
ਉਤਰਾਖੰਡ ਵਿੱਚ ਭਾਜਪਾ ਨੂੰ ਵੱਡਾ ਝਟਕਾ
ਦੇਹਰਾਦੂਨ: ਉੱਤਰਾਖੰਡ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਟਰਾਂਸਪੋਰਟ ਮੰਤਰੀ ਯਸ਼ਪਾਲ ਆਰੀਆ ਅਤੇ ਉਨ੍ਹਾਂ ਦੇ ਵਿਧਾਇਕ ਪੁੱਤਰ ਸੰਜੀਵ ਆਰੀਆ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ।
BJP leader Yashpal Arya joined the Congress along with his son
ਹੋਰ ਵੀ ਪੜ੍ਹੋ: ਭਾਰਤੀ ਫੌਜ 'ਚ ਭਰਤੀ ਹੋਣ ਦਾ ਸੁਨਹਿਰੀ ਮੌਕਾ, 12ਵੀਂ ਪਾਸ ਨੌਜਵਾਨ ਇਸ ਤਰੀਕੇ ਨਾਲ ਕਰ ਸਕਦੇ ਨੇ ਅਪਲਾਈ
ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰੀਤਮ ਸਿੰਘ, ਸੂਬਾ ਪ੍ਰਧਾਨ ਗਣੇਸ਼ ਗੋਡਿਆਲ ਅਤੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਵੀ ਮੌਜੂਦ ਸਨ। ਸੁਰਜੇਵਾਲਾ ਨੇ ਕਿਹਾ ਕਿ ਯਸ਼ਪਾਲ ਆਰੀਆ ਨੇ ਅੱਜ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਉਤਰਾਖੰਡ ਵਿੱਚ ਕਾਂਗਰਸ ਨੂੰ ਜਿਤਾਉਣ ਦਾ ਸੰਕਲਪ ਲਿਆ ਹੈ।
BJP leader Yashpal Arya joined the Congress along with his son
ਹੋਰ ਵੀ ਪੜ੍ਹੋ: ਫਾਜ਼ਿਲਕਾ ਯੂਥ ਕਾਂਗਰਸ ਦੇ ਪ੍ਰਧਾਨ ਰੂਬੀ ਗਿੱਲ 'ਤੇ ਜਾਨਲੇਵਾ ਹਮਲਾ
ਦੱਸ ਦੇਈਏ ਕਿ ਯਸ਼ਪਾਲ ਆਰੀਆ ਪੁਸ਼ਕਰ ਸਿੰਘ ਧਾਮੀ ਸਰਕਾਰ ਵਿੱਚ ਮੰਤਰੀ ਸਨ ਅਤੇ ਉਨ੍ਹਾਂ ਦੇ ਛੇ ਵਿਭਾਗ ਸਨ ਜਿਨ੍ਹਾਂ ਵਿੱਚ ਟਰਾਂਸਪੋਰਟ, ਸਮਾਜ ਭਲਾਈ, ਘੱਟ ਗਿਣਤੀ ਕਲਿਆਣ, ਵਿਦਿਆਰਥੀ ਭਲਾਈ, ਚੋਣ ਅਤੇ ਆਬਕਾਰੀ ਵਿਭਾਗ ਸ਼ਾਮਲ ਸਨ।
ਇਸ ਦੌਰਾਨ ਸੁਰਜੇਵਾਲਾ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੋਦੀ ਜੀ ਚੀਨ ਨਾਲ ਅੱਖ ਨਾਲ ਅੱਖ ਮਿਲਾ ਕੇ ਕਦੋਂ ਗੱਲ ਕਰੋਗੇ। ਦੇਸ਼ ਦੀ ਧਰਤੀ ਤੋਂ ਚੀਨ ਦੇ ਕਬਜ਼ੇ ਨੂੰ ਕਦੋਂ ਮੁਕਤ ਕਰਵਾਇਆ ਜਾਵੇਗਾ? ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ, ਸਾਹਮਣੇ ਆਓ, ਜਵਾਬ ਦਿਓ, ਦੇਸ਼ ਜਵਾਬ ਮੰਗ ਰਿਹਾ ਹੈ।
ਹੋਰ ਵੀ ਪੜ੍ਹੋ: ਦਿੱਲੀ ਹਵਾਈ ਅੱਡੇ 'ਤੇ ਪੰਜਾਬ ਸਰਕਾਰ ਦੀਆਂ ਬੱਸਾਂ ਚਲਾਉਣ ਲਈ ਰਾਜਾ ਵੜਿੰਗ ਨੇ ਚੁੱਕਿਆ ਵੱਡਾ ਕਦਮ |