
ਰੇਪ ਪੀੜਤਾ ਦੀ ਪਛਾਣ ਉਜਾਗਰ ਕਰਨ ਦੇ ਮਾਮਲੇ ਵਿਚ ਇਹਨਾਂ ਬਾਲੀਵੁੱਡ ਸਿਤਾਰਿਆਂ ਤੋਂ ਇਲਾਵਾ 38 ਮਸ਼ਹੂਰ ਹਸਤੀਆਂ ’ਤੇ ਕੇਸ ਦਰਜ ਕੀਤਾ ਗਿਆ ਹੈ।
ਨਵੀਂ ਦਿੱਲੀ: ਸਾਲ 2019 ਵਿਚ ਵਾਪਰੇ ਹੈਦਰਾਬਾਦ ਗੈਂਗ ਰੇਪ (2019 Hyderabad rape case) ਤੋਂ ਬਾਅਦ ਦੇਸ਼ ਭਰ ਵਿਚ ਲੱਖਾਂ ਲੋਕਾਂ ਨੇ ਪੀੜਤਾ ਨੂੰ ਇਨਸਾਫ ਦਵਾਉਣ ਲਈ ਅਪਣੀ ਆਵਾਜ਼ ਚੁੱਕੀ ਸੀ। ਇਹਨਾਂ ਲੋਕਾਂ ਵਿਚ ਸਲਮਾਨ ਖ਼ਾਨ, ਅਜੈ ਦੇਵਗਨ, ਅਕਸ਼ੈ ਕੁਮਾਰ, ਅਭਿਸ਼ੇਕ ਬਚਨ ਸਣੇ ਕਈ ਵੱਡੀਆਂ ਹਸਤੀਆਂ ਸ਼ਾਮਲ ਸਨ। ਇਸ ਦੌਰਾਨ ਕਈ ਲੋਕਾਂ ਨੇ ਸੋਸ਼ਲ ਮੀਡੀਆ ਉੱਤੇ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ। ਹੁਣ ਰੇਪ ਪੀੜਤਾ ਦੀ ਪਛਾਣ ਉਜਾਗਰ ਕਰਨ ਦੇ ਮਾਮਲੇ ਵਿਚ ਇਹਨਾਂ ਬਾਲੀਵੁੱਡ ਸਿਤਾਰਿਆਂ ਤੋਂ ਇਲਾਵਾ 38 ਮਸ਼ਹੂਰ ਹਸਤੀਆਂ ’ਤੇ ਕੇਸ ਦਰਜ ਕੀਤਾ ਗਿਆ ਹੈ।
Akshay Kumar
ਹੋਰ ਪੜ੍ਹੋ: ਕੈਨੇਡਾ ਜਾਣ ਦੇ ਚਾਹਵਾਨਾਂ ਲਈ ਖੁਸ਼ਖਬਰੀ! ਸ਼ੁਰੂ ਹੋਇਆ Short Term ਕੋਰਸ, ਜਾਣੋ ਕਿਵੇਂ ਕਰੀਏ ਅਪਲਾਈ
ਦਿੱਲੀ ਦੇ ਵਕੀਲ ਗੌਰਵ ਗੁਲਾਟੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਇਹਨਾਂ ਵਿਚ ਬਾਲੀਵੁੱਡ ਸਿਤਾਰਿਆਂ ਤੋਂ ਇਲਾਵਾ ਟਾਲੀਵੁੱਡ ਅਦਾਕਾਰ, ਕ੍ਰਿਕਟਰ ਅਤੇ ਆਰਜੇ ਵੀ ਸ਼ਾਮਲ ਹਨ। ਗੌਰਵ ਦਾ ਕਹਿਣਾ ਹੈ ਕਿ ਇਹਨਾਂ ਸਿਤਾਰਿਆਂ ਨੂੰ ਜਨਤਾ ਲਈ ਮਿਸਾਲ ਬਣਨਾ ਚਾਹੀਦਾ ਹੈ ਅਤੇ ਇਹ ਖੁਦ ਹੀ ਕਾਨੂੰਨ ਨੂੰ ਦਰਕਿਨਾਰ ਕਰਦੇ ਹੋਏ ਰੇਪ ਪੀੜਤਾ ਦੀ ਪਛਾਣ ਉਜਾਗਰ ਕਰ ਰਹੇ ਹਨ। ਇਹਨਾਂ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ।
