
ਅਤਿਵਾਦੀਆਂ ਨੇ ਸ਼ੋਪੀਆਂ ਸੁਗਾਨ ਅਤੇ ਚਿਲੀਪੋਰਾ ਵਿਚ ਸੋਮਵਾਰ ਸਵੇਰੇ ਆਈਈਡੀ ਧਮਾਕਾ ਕੀਤਾ। ਧਮਾਕੇ ਵਿਚ ਫ਼ੌਜ ਦੀ 44 ਰਾਸ਼ਟਰੀ ਰਾਈਫ਼ਲਜ਼...
ਸ੍ਰੀਨਗਰ : ਅਤਿਵਾਦੀਆਂ ਨੇ ਸ਼ੋਪੀਆਂ ਸੁਗਾਨ ਅਤੇ ਚਿਲੀਪੋਰਾ ਵਿਚ ਸੋਮਵਾਰ ਸਵੇਰੇ ਆਈਈਡੀ ਧਮਾਕਾ ਕੀਤਾ। ਧਮਾਕੇ ਵਿਚ ਫ਼ੌਜ ਦੀ 44 ਰਾਸ਼ਟਰੀ ਰਾਈਫ਼ਲਜ਼ ਦੀ ਇਕ ਗੱਡੀ ਲਪੇਟ ਵਿਚ ਆ ਗਈ। ਨਾਲ ਹੀ ਇਸ ਹਮਲੇ ਵਿਚ ਤਿੰਨ ਜਵਾਨ ਵੀ ਜ਼ਖ਼ਮੀ ਹੋ ਗਏ। ਉਥੇ ਐਤਵਾਰ ਦੇਰ ਰਾਤ ਨੂੰ ਕਸ਼ਮੀਰ ਦੇ ਪੁਲਵਾਮਾ ਵਿਚ ਅਤਿਵਾਦੀਆਂ ਨੇ ਫ਼ੌਜ ਦੇ 50 ਰਾਸ਼ਟਰੀ ਰਾਈਫ਼ਲਜ਼ ਦੇ ਕੈਂਪ 'ਤੇ ਹਮਲਾ ਕੀਤਾ ਸੀ। ਇਸ ਵਿਚ ਇਕ ਜਵਾਨ ਸ਼ਹੀਦ ਹੋ ਗਿਆ ਅਤੇ ਇਕ ਨਾਗਰਿਕ ਦੀ ਵੀ ਮੌਤ ਹੋ ਗਈ। ਫ਼ੈਜ ਨੇ ਜਵਾਬੀ ਗੋਲੀਬਾਰੀ ਕੀਤੀ ਪਰ ਅਤਿਵਾਦੀ ਹਨ੍ਹੇਰੇ ਦਾ ਫ਼ਾਇਦਾ ਉਠਾ ਕੇ ਫ਼ਰਾਰ ਹੋ ਗਏ।
pulwama army campਜੰਮੂ-ਕਸ਼ਮੀਰ ਦੇ ਕੁਲਗਾਮ ਵਿਚ ਅਤਿਵਾਦੀਆਂ ਨੇ ਤਿੰਨ ਦਿਨ ਪਹਿਲਾਂ ਹੀ ਸ਼ੁਕਰਵਾਰ ਨੂੰ ਫ਼ੌਜ ਦੇ ਇਕ ਕੈਂਪ 'ਤੇ ਹਥਗੋਲਾ ਸੁੱਟਿਆ। 34 ਰਾਸ਼ਟਰੀ ਰਾਈਫ਼ਲਜ਼ ਦੇ ਕੈਂਪ 'ਤੇ ਹੋਏ ਇਸ ਹਮਲੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅਤਿਵਾਦੀਆਂ ਨੂੰ ਫੜਨ ਲਈ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਸੀ। ਅਤਿਵਾਦੀਆਂ ਨੇ ਵੀਰਵਾਰ ਨੂੰ ਜੰਮੂ ਵਿਚ ਇਕ ਬੱਸ ਸਟਾਪ ਅਤੇ ਸ੍ਰੀਨਗਰ ਦੇ ਬਰਾਰੀਪੋਰਾ ਵਿਚ ਫ਼ੌਜ ਦੇ ਕੈਂਪ 'ਤੇ ਹਥਗੋਲਾ ਸੁੱਟਿਆ ਸੀ। ਜੰਮੂ ਵਿਚ ਹੋਏ ਇਸ ਹਮਲੇ ਵਿਚ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਸਨ।
