ਜੰਮੂ ਅਤੇ ਕਸ਼ਮਰੀ ਦੇ ਪੁਲਵਾਮਾ ਜਿਲ੍ਹੇ ‘ਚ ਵੀਰਵਾਰ ਨੂੰ ਭਾਲ ਅਭਿਆਨ ਦੌਰਾਨ ਅਤਿਵਾਦੀਆਂ ਦੀ ਗੋਲੀਬਾਰੀ ‘ਚ ਇਕ ਵਿਸ਼ੇਸ ਪੁਲਿਸ....
ਸ੍ਰੀਨਗਰ (ਭਾਸ਼ਾ) : ਜੰਮੂ ਅਤੇ ਕਸ਼ਮਰੀ ਦੇ ਪੁਲਵਾਮਾ ਜਿਲ੍ਹੇ ‘ਚ ਵੀਰਵਾਰ ਨੂੰ ਭਾਲ ਅਭਿਆਨ ਦੌਰਾਨ ਅਤਿਵਾਦੀਆਂ ਦੀ ਗੋਲੀਬਾਰੀ ‘ਚ ਇਕ ਵਿਸ਼ੇਸ ਪੁਲਿਸ ਅਧਿਕਾਰੀ (ਐਸਪੀਓ) ਜਖ਼ਮੀ ਹੋ ਗਏ ਹਨ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਐਸਪੀਓ ਬਿਲਾਲ ਅਹਿਮਦ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਅਤਿਵਾਦੀਆਂ ਦੇ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਕੁਪਵਾੜਾ ਦੇ ਹੰਦਵਾੜਾ ਤਹਿਸੀਲ ਦੇ ਬਟਗੁੰਡ ਪਿੰਡ ‘ਚ ਇਕ ਭਾਲ ਅਭਿਆਨ ਚਲਾ ਰਹੇ ਸੀ ਜਿਸ ਦੌਰਾਨ ਇਹ ਘਟਨਾ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਸਾਵਧਾਨੀ ਵਰਤਦੇ ਹੋਏ ਖੇਤਰ ਦੇ ਸਾਰੇ ਅਕਾਦਮਿਕ ਸਥਾਨ ਬੰਦ ਕਰ ਦਿੱਤੇ ਗਏ ਹਨ।
ਅਤੇ ਜਿਲ੍ਹੇ ‘ਚ ਮੋਬਾਈਲ ਇੰਟਰਨੈਟ ਸੇਵਾ ਵੀ ਬੰਦ ਕੀਤੀ ਗਈ ਹੈ। ਇਹ ਵੀ ਪੜ੍ਹੋ : ਦੱਖਣੀ ਦਿੱਲੀ ‘ਚ ਬੁੱਧਵਾਰ (10 ਅਕਤੂਬਰ) ਨੂੰ ਹੋਏ ਤਿੰਨ ਕਤਲ ਕੇਸ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਅਸਲੀਅਤ, ਬੁੱਧਵਾਰ ਨੂੰ ਜਿਵੇਂ ਹੀ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਬਸੰਤ ਕੁੰਜ ਦੇ ਕਿਸ਼ਨਗੜ੍ਹ ਇਲਾਕੇ ‘ਚ ਇਕ ਘਰ ਵਿਚ ਕੁਝ ਲੁਟੇਰੇ ਦਾਖਲ ਹੋਏ ਹਨ। ਅਤੇ ਉਹਨਾਂ ਨੇ ਇਕ ਹੀ ਪਰਿਵਾਰ ਦੇ ਤਿੰਨ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਸੀ। ਅਧਿਕਾਰੀਆਂ ਨੇ ਮੌਕੇ ਉਤੇ ਪਹੁੰਚ ਕੇ ਅਪਰਾਧ ਦੀ ਜਾਣਕਾਰੀ ਮਿਲਣ ਦੇ ਕੁਝ ਸਮੇਂ ਬਾਅਦ ਹੀ ਪੁਲਿਸ ਨੂੰ ਪਤਾ ਚੱਲਿਆ ਕਿ ਪਰਿਵਾਰ ਦੇ ਤਿੰਨ ਵਿਅਕਤੀਆਂ ਦੀ ਹੱਤਿਆ ਦਾ ਹੱਥਿਆਰਾ ਕੋਈ ਹੋਰ ਨਹੀਂ ਸਗੋਂ ਉਹਨਾਂ ਦਾ ਬੇਟਾ ਸੂਰਜ ਹੀ ਸੀ।
