
ਈਦ ਉਲ ਮਿਲਾਦ ਦੇ ਮੌਕੇ ਪ੍ਰਮੋਦ ਸਾਵੰਤ ਨੇ ਕਹੀ ਇਹ ਗੱਲ
ਪਣਜੀ : ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਹੈ ਕਿ ਉਹ ਇਹ ਜਾਣਨ ਲਈ ਇਛੁਕ ਹਨ ਕਿ ਆਖਰ ਕੁਰਾਨ ਵਿਚ ਕੀ ਲਿਖਿਆ ਹੈ। ਲਿਹਾਜ਼ਾ ਉਹ ਇਨ੍ਹਾਂ ਦਿਨਾਂ ਵਿਚ ਕੁਰਾਨ ਪੜ੍ਹ ਰਹੇ ਹਨ। ਇਸ ਦੇ ਇਲਾਵਾ ਸਾਵੰਤ ਨੇ ਇਹ ਵੀ ਕਿਹਾ ਕਿ ਉਹ ਨਾਲ ਹੀ ਬਾਈਬਲ ਵੀ ਪੜ੍ਹ ਰਹੇ ਹਨ। ਐਤਵਾਰ ਨੂੰ ਦੇਰ ਰਾਤ ਪਣਜੀ ਵਿਚ ਈਦ ਉਲ ਮਿਲਾਦ ਦੇ ਮੌਕੇ 'ਤੇ ਆਯੋਜਿਤ ਇਕ ਸਮਾਗਮ ਵਿਚ ਸਾਵੰਤ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸੇ ਨਾਲ ਵੀ ਮਤਭੇਦ ਨਹੀਂ ਕਰਦੀ ਹੈ।
CM Pramod sawant
ਮੀਡੀਆ ਰਿਪੋਰਟਾਂ ਮੁਤਾਬਕ ਸਾਵੰਤ ਨੇ ਕਿਹਾ, “ਕੁਰਾਨ ਉਰਦੂ ਵਿਚ ਹੈ। ਮੈਂ ਇਸ ਨੂੰ ਪੜ੍ਹਨ ਲਈ ਹਿੰਦੀ ਵਿਚ ਕਾਪੀ ਮੰਗਵਾਈ ਹੈ। ਬਾਈਬਲ ਅੰਗਰੇਜੀ ਵਿਚ ਲਿਖੀ ਹੈ ਜਦਕਿ ਭਾਗਵਤ ਗੀਤਾ ਅੰਗਰੇਜੀ, ਹਿੰਦੀ, ਮਰਾਠੀ ਤਿੰਨਾਂ ਭਾਸ਼ਾਵਾਂ ਵਿਚ ਦਰਜ ਹੈ। ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਆਖਰ ਕੁਰਾਨ ਵਿਚ ਕੀ ਲਿਖਿਆ ਹੈ। ਮੈਂ ਇਸ ਨੂੰ ਪੜ੍ਹਨ ਦੇ ਲਈ ਕਾਫ਼ੀ ਉਤਸਕ ਹਾਂ।“
CM Pramod sawant
ਸਾਵੰਤ ਮੁਤਾਬਕ ਉਨ੍ਹਾਂ ਨੇ ਕੁਰਾਨ ਦੇ ਕੁੱਝ ਹਿੱਸਿਆਂ ਨੂੰ ਪੜ੍ਹਿਆ ਹੈ। ਉਨ੍ਹਾਂ ਕਿਹਾ, “ਮੈਂ ਕੁਰਾਨ ਦਾ ਪੂਰਾ ਹਿੱਸਾ ਨਹੀਂ ਪੜ੍ਹਿਆ। ਮੈਂ ਪਹਿਲਾਂ ਹੀ ਭਾਗਵਤ ਗੀਤਾ ਪੜ੍ਹ ਚੁੱਕਿਆ ਹੈ। ਮੈਂ ਬਾਈਬਲ ਵੀ ਪੜ੍ਹਨ ਦੀ ਕੋਸ਼ਿਸ਼ਾਂ ਕਰ ਰਿਹਾ ਹਾਂ।“ ਕੁਰਾਨ ਦਾ ਜ਼ਿਕਰ ਕਰਦਿਆਂ ਸਾਵਂਤ ਨੇ ਕਿਹਾ ਕਿ ਇਸ ਵਿਚ ਮਨੁੱਖਾਂ ਨੂੰ ਦੂਜੇ ਜੀਵਾਂ ਤੋਂ ਉੱਪਰ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਨਾ ਤਾਂ ਬਾਈਬਲ ਅਤੇ ਨਾ ਹੀ ਭਾਗਵਤ ਗੀਤਾ ਇਹ ਕਹਿੰਦੀ ਹੈ ਕਿ ਕਿਸੇ ਦੂਜੇ ਧਰਮ ਨੂੰ ਨੀਚਾ ਦਿਖਾਉ। ਉਨ੍ਹਾਂ ਕਿਹਾ ਕਿ ਕੁਰਾਨ ਇਹ ਵੀ ਕਹਿੰਦੀ ਹੈ ਕਿ ਉਨ੍ਹਾਂ ਦਾ ਧਰਮ ਦੂਜਿਆਂ ਨਾਲੋਂ ਵਧੀਆ ਹੈ। ਨਾਲ ਹੀ ਕੁਰਾਨ ਇਹ ਵੀ ਕਹਿੰਦੀ ਹੈ ਕਿ ਦੂਜੇ ਧਰਮ ਦਾ ਸਨਮਾਨ ਕਰਨਾ ਚਾਹੀਦਾ ਹੈ।