
ਜੰਮੂ-ਕਸ਼ਮੀਰ ਵਿਚ ਇਕ ਵਾਰ ਫਿਰ ਅਤਿਵਾਦੀਆਂ ਨੇ ਹਮਲਾ ਕੀਤਾ ਹੈ। ਮੰਗਲਵਾਰ ਤੜਕੇ ਅਤਿਵਾਦੀਆਂ ਨੇ ਪੁਲਵਾਮਾ ਦੀ ਅਦਾਲਤ ਕੰਪਲੈਕਸ...
ਨਵੀਂ ਦਿੱਲੀ : ਜੰਮੂ-ਕਸ਼ਮੀਰ ਵਿਚ ਇਕ ਵਾਰ ਫਿਰ ਅਤਿਵਾਦੀਆਂ ਨੇ ਹਮਲਾ ਕੀਤਾ ਹੈ। ਮੰਗਲਵਾਰ ਤੜਕੇ ਅਤਿਵਾਦੀਆਂ ਨੇ ਪੁਲਵਾਮਾ ਦੀ ਅਦਾਲਤ ਕੰਪਲੈਕਸ ਵਿਚ ਪੁਲਿਸ ਗਾਰਡ ਪੋਸਟ 'ਤੇ ਹਮਲਾ ਕੀਤਾ। ਇਸ ਹਮਲੇ ਵਿਚ ਦੋ ਜਵਾਨ ਸ਼ਹੀਦ ਹੋ ਗਏ ਹਨ। ਜਦਕਿ ਮੁਠਭੇੜ ਦੇ ਦੌਰਾਨ 3 ਜਵਾਨ ਜ਼ਖ਼ਮੀ ਹੋ ਗਏ। ਜ਼ਖ਼ਮੀ ਜਵਾਨਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਜਾਰੀ ਹੈ।
soldiersਦਸਿਆ ਜਾ ਰਿਹਾ ਹੈ ਕਿ ਹਮਲੇ ਤੋਂ ਬਾਅਦ ਅਤਿਵਾਦੀ ਸ਼ਹੀਦ ਜਵਾਨਾਂ ਦੀ ਰਾਈਫ਼ਲ ਲੈ ਕੇ ਫ਼ਰਾਰ ਹੋ ਗਏ। ਸੁਰੱਖਿਆ ਬਲਾਂ ਨੇ ਇਲਾਕੇ ਦੇ ਘੇਰਾਬੰਦੀ ਕਰ ਦਿਤੀ ਹੈ ਅਤੇ ਅਤਿਵਾਦੀਆਂ ਦੀ ਭਾਲ ਸ਼ੁਰੂ ਕਰ ਦਿਤੀ ਹੈ। ਇਲਾਕੇ ਵਿਚ ਸਰਚ ਅਪਰੇਸ਼ਨ ਜਾਰੀ ਹਨ। ਦੂਜੇ ਪਾਸੇ ਅਨੰਤਨਾਗ ਵਿਚ ਸੀਆਰਪੀਐਫ ਦੀ ਪੋਸਟ 'ਤੇ ਅਤਿਵਾਦੀਆਂ ਨੇ ਗ੍ਰਨੇਡ ਨਾਲ ਹਮਲਾ ਕੀਤਾ।
soldiersਇਸ ਹਮਲੇ ਵਿਚ ਸੀਆਰਪੀਐਫ ਦੇ 10 ਜਵਾਨ ਜ਼ਖ਼ਮੀ ਹੋ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਜਵਾਨਾਂ ਨੂੰ ਹਲਕੀਆਂ ਸੱਟਾਂ ਵੱਜੀਆਂ ਹਨ ਅਤੇ ਉਨ੍ਹਾਂ ਦਾ ਇਲਾਜ ਜਾਰੀ ਹੈ। ਦਸ ਦਈਏ ਕਿ ਇਸ ਤੋਂ ਪਹਿਲਾਂ 10 ਜੂਨ ਨੂੰ ਵੀ ਅਤਿਵਾਦੀਆਂ ਨੇ ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਜੰਗਲਾਂ ਵਿਚ ਫ਼ੌਜ ਦੀ ਪੈਦਲ ਗਸ਼ਤ ਟੀਮ 'ਤੇ ਗੋਲੀਬਾਰੀ ਕੀਤੀ ਸੀ।
indian armyਪੁਲਿਸ ਨੇ ਦਸਿਆ ਕਿ ਅਤਿਵਾਦੀਆਂ ਨੇ ਬਾਂਦੀਪੋਰਾ ਜ਼ਿਲ੍ਹੇ ਵਿਚ ਰਾਇਨਾਰ ਦੇ ਜੰਗਲ ਵਿਚ 14 ਰਾਸ਼ਟਰੀ ਰਾਈਫ਼ਲ ਦੇ ਪੈਦਲ ਗਸ਼ਤੀ ਟੀਮ 'ਤੇ ਗੋਲੀਆਂ ਦਾਗ਼ੀਆਂ। ਪੁਲਿਸ ਨੇ ਦਸਿਆ ਕਿ ਇਸ ਘਟਨਾ ਵਿਚ ਕਿਸੇ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਉਥੇ ਇਸ ਤੋਂ ਪਹਿਲਾਂ ਵੀ ਉਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਹੱਜਨ ਥਾਣੇ ਦੇ ਕੋਲ ਸਥਿਤ ਫ਼ੌਜ ਦੇ ਇਕ ਕੈਂਪ 'ਤੇ ਅਤਿਵਾਦੀਆਂ ਨੇ ਹਥਗੋਲੇ ਸੁੱਟੇ ਸਨ।
soldiers pulwamaਪੁਲਿਸ ਨੇ ਕਿਹਾ ਸੀ ਕਿ ਅਤਿਵਾਦੀਆਂ ਨੇ ਮੰਗਲਵਾਰ ਰਾਤ ਕਰੀਬ ਸਾਢੇ ਅੱਠ ਵਜੇ ਫ਼ੌਜ ਦੀ 30 ਰਾਸ਼ਟਰੀ ਰਾਈਫ਼ਲਜ਼ ਦੇ ਕੈਂਪ 'ਤੇ ਅੰਡਰਬੈਰਲ ਗ੍ਰਨੇਡ ਲਾਂਚਰ ਜ਼ਰੀਏ ਹਥਗੋਲੇ ਸੁੱਟੇ। ਅਤਿਵਾਦੀਆਂ ਨੇ ਦੋ ਪਾਸੇ ਤੋਂ ਥਾਣੇ ਨਾਲ ਲਗਦੇ ਕੈਂਪ 'ਤੇ ਹਥਗੋਲੇ ਸੁੱਟੇ। ਦਸ ਦਈਏ ਕਿ ਰਜ਼ਮਾਨ ਦੇ ਚਲਦਿਆਂ ਕੇਂਦਰ ਸਰਕਾਰ ਨੇ ਘਾਟੀ ਵਿਚ ਗੋਲੀਬੰਦੀ ਦਾ ਐਲਾਨ ਕੀਤਾ ਹੋਇਆ ਸੀ ਪਰ ਜਦੋਂ ਤੋਂ ਇਹ ਐਲਾਨ ਕੀਤਾ ਗਿਆ ਹੈ, ਉਦੋਂ ਤੋਂ ਘਾਟੀ ਵਿਚ ਅਤਿਵਾਦੀਆਂ ਗਤੀਵਿਧੀਆਂ ਰੁਕਣ ਦੀ ਬਜਾਏ ਕਾਫ਼ੀ ਵਧ ਗਈਆਂ ਹਨ।
soldiers pulwamaਪਿਛਲੇ ਕੁੱਝ ਦਿਨਾਂ ਵਿਚ ਘਾਟੀ ਵਿਚ ਕਈ ਥਾਵਾਂ 'ਤੇ ਗੋਲੀਬਾਰੀ ਹੋ ਚੁੱਕੀ ਹੈ ਅਤੇ ਫ਼ੌਜ ਵਲੋਂ ਘੁਸਪੈਠ ਦੀਆਂ ਵੀ ਕਈ ਕੋਸ਼ਿਸ਼ਾਂ ਅਤਿਵਾਦੀਆਂ ਦੀਆਂ ਨਾਕਾਮ ਕੀਤੀਆਂ ਜਾ ਚੁਕੀਆਂ ਹਨ। ਹਾਲੇ ਕੁੱਝ ਦਿਨ ਪਹਿਲਾਂ ਹੀ ਫ਼ੌਜ ਨੇ ਘੁਸਪੈਠ ਕਰਦੇ ਪੰਜ ਅਤਿਵਾਦੀਆਂ ਨੂੰ ਮੌਤ ਦੇ ਘਾਟ ਉਤਾਰਿਆ ਹੈ। ਫ਼ੌਜ ਦਾ ਸਰਚ ਅਪਰੇਸ਼ਨ ਪੂਰੀ ਘਾਟੀ ਵਿਚ ਜਾਰੀ ਹੈ।