
ਭਾਰਤੀ ਐਥਲੈਟਿਕਸ ਮਹਾਸੰਘ (AFI) ਨੇ ਨੀਰਜ ਚੋਪੜਾ ਦੀ ਸਫ਼ਲਤਾ ਨੂੰ ਯਾਦਗਾਰ ਬਣਾਉਣ ਲਈ ਕੀਤਾ ਵੱਡਾ ਫ਼ੈਸਲਾ।
ਨਵੀਂ ਦਿੱਲੀ: ਨੀਰਜ ਚੋਪੜਾ ਨੇ ਟੋਕੀਉ ਉਲੰਪਿਕ 2020 ਵਿਚ ਸੋਨ ਤਮਗ਼ਾ ਜਿੱਤ ਕੇ ਇਤਿਹਾਸ ਰਚ ਦਿਤਾ ਹੈ। ਨੀਰਜ ਦੀ ਇਸ ਉਪਲਬੱਧੀ ’ਤੇ ਚਾਰੇ ਪਾਸਿਓਂ ਉਨ੍ਹਾਂ ’ਤੇ ਤੋਹਫ਼ਿਆਂ ਦੀ ਬਰਸਾਤ ਹੋ ਰਹੀ ਹੈ। ਅਜਿਹੇ ਵਿਚ ਭਾਰਤੀ ਐਥਲੈਟਿਕਸ ਮਹਾਸੰਘ (AFI) ਨੇ ਮੰਗਲਵਾਰ ਨੂੰ ਨੀਰਜ ਚੋਪੜਾ ਦੀ ਸਫ਼ਲਤਾ ਨੂੰ ਯਾਦਗਾਰ ਬਣਾਉਣ ਲਈ ਵੱਡਾ ਫ਼ੈਸਲਾ ਕੀਤਾ ਹੈ।
ਹੋਰ ਪੜ੍ਹੋ: ਸ਼ੈਂਪੂ ਵਿਚ ਲੁਕਾ ਕੇ ਕਰ ਰਹੇ ਸੀ 53 ਕਰੋੜ ਦੀ ਹੈਰੋਇਨ ਦੀ ਤਸਕਰੀ, 2 ਅਫ਼ਗਾਨ ਨਾਗਰਿਕ ਗ੍ਰਿਫ਼ਤਾਰ
AFI
ਨੀਰਜ ਚੋਪੜਾ (Neeraj Chopra) ਸਮੇਤ ਹੋਰ ਐਥਲੀਟਾਂ ਦੇ ਸਨਮਾਨ ਵਿਚ ਰੱਖੇ ਗਏ ਇਕ ਪ੍ਰੋਗਰਾਮ ਦੌਰਾਨ ਏ.ਐੈਫ਼.ਆਈ. ਦੇ ਯੋਜਨਾ ਕਮਿਸ਼ਨ ਦੇ ਚੇਅਰਮੈਨ ਲਲਿਤ ਭਨੋਟ ਨੇ ਕਿਹਾ, ‘ਪੂਰੇ ਭਾਰਤ ਵਿਚ ਜੈਵਲਿਨ ਥ੍ਰੋਅ ਨੂੰ ਉਤਸ਼ਾਹਤ ਕਰਨ ਲਈ ਅਸੀਂ ਹਰ ਸਾਲ 7 ਅਗੱਸਤ (7 August) ਨੂੰ (ਉਹ ਤਾਰੀਖ਼ ਜਦੋਂ ਨੀਰਜ ਨੇ ਸੋਨ ਤਮਗਾ ਜਿੱਤਿਆ) ਰਾਸ਼ਟਰੀ ਜੈਵਲਿਨ ਥ੍ਰੋਅ ਦਿਵਸ (National Javelin Throw Day) ਦੇ ਰੂਪ ਵਿਚ ਮਨਾਵਾਂਗੇ।
