
ਸ਼ਾਂਤਾ ਕੁਮਾਰ ਨੇ ਕਿਹਾ, ਇਹੀ ਕਾਰਨ ਹੈ ਕਿ ਅੱਜ ਦੇਸ਼, ਸਮਾਜ ਤੇ ਰਾਜਨੀਤਕ ਖੇਤਰ 'ਚ ਅਪਰਾਧੀਆਂ ਦੀ ਗਿਣਤੀ ਤੇ ਭ੍ਰਿਸ਼ਟਾਚਾਰ ਵੱਧ ਰਿਹਾ ਹੈ।
ਧਰਮਸ਼ਾਲਾ: ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਸ਼ਾਂਤਾ ਕੁਮਾਰ (BJP Leader Shanta Kumar), ਜੋ ਰਾਜਨੀਤੀ ਤੋਂ ਸੰਨਿਆਸ ਲੈ ਚੁੱਕੇ ਹਨ, ਹਰ ਮੁੱਦੇ 'ਤੇ ਆਪਣੀ ਰਾਇ ਜ਼ਾਹਰ ਕਰਦੇ ਰਹਿੰਦੇ ਹਨ। ਹੁਣ ਭਾਜਪਾ ਦੇ ਸੀਨੀਅਰ ਨੇਤਾ ਸ਼ਾਂਤਾ ਕੁਮਾਰ ਨੇ ਦੱਸਿਆ ਕਿ ਸੁਪਰੀਮ ਕੋਰਟ ਨੇ ਇੱਕ ਬਹੁਤ ਹੀ ਮੰਦਭਾਗੀ ਟਿੱਪਣੀ ਵਿਚ ਕਿਹਾ ਹੈ ਕਿ ਦੇਸ਼ ਵਿਚ ਕੋਈ ਵੀ ਸਿਆਸੀ ਪਾਰਟੀ ਅਜਿਹੀ ਨਹੀਂ ਬਚੀ ਹੈ ਜੋ ਸਹੀ ‘ਚ ਅਪਰਾਧੀਕਰਨ (Criminalisation) ਨੂੰ ਰੋਕਣਾ ਚਾਹੁੰਦੀ ਹੋਵੇ।
ਹੋਰ ਪੜ੍ਹੋ: ਰਾਜ ਕੁੰਦਰਾ ਨੇ ਬੰਬੇ HC ਤੋਂ ਮੰਗੀ ਅਗਾਊਂ ਜ਼ਮਾਨਤ, ਕਿਹਾ- ਮੈਂ ਕੰਪਨੀ ਦਾ ਸਿਰਫ਼ ਸਲੀਪਿੰਗ ਪਾਰਟਨਰ ਸੀ
ਹਾਲਾਂਕਿ, ਸੁਪਰੀਮ ਕੋਰਟ (Supreme Court) ਕਈ ਦਿਨਾਂ ਤੋਂ ਕੋਸ਼ਿਸ਼ ਕਰ ਰਹੀ ਹੈ ਕਿ ਗੰਭੀਰ ਅਪਰਾਧਾਂ ਦੇ ਦੋਸ਼ੀਆਂ ਨੂੰ ਚੋਣਾਂ ਲੜਨ ਦੀ ਇਜਾਜ਼ਤ ਨਾ ਦਿੱਤੀ ਜਾਵੇ। ਸਾਰੀਆਂ ਪਾਰਟੀਆਂ ਨੂੰ ਸਹਿਮਤ ਹੋਣਾ ਚਾਹੀਦਾ ਹੈ ਅਤੇ ਕਾਨੂੰਨ ਬਣਾਉਣੇ ਚਾਹੀਦੇ ਹਨ, ਪਰ ਕੋਈ ਵੀ ਧਿਰ ਨਹੀਂ ਹੈ ਜੋ ਇਸ 'ਤੇ ਆਪਣੀ ਸਹਿਮਤੀ ਪ੍ਰਗਟ ਕਰੇ। ਇਹ ਬਹੁਤ ਮੰਦਭਾਗਾ ਹੈ।
Shanta Kumar
