
ਮਾਮਲੇ 'ਚ ਸ਼ਾਮਲ ਦੋ ਹੈੱਡਕਾਂਸਟੇਬਲਾਂ ਸਮੇਤ 3 ਐਸਪੀਓ ਮੁਅੱਤਲ
ਹਰਿਆਣਾ- ਹਰਿਆਣਾ ਪੁਲਿਸ ਵਲੋਂ ਇਕ ਔਰਤ ਨਾਲ ਥਾਣੇ ਵਿਚ ਸ਼ਰਮਨਾਕ ਹਰਕਤ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਦਰਅਸਲ ਇਸ ਵੀਡੀਓ ਵਿਚ ਹਰਿਆਣਾ ਦੇ ਫ਼ਰੀਦਾਬਾਦ ਦੀ ਪੁਲਿਸ ਦੇ ਕੁੱਝ ਮੁਲਾਜ਼ਮ ਇਕ ਔਰਤ ਨੂੰ ਥਾਣੇ ਅੰਦਰ ਬੈਲਟ ਨਾਲ ਕੁੱਟਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਔਰਤ ਕੋਲੋਂ ਕੁੱਝ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ।
ਹਰਿਆਣਾ ਪੁਲਿਸ ਦੀ ਇਸ ਸ਼ਰਮਨਾਕ ਹਰਕਤ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਦੋ ਹੈੱਡ ਕਾਂਸਟੇਬਲਾਂ ਬਲਦੇਵ ਅਤੇ ਰੋਹਿਤ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਤਿੰਨ ਐਸਪੀਓ ਕ੍ਰਿਸ਼ਨ, ਹਰਪਾਲ ਅਤੇ ਦਿਨੇਸ਼ ਨੂੰ ਸੇਵਾ ਤੋਂ ਹਟਾ ਦਿੱਤਾ ਗਿਆ ਹੈ। ਲਗਭਗ ਚਾਰ ਮਿੰਟ ਦੇ ਇਸ ਵੀਡੀਓ ਵਿਚ ਹਰਿਆਣਾ ਪੁਲਿਸ ਦਾ ਭਿਆਨਕ ਚਿਹਰਾ ਨਜ਼ਰ ਆ ਰਿਹਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਵੀਡੀਓ ਵਿਚ ਕੋਈ ਮਹਿਲਾ ਪੁਲਿਸ ਕਰਮੀ ਵੀ ਮੌਜੂਦ ਨਹੀਂ। ਪੁਲਿਸ ਮੁਤਾਬਕ ਇਹ ਵੀਡੀਓ ਲਗਭਗ ਛੇ ਮਹੀਨੇ ਪੁਰਾਣਾ ਜੋ ਹੁਣ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ 'ਤੇ ਹਰਿਆਣਾ ਪੁਲਿਸ ਦੀ ਇਸ ਸ਼ਰਮਨਾਕ ਹਰਕਤ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਜਾ ਰਹੀ ਹੈ। ਦੇਖੋ ਵੀਡੀਓ............