
ਇਸ ਸਾਲ ਹੁਣ ਤਕ ਜੰਮੂ-ਕਸ਼ਮੀਰ ਦੇ 87 ਸਥਾਨਕ ਨੌਜਵਾਨਾਂ ਨੇ ਅਤਿਵਾਦ ਦਾ ਰਸਤਾ ਚੁਣਿਆ। ਕੇਂਦਰੀ ਮੰਤਰੀ ਹੰਸਰਾਜ ਗੰਗਾਰਾਮ ਅਹੀਰ ਨੇ ਇਹ ਜਾਣਕਾਰੀ ਦਿਤੀ
ਨਵੀਂ ਦਿੱਲੀ : ਇਸ ਸਾਲ ਹੁਣ ਤਕ ਜੰਮੂ-ਕਸ਼ਮੀਰ ਦੇ 87 ਸਥਾਨਕ ਨੌਜਵਾਨਾਂ ਨੇ ਅਤਿਵਾਦ ਦਾ ਰਸਤਾ ਚੁਣਿਆ। ਕੇਂਦਰੀ ਮੰਤਰੀ ਹੰਸਰਾਜ ਗੰਗਾਰਾਮ ਅਹੀਰ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ 20 ਜੂਨ ਨੂੰ ਸੂਬੇ ਵਿਚ ਰਾਜਪਾਲ ਸ਼ਾਸਨ ਲਾਗੂ ਕੀਤੇ ਜਾਣ ਤੋਂ ਬਾਅਦ 12 ਨੌਜਵਾਨ ਗਾਇਬ ਹੋ ਗਏ ਸਨ ਜੋ ਬਾਅਦ ਵਿਚ ਅਤਿਵਾਦ ਵਿਚ ਸ਼ਾਮਲ ਪਾਏ ਗਏ। ਦਖਣੀ ਕਸ਼ਮੀਰ ਦੇ ਚਾਰ ਜ਼ਿਲ੍ਹਿਆਂ ਅਨੰਤਨਾਗ (14), ਪੁਲਵਾਮਾ (35), ਸ਼ੋਪੀਆਂ (23), ਕੁਲਗਾਮ (15) ਨੌਜਵਾਨ 20 ਜੁਲਾਈ ਤਕ ਅਤਿਵਾਦ ਵਿਚ ਸ਼ਾਮਲ ਹੋ ਗਏ।
Army Oprationਗ੍ਰਹਿ ਰਾਜ ਮੰਤਰੀ ਅਹੀਰ ਨੇ ਲੋਕ ਸਭਾ ਵਿਚ ਇਕ ਲਿਖਤੀ ਉਤਰ ਵਿਚ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਨਿਯਮਤ ਰੂਪ ਨਾਲ ਜੰਮੂ-ਕਸ਼ਮੀਰ ਵਿਚ ਸੁਰੱਖਿਆ ਦੀ ਸਥਿਤੀ ਦੀ ਸਮੀਖਿਆ ਕਰਦੀ ਹੈ। ਅਹੀਰ ਨੇ ਕਿਹਾ ਕਿ ਅਤਿਵਾਦੀਆਂ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਕਈ ਕਦਮ ਉਠਾਏ ਗਏ ਹਨ, ਜਿਸ ਵਿਚ ਵਧੀ ਹੋਈ ਮਨੁੱਖੀ ਖ਼ੁਫ਼ੀਆ ਅਤੇ ਤਕਨੀਕੀ ਖ਼ੁਫ਼ੀਆ ਗਰਿੱਡ ਦੀ ਵਰਤੋਂ ਨਾਲ ਸੁਰੱਖਿਆ ਨੂੰ ਮਜ਼ਬੂਤ ਕੀਤਾ ਗਿਆ ਹੈ।
Armyਉਨ੍ਹਾਂ ਕਿਹਾ ਕਿ ਸਰਕਾਰ ਨੇ ਭਟਕੇ ਹੋਏ ਨੌਜਵਾਨਾਂ ਨੂੰ ਮੁੱਖ ਧਾਰਾ ਵਿਚ ਲਿਆਉਣ ਲਈ ਲਗਾਤਾਰ ਨੀਤੀਆਂ ਬਣਾਈਆਂ ਹਨ, ਜਿਸ ਵਿਚ ਉਨ੍ਹਾਂ ਨੂੰ ਅਤਿਵਾਦ ਤੋਂ ਦੂਰ ਕਰਨ ਲਈ ਰੋਜ਼ਗਾਰ ਦੇ ਮੌਕੇ ਉਪਲਬਧ ਕਰਵਾਏ ਗਏ ਹਨ। ਮੰਤਰੀ ਨੇ ਕਿਹਾ ਕਿ 2018 ਵਿਚ 22 ਜੁਲਾਈ ਤਕ ਸੁਰੱਖਿਆ ਬਲਾਂ ਨੇ 110 ਅਤਿਵਾਦੀ ਮਾਰੇ ਸਨ, ਜਦਕਿ ਜੰਮੂ ਕਸ਼ਮੀਰ ਵਿਚ ਅਤਿਵਾਦ ਨਾਲ ਸਬੰਘਤ ਹਿੰਸਾ ਵਿਚ 18 ਆਮ ਨਾਗਰਿਕ ਮਾਰੇ ਗਏ ਸਨ।
Hansraj Gangaram Aheerਇਸ ਤੋਂ ਇਲਾਵਾ ਉਨ੍ਹਾਂ ਦਸਿਆ ਕਿ 2017 ਵਿਚ ਅਤਿਵਾਦੀ ਘਟਨਾਵਾਂ ਵਿਚ 213 ਅਤਿਵਾਦੀ ਮਾਰੇ ਗਏ ਸਨ ਅਤੇ ਇਨ੍ਹਾਂ ਦੇ ਚਲਦਿਆਂ 40 ਆਮ ਨਾਗਰਿਕ ਮਾਰੇ ਗਏ। ਦਸ ਦਈਏ ਕਿ ਜੰਮੂ-ਕਸ਼ਮੀਰ ਵਿਚ ਫੌਜ ਨੇ ਅਤਿਵਾਦ ਦੇ ਸਫ਼ਾਏ ਲਈ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ, ਜਿਸ ਤਹਿਤ ਅਤਿਵਾਦੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਫ਼ੌਜ ਦੀ ਇਸ ਮੁਹਿੰਮ ਦੇ ਚਲਦਿਆਂ ਅਤਿਵਾਦੀਆਂ ਨੂੰ ਭਾਜੜਾਂ ਪਈਆਂ ਹੋਈਆਂ ਹਨ।