ਹੋਰ ਪੜ੍ਹੋ: ਦੋ ਦੋਸਤਾਂ ਦੀ ਪਹਿਲ ਕਦਮੀ, ਸ਼ੁਰੂ ਕੀਤਾ ਐਕੁਆਪੋਨਿਕਸ ਫਾਰਮ, ਅੱਜ 300 ਏਕੜ ਜ਼ਮੀਨ 'ਚ ਕਰਦੇ ਖੇਤੀ
PHOTO
ਉਨ੍ਹਾਂ ਕਿਹਾ, ‘ਅਗਲੇ ਸਾਲ ਤੋਂ ਸਾਡੀਆਂ ਮਾਨਤਾ ਪ੍ਰਾਪਤ ਇਕਾਈਆਂ ਇਸ ਦਿਨ ਅਪਣੇ-ਅਪਣੇ ਸੂਬਿਆਂ ਵਿਚ ਜੈਵਲਿਨ ਥ੍ਰੋਅ ਦੇ ਟੂਰਨਾਮੈਂਟ ਆਯੋਜਤ ਕਰਨਗੀਆਂ। ਇਸ ਤੋਂ ਬਾਅਦ ਅੰਤਰ ਜ਼ਿਲ੍ਹਾ ਮੁਕਾਬਲੇ ਹੋਣਗੇ ਅਤੇ ਅਸੀਂ ਜੈਵਲਿਨ ਮੁਹੱਈਆ ਕਰਾਵਾਂਗੇ। ਆਗਾਮੀ ਸਾਲਾਂ ਵਿਚ ਅਸੀਂ ਇਸ ਮੁਕਾਬਲੇ ਵਿਚ ਵਿਸਥਾਰ ਕਰ ਕੇ ਇਸ ਨੂੰ ਰਾਸ਼ਟਰੀ ਮੁਕਾਬਲਾ ਬਣਾਵਾਂਗੇ।’
ਹੋਰ ਪੜ੍ਹੋ: ਪ੍ਰਚੂਨ ਮੰਡੀ 'ਚ ਬਹੁਤੇ ਦੁਕਾਨਦਾਰ ਆਮ ਵਸਤਾਂ ਦੀਆਂ ਕੀਮਤਾਂ 'ਚੋਂ 70 ਫ਼ੀਸਦੀ ਤਕ ਕਮਾ ਰਹੇ ਨੇ ਮੁਨਾਫ਼ਾ
PHOTO
ਨੀਰਜ ਨੇ ਇਸ ਐਲਾਨ ’ਤੇ ਖ਼ੁਸ਼ੀ ਜ਼ਾਹਰ ਕਰਦੇ ਹੋਏ ਫ਼ੈੱਡਰੇਸ਼ਨ ਦਾ ਧਨਵਾਦ ਕੀਤਾ। ਨੀਰਜ ਨੇ ਕਿਹਾ, ‘ਮੈਨੂੰ ਸੁਣ ਕੇ ਬਹੁਤ ਖ਼ੁਸ਼ੀ ਹੈ। ਮੈਂ ਫ਼ੈੱਡਰੇਸ਼ਨ ਦਾ ਧਨਵਾਦ ਕਰਨਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਮੇਰੇ ਦਿਨ ਨੂੰ ਇੰਨਾ ਖ਼ਾਸ ਬਣਾਇਆ ਹੈ। ਮੈਨੂੰ ਖ਼ੁਸ਼ੀ ਹੈ ਕਿ ਮੈਂ ਅਪਣੇ ਦੇਸ਼ ਲਈ ਪ੍ਰੇਰਣਾ ਬਣ ਸਕਿਆ ਹਾਂ। ਮੈਨੂੰ ਦੇਖ ਕੇ ਬੱਚੇ ਪ੍ਰੇਰਿਤ ਹੋਣਗੇ। ਜੂਨੀਅਰ ਐਥਲੀਟ ਵੀ ਜੈਵਲਿਨ ਥ੍ਰੋਅ ਵਿਚ ਅੱਗੇ ਆਉਣਗੇ ਅਤੇ ਦੇਸ਼ ਲਈ ਹੋਰ ਮੈਡਲ ਜਿੱਤਣਗੇ।’