indian soldierਉਧਰ ਆਨੰਤਨਾਗ ਜ਼ਿਲ੍ਹੇ ਦੇ ਵਾਨਪੋਹ ਪਾਵਰ ਗਰਿੱਡ ਸਟੇਸ਼ਨ ਦੇ ਪੁਲਿਸ ਪੋਸਟ 'ਤੇ ਤਾਇਨਾਤ ਸੰਤਰੀ ਨੇ ਰਾਈਫ਼ਲ ਖੋਹਣ ਦੀ ਅਤਿਵਾਦੀਆਂ ਦੀ ਕੋਸ਼ਿਸ਼ ਨਾਕਾਮ ਕਰ ਦਿਤੀ ਸੀ। ਪੁਲਿਸ ਪੋਸਟ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਅਤਿਵਾਦੀਆਂ 'ਤੇ ਸੰਤਰੀ ਨੇ ਗੋਲੀਬਾਰੀ ਕਰ ਦਿਤੀ, ਜਿਸ ਨਾਲ ਉਹ ਭੱਜ ਗਏ। 14 ਮਈ ਨੂੰ ਕਠੂਆ ਵਿਚ ਸਰਹੱਦ 'ਤੇ 5 ਸ਼ੱਕੀ ਦੇਖੇ ਗਏ ਸਨ। ਪੁਲਿਸ ਨੇ ਉਨ੍ਹਾਂ ਨੂੰ ਪਾਕਿਸਤਾਨੀ ਘੁਸਪੈਠੀਆ ਦਸਿਆ ਸੀ। ਇਸ ਤੋਂ ਬਾਅਦ ਜੰਮੂ, ਕਠੂਆ ਅਤੇ ਸਾਂਬਾ ਵਿਚ ਹਾਈ ਅਲਰਟ ਕੀਤਾ ਗਿਆ।
indian soldier firingਕੇਂਦਰ ਸਰਕਾਰ ਨੇ ਰਾਜ ਸਰਕਾਰ ਦੀ ਸਿਫ਼ਾਰਸ਼ 'ਤੇ ਰਮਜ਼ਾਨ ਦੌਰਾਨ ਸੁਰੱਖਿਆ ਬਲਾਂ ਨੂੰ ਜੰਮੂ ਕਸ਼ਮੀਰ ਵਿਚ ਅਪਰੇਸ਼ਨ ਨਾ ਚਲਾਉਣ ਲਈ ਕਿਹਾ ਹੈ। ਗ੍ਰਹਿ ਮੰਤਰਾਲਾ ਮੁਤਾਬਕ ਇਹ ਫ਼ੈਸਲਾ ਅਮਨ ਪਸੰਦ ਕਰਨ ਵਾਲੇ ਮੁਸਲਮਾਨਾਂ ਨੂੰ ਸ਼ਾਂਤੀਪੂਰਨ ਮਾਹੌਲ ਮੁਹੱਈਆ ਕਰਵਾਉਣ ਲਈ ਹੈ। ਮੰਤਰਾਲਾ ਨੇ ਇਹ ਸਪੱਸ਼ਟ ਕਰ ਦਿਤਾ ਹੈ ਕਿ ਅਤਿਵਾਦੀਆਂ ਦੇ ਹਮਲਾ ਕਰਨ 'ਤੇ ਜਾਂ ਮਾਸੂਮਾਂ ਦੀ ਜਾਨ ਬਚਾਉਣ ਲਈ ਸੁਰੱਖਿਆ ਬਲ ਜਵਾਬੀ ਕਾਰਵਾਈ ਕਰ ਸਕਦੇ ਹਨ।
terror attack on pulwama army campਰਮਜ਼ਾਨ ਸ਼ੁਰੂ ਹੋਣ 'ਤੇ ਅਤਿਵਾਦੀਆਂ ਵਿਰੁਧ ਮੁਹਿੰਮ ਰੋਕੇ ਜਾਣ ਤੋਂ ਬਾਅਦ ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਜੰਮੂ ਕਸ਼ਮੀਰ ਵਿਚ ਸੁਰੱਖਿਆ ਹਾਲਾਤ ਦੀ ਸਮੀਖਿਆ ਕੀਤੀ ਸੀ। ਦੋ ਦਿਨ ਦੀ ਯਾਤਰਾ ਦੇ ਦੂਜੇ ਸ਼ੁਕਰਵਾਰ ਨੂੰ ਜਨਰਲ ਰਾਵਤ ਨੇ ਕਿਹਾ ਸੀ ਕਿ ਪਾਕਿਸਤਾਨ ਸ਼ਾਂਤੀ ਚਾਹੁੰਦਾ ਹੈ ਤਾਂ ਅਤਿਵਾਦੀ ਘੁਸਪੈਠ ਬੰਦ ਕਰਨ। ਉਨ੍ਹਾਂ ਕਿਹਾ ਕਿ ਨਾਪਾਕ ਹਰਕਤਾਂ ਦਾ ਸਾਨੂੰ ਜਾਵਬ ਦੇਣਾ ਪੈਂਦਾ ਹੈ ਅਤੇ ਅਸੀਂ ਜਵਾਬ ਦੇਵਾਂਗੇ।