Salman Khan
ਹੋਰ ਪੜ੍ਹੋ: ਮਹਿਬੂਬਾ ਮੁਫ਼ਤੀ ਨੂੰ ਕੀਤਾ ਗਿਆ ਨਜ਼ਰਬੰਦ, ਕਿਹਾ ਹਾਲਾਤ ਠੀਕ ਹੋਣ ਦਾ ਦਾਅਵਾ ਝੂਠਾ
ਇਹਨਾਂ ਹਸਤੀਆਂ ਖਿਲਾਫ਼ ਦਰਜ ਹੋਈ ਸ਼ਿਕਾਇਤ
ਵਕੀਲ ਗੌਰਵ ਗੁਲਾਟੀ ਨੇ ਅਦਾਕਾਰ ਸਲਮਾਨ ਖ਼ਾਨ, ਅਕਸ਼ੈ ਕੁਮਾਰ, ਅਜੈ ਦੇਵਗਨ, ਅਭਿਸ਼ੇਕ ਬਚਨ, ਫਰਹਾਨ ਅਖ਼ਤਰ, ਅਨੁਪਮ ਖੇਰ, ਪਰਨੀਤੀ ਚੋਪੜਾ, ਦੀਆ ਮਿਰਜ਼ਾ, ਸਵਰਾ ਭਾਸਕਰ, ਰਕੁਲਪ੍ਰੀਤ ਸਿੰਘ, ਯਾਮੀ ਗੌਤਮ, ਰਿਚਾ ਚੱਡਾ, ਕਾਜਲ ਅਗ੍ਰਵਾਲ, ਸ਼ਬਾਨਾ ਆਜ਼ਮੀ, ਹੰਸਿਕਾ ਮੋਟਵਾਨੀ, ਪ੍ਰਿਯਾ ਮਲਿਕ, ਅਰਮਾਨ ਮਲਿਕ, ਕਰਨਵੀਰ ਵੋਹਰਾ, ਡਾਇਰੈਕਟਰ ਮਧੁਰ ਭੰਡਾਰਕਰ, ਸ਼ਿਖਰ ਧਵਨ, ਨਿਧੀ ਅਗ੍ਰਵਾਲ, ਚਾਰਮੀ ਕੌਰ, ਆਸ਼ਿਕਾ ਰੰਗਨਾਥ ਅਤੇ ਆਰਜੇ ਸਾਈਮਾ ਖਿਲਾਫ਼ ਸ਼ਿਕਾਇਤ ਕੀਤੀ ਹੈ।
Ajay Devgn
ਹੋਰ ਪੜ੍ਹੋ: ਕਿਸਾਨ ਪੰਜਾਬ-UP 'ਚ ਰੈਲੀਆਂ ਕਰਨਗੇ, ਹਰਿਆਣਾ 'ਚ ਨਹੀਂ ਕਿਉਂਕਿ ਉੱਥੇ ਚੋਣਾਂ ਨਹੀ- ਕੇਂਦਰੀ ਮੰਤਰੀ
ਜ਼ਿਕਰਯੋਗ ਹੈ ਕਿ 28 ਨਵੰਬਰ 2019 ਦੀ ਰਾਤ ਹੈਦਰਾਬਾਦ (Hyderabad rape case) ਵਿਚ ਇਕ ਮਹਿਲਾ ਡਾਕਟਰ ਨੂੰ ਅਗਵਾ ਕਰਕੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਜਲਾ ਦਿੱਤਾ ਗਿਆ। ਇਸ ਕੇਸ ਦੀ ਦੇਸ਼ ਭਰ ਵਿਚ ਨਿੰਦਾ ਕੀਤੀ ਗਈ। ਮਾਮਲੇ ਵਿਚ ਪੁਲਿਸ ਨੇ 4 ਅਰੋਪੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਹਨਾਂ ਦਾ ਐਨਕਾਊਂਟਰ ਕੀਤਾ ਸੀ।