ਪੁਲਿਸ ਦੇ ਮੁਤਾਬਿਕ, ਪਿਛਲੇ ਕਾਫ਼ੀ ਸਮੇਂ ਤੋਂ ਸੂਰਜ ਪਰਿਵਾਰ ਵੱਲੋਂ ਲਗਾਈ ਗਈ ਪਾਬੰਦੀਆਂ ਅਤੇ ਪੜ੍ਹਾਈ ਨੂੰ ਲੈ ਕੇ ਨਾਰਾਜ਼ ਸੀ। ਪਰਿਵਾਰ ਨਾਲ ਨਾਰਾਜ਼ਗੀ ਦੇ ਕਾਰਨ ਹੀ ਸੂਰਜ਼ ਨੇ ਬੁੱਧਵਾਰ ਨੂੰ ਪਹਿਲਾ, ਪਿਤਾ ਫਿਰ ਮਾਂ ਅਤੇ ਫਿਰ ਭੈਣ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸਵੇਰੇ ਸਾਢੇ ਪੰਜ ਵਜੇ, ਜਦੋਂ ਪੁਲਿਸ ਨੂੰ ਪਹਿਲ ਕਾਲ ਮਿਲੀ, ਕਿ ਇਥੇ ਮਿਥਿਲੇਸ਼ ਕੁਮਾਰ ਦੇ ਘਰ ‘ਚ ਲੁਟੇਰੇ ਦਾਖਲ ਹੋ ਗਏ ਹਨ। ਇਹ ਸੂਚਨਾ ਮਿਲਦੇ ਹੀ ਪੁਲਿਸ ਦੀ ਟੀਮ ਤੁਰੰਤ ਮੌਕੇ ‘ਤੇ ਪਹੁੰਚੀ, ਉਥੇ ਪੁਲਿਸ ਨੇ ਦੇਖਿਆ ਕਿ ਮਿਥਿਲੇਸ਼ ਕੁਮਾਰ ਉਹਨਾਂ ਦੀ ਪਤਨੀ ਅਤੇ ਬੇਟੀ ਨੇਹਾ ਦੀ ਲਾਸ਼ ਪਈ ਹੈ। ਇਸ ਤੋਂ ਬਾਅਦ ਪੁਲਿਸ ਨੇ ਕੇਸ ਦੀ ਜਾਂਚ ਸ਼ੁਰੂ ਕੀਤੀ।
ਜਾਂਚ ‘ਚ 19 ਸਾਲ ਦੇ ਸੂਰਜ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਘਰ ‘ਚ ਦੋ ਵਿਅਕਤੀ ਲੁੱਟ ਦੇ ਇਰਾਦੇ ਨਾਲ ਦਾਖਲ ਹੋ ਗਏ ਹ। ਅਤੇ ਉਹਨਾਂ ਵਿਅਕਤੀਆਂ ਨੇ ਸਾਰਿਆਂ ਦੀ ਹੱਤਿਆ ਕਰ ਦਿਤੀ ਹੈ। ਜਦੋਂ ਤਕ ਉਹ ਕੁਝ ਕਰ ਪਾਉਂਦਾ ਦੋਸ਼ੀ ਭੱਜ ਗਏ। ਪੁਲਿਸ ਨੂੰ ਇਕ ਗੱਲ ਮੌਕੇ ‘ਤੇ ਤਰੁੰਤ ਸਮਝ ਆ ਗਈ ਕਿ ਨਾ ਤਾਂ ਕੋਈ ਘਰ ਦੇ ਅੰਦਰ ਆਇਆ ਅਤੇ ਨਾ ਹੀ ਕੋਈ ਬਾਹਰ ਗਿਆ। ਘਰ ਵਿਚੋਂ ਕੋਈ ਵੀ ਕੀਮਤੀ ਸਮਾਨ ਗਾਇਬ ਨਹੀਂ ਸੀ। ਇਸ ਤੋਂ ਬਾਅਦ ਪੁਲਿਸ ਦੇ ਛੱਕ ਦੇ ਘੇਰੇ ‘ਚ ਸੂਰਜ ਆ ਗਿਆ ਸੀ। ਪੁਲਿਸ ਨੇ ਸੂਰਜ ਤੋਂ ਹੀ ਪੁਛ-ਗਿਛ ਸ਼ੁਰੂ ਕੀਤੀ। ਸ਼ੁਰੂਆਤ ‘ਚ ਸੂਰਜ਼ ਪੁਲਿਸ ਨੂੰ ਬੇਵਕੁਫ਼ ਬਣਾਉਂਦਾ ਰਿਹਾ ਪਰ ਜਦੋਂ ਉਸ ਨੂੰ ਦੁਕਾਨਦਾਰ ਦੇ ਸਾਹਮਣੇ ਲਿਆਦਾਂ ਗਿਆ, ਜਿਥੋਂ ਉਸ ਨੇ ਚਾਕੂ ਅਤੇ ਕੈਂਚੀ ਖਰੀਦੀ ਸੀ ਤਾਂ ਦੁਕਾਨਦਾਰ ਨੂੰ ਸਾਹਮਣੇ ਦੇਖ ਕੇ ਸੂਰਜ਼ ਪੁਲਿਲ ਦੇ ਅੱਗੇ ਘਬਰਾ ਗਿਆ ਅਤੇ ਉਸ ਨੇ ਪੁਲਿਸ ਨੂੰ ਸਭ ਕੁਝ ਸੱਚ ਦੱਸ ਦਿਤਾ।