
ਸੁਤੰਤਰਤਾ ਦਿਵਸ 'ਤੇ ਇੰਨੇ ਵੱਡੇ ਪੈਮਾਨੇ 'ਤੇ ਤਿਰੰਗਾ ਲਹਿਰਾਉਣ ਦੀ ਯੋਜਨਾ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਜ਼ਬਰਦਸਤ ਸੁਰੱਖਿਆ ਦੇ ਇੰਤਜ਼ਾਮ ਵੀ ਕੀਤੇ ਹਨ
ਜੰਮੂ-ਕਸ਼ਮੀਰ- ਸੁਤੰਤਰਤਾ ਦਿਵਸ ਦੇ ਮੌਕੇ 'ਤੇ ਭਾਰਤੀ ਜਨਤਾ ਪਾਰਟੀ ਦੀ ਪ੍ਰਦੇਸ਼ ਇਕਾਈ ਨੇ ਹਰ ਪੰਚਾਇਤ ਵਿਚ ਤਿਰੰਗਾ ਲਹਿਰਾਉਣ ਲਈ ਸਿਲਕ ਅਤੇ ਖਾਦੀ ਦੇ 50 ਹਜ਼ਾਰ ਖਾਸ ਝੰਡੇ ਦਿੱਲੀ ਤੋਂ ਮੰਗਵਾਏ ਹਨ ਅਤੇ ਇਹਨਾਂ ਨੂੰ ਕਰਮਚਾਰੀਆਂ ਅਤੇ ਪੰਚਾਇਤਾਂ ਵਿਚ ਦਿੱਤਾ ਜਾਵੇਗਾ। ਨਵੇਂ ਬਣੇ ਕੇਂਦਰ ਸ਼ਾਸ਼ਤ ਪ੍ਰਦੇਸ਼ ਵਿਚ 15 ਅਗਸਤ ਦੇ ਮੌਕੇ 'ਤੇ ਚਾਰ ਹਜ਼ਾਰ ਤੋਂ ਜ਼ਿਆਦਾ ਪੰਚਾਇਤਾਂ ਵਿਚ ਇਹ ਝੰਡੇ ਲਹਿਰਾਏ ਜਾਣਗੇ। ਇਸ ਦੇ ਨਾਲ ਹੀ ਸਾਰੇ ਪਿੰਡਾਂ ਵਿਚ ਰੰਗਾ ਰੰਗ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਣਗੇ।
Ajit Doval
ਸੁਤੰਤਰਤਾ ਦਿਵਸ 'ਤੇ ਇੰਨੇ ਵੱਡੇ ਪੈਮਾਨੇ 'ਤੇ ਤਿਰੰਗਾ ਲਹਿਰਾਉਣ ਦੀ ਯੋਜਨਾ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਜ਼ਬਰਦਸਤ ਸੁਰੱਖਿਆ ਦੇ ਇੰਤਜ਼ਾਮ ਵੀ ਕੀਤੇ ਹਨ। ਜਿਸ ਦੀ ਨਿਗਰਾਨੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਉਹਨਾਂ ਦੀ ਟੀਮ ਕਰ ਰਹੀ ਹੈ। ਪ੍ਰਦੇਸ਼ ਭਾਜਪਾ ਨੇਤਾ ਰਵਿੰਦਰ ਰੈਨਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਸਿਲਕ ਅਤੇ ਖਾਦੀ ਦੇ 25 ਹਜ਼ਾਰ ਝੰਡਿਆਂ ਨੂੰ ਦਿੱਲੀ ਵਿਚ ਵਿਸ਼ੇਸ਼ ਆਰਡਰ ਦੇ ਕੇ ਮੰਗਵਾਇਆ ਗਿਆ ਹੈ।
Ravindra Raina
ਇਸ ਨੂੰ ਜੰਮੂ ਕਸ਼ਮੀਰ ਅਤੇ ਲੇਹ ਵਿਚਕਾਰ ਵੰਡਿਆ ਗਿਆ ਹੈ। ਸਾਰੇ ਪੰਚਾਂ ਅਤੇ ਸਰਪੰਚਾਂ ਨੂੰ ਇਸ ਦੀ ਰੂਪ ਰੇਖਾ ਦੇ ਦਿੱਤੀ ਗਈ ਹੈ। ਰੈਨਾ ਨੇ ਕਿਹਾ ''ਜਸ਼ਨ-ਏ-ਆਜ਼ਾਦੀ ਦੇ ਲਈ ਜ਼ਬਰਦਸਤ ਜੋਸ਼ ਹੈ। ਅਜਿਹਾ ਲੱਗ ਰਿਹਾ ਹੈ ਕਿ ਪਹਿਲੀ ਵਾਰ ਗੁਲਾਮੀ ਤੋਂ ਬਾਹਰ ਨਿਕਲੇ ਹਾਂ। ਭਾਜਪਾ ਸੂਤਰਾਂ ਨੇ ਕਿਹਾ ਕਿ ਇਸ ਮੌਕੇ 'ਤੇ ਮੋਟਰਸਾਈਕਲ ਰੈਲੀ ਵੀ ਕੱਢੀ ਜਾਵੇਗੀ ਹਾਲਾਂਕਿ ਸ਼ਾਸ਼ਨ ਨੇ ਇਸ ਉੱਤੇ ਕੋਈ ਟਿੱਪਣੀ ਨਹੀਂ ਕੀਤੀ। ਫਿਲਹਾਲ ਪੁਲਿਸ ਪ੍ਰਸ਼ਾਸ਼ਨ ਦੀ ਨਿਗਾਹ ਬਕਰੀਦ 'ਤੇ ਹੈ।
ਉਹਨਾਂ ਦਾ ਮੰਨਣਾ ਹੈ ਕਿ ਬਕਰੀਦ ਸ਼ਾਤੀਪੂਰਨ ਨਿਕਲ ਜਾਂਦੀ ਹੈ ਤਾਂ ਮੋਟਰਸਾਈਕਲ ਦੀ ਰੈਲੀ ਨੂੰ ਆਗਿਆ ਦੇ ਦਿੱਤੀ ਜਾਵੇਗੀ। ਡੋਭਾਲ ਨੇ ਪ੍ਰਦੇਸ਼ ਦੇ ਡੀਜੀਪੀ ਦਿਲਬਾਗ ਸਿੰਘ ਅਤੇ ਮੁੱਖ ਸਕੱਤਰ ਬੀ.ਵੀ. ਆਰ ਸੁਬਰਮਨਿਅਮ ਨਾਲ ਚਰਚਾ ਕੀਤੀ ਸੀ ਅਤੇ ਹਲਾਤਾ 'ਤੇ ਸਖ਼ਤ ਨਿਗਰਾਨੀ ਰੱਖਣ ਦੇ ਆਦੇਸ਼ ਦਿੱਤੇ ਸਨ।