ਸ਼ਾਂਤਾ ਕੁਮਾਰ ਨੇ ਕਿਹਾ ਕਿ ਜਿਹੜੇ ਨੇਤਾਵਾਂ ਉੱਤੇ ਡਕੈਤੀ, ਕਤਲ ਅਤੇ ਬਲਾਤਕਾਰ (Robbery, murder and rape) ਵਰਗੇ ਗੰਭੀਰ ਦੋਸ਼ ਲੱਗੇ ਹੁੰਦੇ ਹਨ, ਪਾਰਟੀਆਂ ਉਨ੍ਹਾਂ ਨੂੰ ਵੀ ਟਿਕਟਾਂ ਦਿੰਦੀਆਂ ਹਨ ਅਤੇ ਚੋਣਾਂ ਜਿੱਤਣ ਤੋਂ ਬਾਅਦ ਅਜਿਹੇ ਲੋਕ ਵਿਧਾਨ ਸਭਾ ਅਤੇ ਸੰਸਦ ਤੱਕ ਪਹੁੰਚ ਜਾਂਦੇ ਹਨ। ਸ਼ਾਇਦ ਇਹੀ ਕਾਰਨ ਹੈ ਕਿ ਅੱਜ ਦੇਸ਼, ਸਮਾਜ ਅਤੇ ਰਾਜਨੀਤਕ ਖੇਤਰ ਵਿਚ ਅਪਰਾਧੀਆਂ ਦੀ ਗਿਣਤੀ ਵਧ ਰਹੀ ਹੈ ਅਤੇ ਭ੍ਰਿਸ਼ਟਾਚਾਰ (Corupption) ਵੀ ਵਧ ਰਿਹਾ ਹੈ।
ਹੋਰ ਪੜ੍ਹੋ: ਬਹਿਬਲ ਗੋਲੀ ਕਾਂਡ ਕੇਸ ਦੀ ਸੁਣਵਾਈ 3 ਸਤੰਬਰ ਤਕ ਮੁਲਤਵੀ
ਆਮ ਆਦਮੀ ਨੂੰ ਕਿਤੇ ਵੀ ਨਿਆਂ ਨਹੀਂ ਮਿਲ ਰਿਹਾ। ਇਸ ਦੌਰਾਨ ਸ਼ਾਂਤਾ ਕੁਮਾਰ ਨੇ ਪ੍ਰੇਸ਼ਾਨ ਹੁੰਦਿਆਂ ਹੋਇਅ ਕਿਹਾ ਕਿ ਦੀਨ ਦਿਆਲ ਉਪਾਧਿਆਏ ਅਤੇ ਅਟਲ ਜੀ ਕਹਿੰਦੇ ਸਨ ਕਿ ਸਰਕਾਰਾਂ ਨੂੰ ਧੋਖੇ ਅਤੇ ਦਲ -ਬਦਲੀ ਨਾਲ ਬਦਲਿਆ ਜਾ ਸਕਦਾ ਹੈ, ਪਰ ਸਮਾਜ ਨੂੰ ਬਦਲਣ ਲਈ ਮੁੱਲ ਅਧਾਰਤ ਰਾਜਨੀਤੀ ਦੀ ਲੋੜ ਹੁੰਦੀ ਹੈ। ਇਥੋਂ ਤਕ ਕਿ ਭਾਜਪਾ ਵੀ ਅੱਜ ਉਨ੍ਹਾਂ ਦੀਆਂ ਗੱਲਾਂ ਨੂੰ ਸਵੀਕਾਰ ਨਹੀਂ ਕਰ ਰਹੀ ਹੈ।
Shanta Kumar
ਹੋਰ ਪੜ੍ਹੋ: ਅਮਰੀਕਾ ’ਚ ਵੀਡੀਉ ਕਾਲ ’ਤੇ ਗੱਲ ਕਰ ਰਹੀ ਮਾਂ ਨੂੰ ਬੱਚੇ ਨੇ ਗੋਲੀ ਮਾਰੀ
ਸ਼ਾਂਤਾ ਕੁਮਾਰ ਨੇ ਕਿਹਾ ਦੇਸ਼ ‘ਚ ਗਰੀਬੀ ਬਾਰੇ ਗੱਲ ਕਰਦਿਆਂ ਇਹੀ ਕਾਰਨ ਕਿ ਆਜ਼ਾਦੀ ਦੇ 74 ਸਾਲ ਪੂਰੇ ਕਰਨ ਦੇ ਬਾਅਦ ਵੀ, ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ ਰਿਪੋਰਟ ਦੇ ਅਨੁਸਾਰ, ਭਾਰਤ ਦੁਨੀਆ ਦੇ ਸਭ ਤੋਂ ਭ੍ਰਿਸ਼ਟ ਦੇਸ਼ਾਂ ਵਿਚੋਂ ਇੱਕ ਹੈ ਅਤੇ ਗਲੋਬਲ ਹੰਗਰ ਇੰਡੈਕਸ ਦੀ ਰਿਪੋਰਟ ਦੇ ਅਨੁਸਾਰ, ਭਾਰਤ ਦੁਨੀਆ ਦੇ ਸਭ ਤੋਂ ਗਰੀਬ 120 ਦੇਸ਼ਾਂ ਦੀ ਇਸ ਸੂਚੀ ਦੇ ਹੇਠਾਂ 117 ਵੇਂ ਸਥਾਨ 'ਤੇ ਹੈ।