
ਲਾਲ ਪਰੀ ਦੇ ਨਸ਼ੇ 'ਚ ਧੁੱਤ ਇੱਕ ਹਰਿਆਣਾ ਪੁਲਿਸ ਦੇ ਹੈੱਡ ਕਾਂਸਟੇਬਲ ਨੇ ਟਰੈਫਿਕ ਨਿਯਮ ਤੋੜਨ ਦੇ ਨਾਲ - ਨਾਲ ਹਿਮਾਚਲ ਪੁਲਿਸ ਦੇ ਜਵਾਨ ਨੂੰ ਜਾਨੋਂ ਮਾਰਨ ਦੀ ਧਮਕੀ..
ਨਵੀਂ ਦਿੱਲੀ : ਲਾਲ ਪਰੀ ਦੇ ਨਸ਼ੇ 'ਚ ਧੁੱਤ ਇੱਕ ਹਰਿਆਣਾ ਪੁਲਿਸ ਦੇ ਹੈੱਡ ਕਾਂਸਟੇਬਲ ਨੇ ਟਰੈਫਿਕ ਨਿਯਮ ਤੋੜਨ ਦੇ ਨਾਲ - ਨਾਲ ਹਿਮਾਚਲ ਪੁਲਿਸ ਦੇ ਜਵਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਮਾਮਲਾ ਊਨਾ ਦੇ ਅੰਬ ਸਬ-ਡਵੀਜ਼ਨ ਦਾ ਹੈ, ਜਿੱਥੇ ਡਿਊਟੀ 'ਤੇ ਤਾਇਨਾਤ ਹੋਮ ਗਾਰਡ ਜਵਾਨ ਅਤੇ ਟਰਾਂਸਪੋਰਟ ਪੁਲਿਸ ਦੇ ਜਵਾਨ ਨਾਲ ਹਰਿਆਣਾ ਪੁਲਿਸ ਦਾ ਹੈੱਡ ਕਾਂਸਟੇਬਲ ਉਲਝ ਪਿਆ। ਇਕ ਤਾਂ ਦੋਸ਼ੀ ਨਸ਼ੇ 'ਚ ਟੱਲੀ ਸੀ ਅਤੇ ਦੂਜਾ ਉਹ ਵਰਦੀ ਦਾ ਰੌਬ ਵੀ ਦਿਖਾ ਰਿਹਾ ਸੀ।
Head constable of Haryana Police
ਪੁਲਿਸ ਨੇ ਦੋਸ਼ੀ ਨੂੰ ਹਿਰਾਸਤ 'ਚ ਲੈ ਕੇ ਮੈਡੀਕਲ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਦੋਂ ਕਿ ਕਾਰ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ। ਪੁਲਿਸ ਨੇ ਦੋਸ਼ੀ ਦਾ ਡਰੰਕ ਐਂਡ ਡਰਾਈਵ ਦਾ ਵੀ ਚਾਲਾਨ ਕੱਟਿਆ ਹੈ। ਜਾਣਕਾਰੀ ਅਨੁਸਾਰ ਅੰਬ-ਜਵਾਲਾਜੀ ਰੋਡ 'ਤੇ ਹੋਮ ਗਾਰਡ ਜਵਾਨ ਅਤੇ ਟਰਾਂਸਪੋਰਟ ਪੁਲਿਸ ਕਰਮਚਾਰੀ ਆਵਾਜਾਈ ਵਿਵਸਥਾ ਨੂੰ ਸਹੀ ਕਰਨ ਲਈ ਡਿਊਟੀ 'ਤੇ ਤਾਇਨਾਤ ਸਨ।
Head constable of Haryana Police
ਇੰਨੇ 'ਚ ਇਕ ਕਾਲੇ ਰੰਗ ਦੀ ਅਲਟੋ ਕਾਰ ਜੋ ਕਿ ਪੰਜਾਬ ਨੰਬਰ ਦੀ ਸੀ, ਤੇਜ਼ ਡਰਾਈਵਿੰਗ ਨਾਲ ਚੌਕ 'ਤੇ ਪਹੁੰਚੀ। ਹੋਮ ਗਾਰਡ ਜਵਾਨ ਨੇ ਕਾਰ ਡਰਾਈਵਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ 'ਚ ਸਵਾਰ ਹਰਿਆਣਾ ਪੁਲਿਸ ਦਾ ਜਵਾਨ ਹੋਮ ਗਾਰਡ ਜਵਾਨ ਨਾਲ ਉਲਝ ਪਿਆ, ਜਦੋਂ ਕਿ ਟਰਾਂਸਪੋਰਟ ਪੁਲਸ ਕਰਮਚਾਰੀ ਪ੍ਰਵੇਸ਼ ਦੇ ਨਾਲ ਵੀ ਬਦਸਲੂਕੀ ਕੀਤੀ। ਅਲਟੋ ਕਾਰ ਚਾਲਕ ਕੋਲ ਆਰ.ਸੀ. ਵੀ ਨਹੀਂ ਸੀ ਅਤੇ ਉਹ ਨਸ਼ੇ 'ਚ ਟੱਲੀ ਸੀ।
Head constable of Haryana Police
ਕਾਰ 'ਚ ਸਵਾਰ ਚਾਲਕ ਨੇ ਹੋਮ ਗਾਰਡ ਜਵਾਨ ਨੂੰ ਹਰਿਆਣਾ ਪੁਲਿਸ ਦਾ ਜਵਾਨ ਹੋਣ ਦਾ ਹਵਾਲਾ ਦਿੰਦੇ ਹੋਏ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇੱਥੇ ਤੱਕ ਕਿ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਰਿਹਾ। ਪੁਲਿਸ ਦੋਸ਼ੀ ਦਾ ਮੈਡੀਕਲ ਕਰਵਾ ਰਹੀ ਹੈ। ਦੋਸ਼ੀ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਦੂਜੇ ਪਾਸੇ ਡੀ.ਐੱਸ.ਪੀ. ਮਨੋਜ ਜਮਵਾਲ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।