
ਅਣਪਛਾਤੇ ਲੋਕਾਂ ਵੱਲੋਂ ਕੀਤੀ ਗਈ ਫਾਈਰਿੰਗ
ਫਾਜ਼ਿਲਕਾ- ਫਾਜ਼ਿਲਕਾ ਵਿਚ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਰੂਬੀ ਗਿੱਲ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਜਲਾਲਾਬਾਦ ਤੋਂ ਆਪਣੇ ਘਰ ਪਰਤ ਰਹੇ ਰੂਬੀ ਗਿੱਲ ਉੱਤੇ ਪਿੰਡ ਕੰਧ ਵਾਲਾ ਹਾਜ਼ਰ ਖਾਂ ਦੇ ਨਜ਼ਦੀਕ ਅਣਪਛਾਤੇ ਲੋਕਾਂ ਵਲੋਂ (Deadly attack on Fazilka Youth Congress President Ruby Gill) ਫਾਇਰਿੰਗ ਕੀਤੀ ਗਈ ਹੈ।
Deadly attack on Fazilka Youth Congress President Ruby Gill
ਇਸ ਹਮਲੇ ਵਿਚ ਰੂਬੀ ਗਿੱਲ ਵਾਲ -ਵਾਲ ਬਚ ਗਏ, ਪਰ ਉਹਨਾਂ ਦੀ ਇਨੋਵਾ ਗੱਡੀ ਦੇ ਸ਼ੀਸ਼ੇ ਚਕਨਾਚੂਰ ਹੋ ਗਏ। ਫਿਲਹਾਲ ਪੁਲਿਸ ਥਾਣਾ ਅਰਨੀਵਾਲਾ ਨੇ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Deadly attack on Fazilka Youth Congress President Ruby Gill