
ਅੱਜ ਦੇਸ਼ ਭਰ ਵਿਚ 70ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ....
ਅੰਮ੍ਰਿਤਸਰ : ਅੱਜ ਦੇਸ਼ ਭਰ ਵਿਚ 70ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਪੰਜਾਬ ਭਰ ਵਿਚ ਵੀ ਪੂਰੇ ਜੋਸ਼ ਦੇ ਨਾਲ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਅੰਮ੍ਰਿਤਸਰ ਵਿਖੇ ਗਤੰਤਰ ਦਿਵਸ ਮੌਕੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਤਿਰੰਗਾ ਝੰਡਾ ਲਹਿਰਾਇਆ ਗਿਆ। ਇਸ ਦੌਰਾਨ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿਤੀ।
Navjot Singh Sidhu
ਤੁਹਾਨੂੰ ਦੱਸ ਦਈਏ ਕਿ ਗਣਤੰਤਰ ਦਿਵਸ ਦੇ ਮੌਕੇ ਉਤੇ ਰਾਜਪੱਥ ਉਤੇ ਵਿਸ਼ੇਸ਼ ਸਮਰੋਹ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਵਿਚ ਸ਼ਾਨਦਾਰ ਪਰੇਡ ਅਤੇ ਵੱਖ-ਵੱਖ ਸੂਬਿਆਂ ਵਲੋਂ ਝਾਕੀਆਂ ਕੱਢੀਆਂ ਜਾਂਦੀਆਂ ਹਨ। ਭਾਰਤ ਦੇ ਇਸ ਬਹਾਦਰੀ ਅਤੇ ਹਿੰਮਤ ਦੇ ਪਲ ਨੂੰ ਦੇਖਣ ਲਈ ਹਰ ਸਾਲ ਰਾਜਪੱਥ ਤੋਂ ਲਾਲ ਕਿਲ੍ਹੇ ਤੱਕ ਲੱਖਾਂ ਲੋਕਾਂ ਦੀ ਭੀੜ ਹੁੰਦੀ ਹੈ।
Republic Day
ਪੂਰੇ ਰਸਤੇ ਨੂੰ ਲੋਕ ਤਾੜੀਆਂ ਅਤੇ ਦੇਸ਼ ਭਗਤੀ ਦੇ ਨਾਅਰਿਆਂ ਨਾਲ ਪਰੇਡ ਵਿਚ ਸਾਮਲ ਸਿਪਾਹੀਆਂ ਦੀ ਹੌਸਲਾ ਅਫਜ਼ਾਈ ਕਰਦੇ ਹਨ। ਗਣਤੰਤਰ ਦਿਵਸ ਦੇ ਇਸ ਰਾਸ਼ਟਰੀ ਸ਼ਾਮਲ ਤਿਉਹਾਰ ਨੂੰ ਲੈ ਕੇ ਰਾਜਪੱਥ ਨੂੰ ਥਾਂ-ਥਾਂ ‘ਤੇ ਸਜਾਇਆ ਗਿਆ ਹੈ।