ਪਹਿਲੀ ਵਾਰ ਕਿਸੇ ਮਸਜਿਦ 'ਚ ਖੋਲ੍ਹਿਆ ਗਿਆ ਹੈਲਥ ਸੈਂਟਰ 
Published : Nov 11, 2018, 4:25 pm IST
Updated : Nov 11, 2018, 4:29 pm IST
SHARE ARTICLE
Health centre at mosque
Health centre at mosque

ਐਨਐਸ ਕੁੰਟਾ ਸਥਿਤ ਮਸਜਿਦ-ਏ-ਇਸ਼ਾਕ ਹੁਣ ਸਮੁਦਾਇਕ ਸਿਹਤ ਕੇਂਦਰ ਦੀ ਤਰ੍ਹਾਂ ਕੰਮ ਕਰੇਗਾ ਜਿਥੇ 1.5 ਲੱਖ ਲੋਕਾਂ ਨੂੰ ਸਿਹਤ ਸਹੂਲਤਾਂ ਦਿਤੀਆਂ ਜਾਣਗੀਆਂ।

ਹੈਦਰਾਬਾਦ , ( ਪੀਟੀਆਈ ) : ਹੈਦਰਾਬਾਦ ਵਿਖੇ ਇਕ ਮਸਜਿਦ ਦੇ ਦਰਵਾਜ਼ੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਖੋਲ੍ਹ ਦਿਤੇ ਗਏ ਹਨ। ਐਨਐਸ ਕੁੰਟਾ ਸਥਿਤ ਮਸਜਿਦ-ਏ-ਇਸ਼ਾਕ ਹੁਣ ਸਮੁਦਾਇਕ ਸਿਹਤ ਕੇਂਦਰ ਦੀ ਤਰ੍ਹਾਂ ਕੰਮ ਕਰੇਗਾ ਜਿਥੇ 1.5 ਲੱਖ ਲੋਕਾਂ ਨੂੰ ਸਿਹਤ ਸਹੂਲਤਾਂ ਦਿਤੀਆਂ ਜਾਣਗੀਆਂ। ਇਸ ਵਿਚ ਜਿਆਦਾਤਰ ਗਰੀਬ ਲੋਕ ਹੀ ਸ਼ਾਮਲ ਹੋਣਗੇ। ਇਸ ਸਿਹਤ ਕੇਂਦਰ ਵਿਖੇ 30 ਤੋਂ ਵੱਧ ਸਰਕਾਰੀ ਹਸਪਤਾਲਾਂ ਵਿਚ ਲੋਕਾਂ ਦੇ ਭਰਤੀ ਹੋਣ ਬਾਰੇ ਸੂਚਨਾ ਦਿਤੀ ਜਾਵੇਗੀ।

Helping Hand Foundation - HyderabadHelping Hand Foundation - Hyderabad

ਇਸ ਦੇ ਨਾਲ ਹੀ ਇਥੇ ਸਾਰੇ ਧਰਮਾਂ ਦੇ ਲੋਕਾਂ ਨੂੰ ਸਿਹਤ ਸਕੀਮਾਂ ਅਤੇ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਦਿਤੀ ਜਾਵੇਗੀ। ਮਸਜਿਦ ਕਮੇਟੀ ਨੇ ਹੈਲਪਿੰਗ ਹੈਡ ਸੰਗਠਨ ਨਾਮ ਦੇ ਇਕ ਗ਼ੈਰ ਸਰਕਾਰੀ ਸਗੰਠਨ ਨਾਲ ਹੱਥ ਮਿਲਾਇਆ ਹੈ। ਇਸੇ ਮਹੀਨੇ ਦੀ ਸ਼ੁਰੂਆਤ ਵਿਚ ਐਨਜੀਓ ਨਾਲ ਮਿਲ ਕੇ ਮਸਜਿਦ ਦੇ ਅੰਦਰ ਸਿਹਤ ਕੇਂਦਰ ਖੋਲ੍ਹਿਆ ਗਿਆ। ਐਨਐਸ ਕੁੰਟਾ ਤੋਂ ਇਲਾਵਾ ਅਚਿਰੈਡੀ ਨਗਰ, ਵਾਟਾਪੱਲੀ, ਚਸ਼ਮਾ, ਮੁਸਤਫਾਨਗਰ, ਪਹਾੜੀ ਗੁਟਾਂਲ ਸ਼ਾਹ ਬਾਬਾ, ਟੇਕਕਰੀ ਬਿਰਆਨੀ ਸ਼ਾਹ, ਟੀਗਲ ਕੁੰਟਾ, ਜਹਾਂਨੁਮਾ, ਤਦਬੁਨ ਅਤੇ ਫਾਤਿਮਾਨਗਰ ਦੇ

A Health HubA Health Hub

ਲੋਕਾਂ ਨੂੰ ਵੀ ਇਸ ਸਿਹਤ ਕੇਂਦਰ ਨਾਲ ਲਾਭ ਮਿਲੇਗਾ। ਐਨਐਚਐਫ ਦੇ ਪ੍ਰਬੰਧਨ ਟਰੱਸਟੀ ਮੁਜਤਬਾ ਹਸਨ ਅਸਕਰੀ ਨੇ ਦਸਿਆ ਕਿ ਇਹ ਸਿਹਤ ਕੇਂਦਰ ਰਾਜ ਸਰਕਾਰ ਦੇ 30 ਹਸਪਤਾਲ ਦੇ ਲਈ ਰੈਫਰਲ ਲਿੰਕ ਦੇ ਤੌਰ ਤੇ ਕੰਮ ਕਰੇਗਾ। ਸਰਕਾਰੀ ਹਸਪਤਾਲਾਂ ਵਿਚ ਝੁੱਗੀਆਂ ਦੇ ਬਹੁਤ ਹੀ ਘੱਟ ਲੋਕ ਜਾਂਦੇ ਹਨ। ਇਹ ਹੈਲਥ ਸੈਂਟਰ ਅਜਿਹੇ ਲੋਕਾਂ ਨੂੰ ਜਾਣਕਾਰੀ ਮੁੱਹਈਆ ਕਰਾਵੇਗਾ ਅਤੇ ਉਨ੍ਹਾਂ ਨੂੰ ਹਸਪਤਾਲ ਤੱਕ ਪਹੁੰਚਾਵੇਗਾ।

Information Regarding Health servicesInformation Regarding Health services

ਇਥੇ ਦੇ 100 ਸਵੈ-ਸੇਵੀ ਲੋਕਾਂ ਰਾਹੀ ਮੁਫਤ ਅਤੇ ਤੁਰਤ ਸਿਹਤ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਇਥੇ ਗਰਭਵਤੀ ਔਰਤਾਂ, ਫਿਜ਼ਿਓਥੈਰੇਪੀ, ਕਾਰਡਿਓਪਲਮੋਨਰੀ ਡਾਇਗਨੋਸਿਸ ਵਰਗੀ ਸਹੂਲਤ ਵੀ ਦਿਤੀ ਜਾਵੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement