ ਮੰਨਿਆ ਗਿਆ ਸੀ। ਹਾਲਾਂਕਿ ਬਾਅਦ ਵਿਚ ਉਨ੍ਹਾਂ ਦੇ ਪਰਵਾਰਾਂ ਨੇ ਇਨ੍ਹਾਂ ਦੀ ਪਛਾਣ ਕਰਕੇ ਲਾਸ਼ਾਂ ਕੱਢ ਲਈਆਂ ਸਨ। ਜੰਮੂ ਅਤੇ ਕਸ਼ਮੀਰ ਦੇ ਡੀਜੀਪੀ ਵੈਦ ਨੇ ਇਸ ਨੂੰ ਨਵਾਂ ਵਰਤਾਰਾ ਦਸਿਆ ਹੈ। ਹਾਲਾਂਕਿ ਬਹੁਤ ਸਾਰੇ ਅਜਿਹੇ ਅਤਿਵਾਦੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਸਖ਼ਤੀ ਹੋਣ ਕਾਰਨ ਅਤਿਵਾਦੀਆਂ ਨੂੰ ਹੁਣ ਵਾਹਗਾ ਸਰਹੱਦ ਰਾਹੀਂ ਵਾਪਸ ਜਾਣਾ ਮੁਸ਼ਕਲ ਲੱਗ ਰਿਹਾ ਹੈ।
Indian Army held Terroristਇਕ ਹੋਰ ਅਧਿਕਾਰੀ ਨੇ ਕਿਹਾ ਕਿ ਇਸ ਗੱਲ ਦੇ ਸਬੂਤ ਮਿਲੇ ਹਨ ਕਿ ਅਤਿਵਾਦੀ ਨੈਟਵਰਕ ਵੀਜ਼ਾ ਅਤੇ ਹੋਰ ਦਸਤਾਵੇਜ਼ਾਂ ਦਾ ਪ੍ਰਬੰਧ ਕਰ ਰਿਹਾ ਸੀ। ਪੁਲਿਸ ਦਾ ਕਹਿਣਾ ਹੈ ਕਿ ਪਾਕਿਸਤਾਨੀ ਹਾਈ ਕਮਿਸ਼ਨ ਤੋਂ ਵੀਜ਼ਾ ਲੈਣ ਲਈ ਵਿਅਕਤੀਆਂ ਤੋਂ ਪਹਿਲਾਂ ਉਨ੍ਹਾਂ ਦੇ ਪਾਸਪੋਰਟ ਲਏ ਜਾਣ ਜੋ ਉਨ੍ਹਾਂ ਤੋਂ ਸਿਫ਼ਾਰਸ਼ ਪੱਤਰ ਲੈਣ ਲਈ ਸੰਪਰਕ ਕਰਦੇ ਹਨ। ਦਸ ਦਈਏ ਕਿ ਉਹ ਅਪਣੀ ਫੇਰੀ ਦਾ ਮਕਸਦ ਆਮ ਤੌਰ 'ਤੇ ਕਿਸੇ ਰਿਸ਼ਤੇਦਾਰ ਨੂੰ ਮਿਲਣਾ ਜਾਂ ਪੜ੍ਹਾਈ ਵਗੈਰਾ ਕਰਨਾ ਦਸਿਆ ਜਾਂਦਾ ਹੈ। ਖ਼ੁਫ਼ੀਆ ਏਜੰਸੀਆਂ ਨੂੰ ਵਾਹਗਾ ਵਿਖੇ ਸੱਦਿਆ ਗਿਆ ਹੈ ਕਿ ਪਾਕਿਸਤਾਨ ਦਾ ਦੌਰਾ ਕਰਨ ਦਾ ਇਰਾਦਾ ਰੱਖਣ ਵਾਲੇ ਨੌਜਵਾਨਾਂ ਨੂੰ ਐਸਐਸਪੀ ਤੋਂ ਮਨਜ਼ੂਰੀ ਲੈਣ ਦੀ ਸਲਾਹ ਦਿਤੀ ਗਈ ਹੈ।
Terroristਅਤਿਵਾਦੀਆਂ ਦੀ ਨਵੀਂ ਰਣਨੀਤੀ ਦਾ ਪਤਾ ਲਗਦਿਆਂ ਹੀ ਸੁਰੱਖਿਆ ਏਜੰਸੀਆਂ ਨੇ ਵੀ ਉਸੇ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਕਰ ਦਿਤਾ ਹੈ। ਜਿੱਥੇ ਸਰਹੱਦਾਂ 'ਤੇ ਸੁਰੱਖਿਆ ਚੌਕਸੀ ਵਧਾਈ ਗਈ ਹੈ, ਉਥੇ ਹੀ ਪਾਕਿਸਤਾਨ ਆਉਣ ਜਾਣ ਵਾਲਿਆਂ ਦੀ ਪੂਰੀ ਪੜਤਾਲ ਕੀਤੀ ਜਾ ਰਹੀ ਹੈ। ਕੁੱਝ ਸ਼ੱਕੀ ਨੌਜਵਾਨਾਂ 'ਤੇ ਕਥਿਤ ਤੌਰ 'ਤੇ ਨਜ਼ਰ ਵੀ ਰੱਖੀ ਜਾ ਰਹੀ ਹੈ। ਘਾਟੀ ਵਿਚ ਵੀ ਭਾਰਤੀ ਵਲੋਂ ਅਤਿਵਾਦੀਆਂ ਵਿਰੁਧ ਮਿਸ਼ਨ ਲਗਾਤਾਰ ਜਾਰੀ ਹੈ।