
ਕੋਲਡਰਿਫ ਸਿਰਪ ਉੱਤੇ ਨਵੇਂ ਨਿਯਮ ਲਾਗੂ ਹੋ ਗਏ
ਨਵੀਂ ਦਿੱਲੀ: ਦਿੱਲੀ ਸਰਕਾਰ ਨੇ ਕੋਲਡਰਿਫ ਖੰਘ ਦੇ ਸਿਰਪ ਦੀ ਵਿਕਰੀ, ਖਰੀਦ ਅਤੇ ਵੰਡ ਉਤੇ ਪਾਬੰਦੀ ਲਗਾ ਦਿਤੀ ਹੈ। ਇਕ ਅਧਿਕਾਰਤ ਹੁਕਮ ਵਿਚ ਕਿਹਾ ਗਿਆ ਹੈ ਕਿ ਮਿਆਰੀ ਗੁਣਵੱਤਾ ਦਾ ਨਹੀਂ। ਸ਼ੁਕਰਵਾਰ ਨੂੰ ਜਾਰੀ ਕੀਤੇ ਗਏ ਹੁਕਮ ਦੇ ਅਨੁਸਾਰ, ਤਾਮਿਲਨਾਡੂ ਦੇ ਸਰੇਸਨ ਫਾਰਮਾਸਿਊਟੀਕਲ ਮੈਨੂਫੈਕਚਰਰ ਵਲੋਂ ਮਈ 2025 ਵਿਚ ਬਣਾਇਆ ਕੋਲਡਰਿਫ ਸਿਰਪ (ਪੈਰਾਸੀਟਾਮੋਲ, ਫਿਨੀਲੇਫ੍ਰਾਈਨ ਹਾਈਡ੍ਰੋਕਲੋਰਾਈਡ, ਕਲੋਰਫੇਨੀਰਾਮਾਈਨ ਮਲੇਟ ਸਿਰਪ) ਵਿਚ ਡਾਇਥੀਲੀਨ ਗਲਾਈਕੋਲ (46.28 ਫ਼ੀ ਸਦੀ ਡਬਲਯੂ/ਵੀ) ਦੀ ਮਿਲਾਵਟ ਪਾਈ ਗਈ ਸੀ, ਜੋ ਮਨੁੱਖੀ ਸਿਹਤ ਲਈ ਨੁਕਸਾਨਦੇਹ ਹੈ। ਇਸ ਵਿਚ ਕਿਹਾ ਗਿਆ ਹੈ ਕਿ ਜਨਤਕ ਹਿੱਤ ਵਿਚ ਜਾਰੀ ਕੀਤੀ ਗਈ ਜਨਤਕ ਸਲਾਹ ਨੂੰ ਸਖਤੀ ਨਾਲ ਲਾਗੂ ਕਰਨ ਅਤੇ ਵਿਆਪਕ ਪ੍ਰਸਾਰ ਲਈ ਸਾਰੇ ਹਿੱਸੇਦਾਰਾਂ ਦੀ ਸਹਾਇਤਾ ਮੰਗੀ ਜਾ ਰਹੀ ਹੈ।