ਅਯੋਧਿਆ ਵਿਚ 50-60 ਮਸਜਿਦਾਂ, ਮੁਸਲਮਾਨ ਕਿਤੇ ਵੀ ਨਮਾਜ਼ ਪੜ੍ਹ ਸਕਦੇ ਹਨ : ਹਿੰਦੂ ਧਿਰ
Published : Oct 15, 2019, 8:33 pm IST
Updated : Oct 15, 2019, 8:33 pm IST
SHARE ARTICLE
'Muslims can offer namaz in any mosque in Ayodhya'
'Muslims can offer namaz in any mosque in Ayodhya'

ਕਿਹਾ-ਬਾਬਰ ਦੀ ਇਤਿਹਾਸਕ ਭੁੱਲ ਨੂੰ ਹੁਣ ਸੁਧਾਰਨ ਦੀ ਲੋੜ

ਨਵੀਂ ਦਿੱਲੀ : ਰਾਮ ਜਨਮ ਭੂਮੀ ਬਾਬਰੀ ਮਸਜਿਦ ਜ਼ਮੀਨ ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਵਿਚ ਹਿੰਦੂ ਧਿਰ ਨੇ ਦਲੀਲ ਦਿਤੀ ਕਿ ਅਯੋਧਿਆ ਵਿਚ ਭਗਵਾਨ ਰਾਮ ਦੇ ਜਨਮ ਸਥਾਨ 'ਤੇ ਮਸਜਿਦ ਦਾ ਨਿਰਮਾਣ ਕਰ ਕੇ ਮੁਗ਼ਲ ਸ਼ਾਸਕ ਬਾਬਰ ਦੁਆਰਾ ਕੀਤੀ ਗਈ ਇਤਿਹਾਸਕ ਭੁੱਲ ਨੂੰ ਹੁਣ ਸੁਧਾਰਨ ਦੀ ਲੋੜ ਹੈ। ਹਿੰਦੂ ਧਿਰ ਨੇ ਇਹ ਵੀ ਕਿਹਾ ਕਿ ਅਯੋਧਿਆ ਵਿਚ 50-60 ਮਸਜਿਦਾਂ ਹਨ ਤੇ ਮੁਸਲਮਾਨ ਕਿਤੇ ਵੀ ਨਮਾਜ਼ ਪੜ੍ਹ ਸਕਦੇ ਹਨ।

Ayodhya CaseAyodhya Case

ਮੁੱਖ ਜੱਜ ਰੰਜਨ ਗੋਗਈ ਦੀ ਪ੍ਰਧਾਨਗੀ ਵਾਲੇ ਪੰਜ ਮੈਂਬਰੀ ਬੈਂਚ ਸਾਹਮਣੇ ਹਿੰਦੂ ਧਿਰ ਦੇ ਵਕੀਲ ਕੇ ਪਰਾਸਰਨ ਨੇ ਕਿਹਾ ਕਿ ਅਯੋਧਿਆ ਵਿਚ ਕਈ ਮਸਜਿਦਾਂ ਹਨ ਜਿਥੇ ਮੁਸਲਮਾਨ ਇਬਾਦਤ ਕਰ ਸਕਦੇ ਹਨ ਪਰ ਹਿੰਦੂ ਭਗਵਾਨ ਰਾਮ ਦਾ ਜਨਮ ਸਥਾਨ ਨਹੀਂ ਬਦਲ ਸਕਦੇ। ਮਹੰਤ ਸੁਰੇਸ਼ ਦਾਸ ਵਲੋਂ ਬਹਿਸ ਕਰਦਿਆਂ ਪਰਾਸਰਨ ਨੇ ਕਿਹਾ ਕਿ ਸਮਰਾਟ ਬਾਬਰ ਨੇ ਭਾਰਤ 'ਤੇ ਜਿੱਤ ਹਾਸਲ ਕੀਤੀ ਅਤੇ ਉਨ੍ਹਾਂ ਖ਼ੁਦ ਨੂੰ ਕਾਨੂੰਨ ਤੋਂ ਉਪਰ ਰਖਦਿਆਂ ਭਗਵਾਨ ਰਾਮ ਦੇ ਜਨਮ ਸਥਾਨ 'ਤੇ ਮਸਜਿਦ ਦਾ ਨਿਰਮਾਣ ਕਰ ਕੇ ਇਤਿਹਾਸਕ ਭੁੱਲ ਕੀਤੀ। ਸੰਵਿਧਾਨ ਬੈਂਚ ਦੇ ਹੋਰ ਮੈਂਬਰਾਂ ਵਿਚ ਜੱਜ ਐਸ ਏ ਬੋਬੜੇ, ਜੱਜ ਧਨੰਜੇ ਵਾਈ ਚੰਦਰਚੂੜ, ਜੱਜ ਅਸ਼ੋਕ ਭੂਸ਼ਨ ਅਤੇ ਜੱਜ ਐਸ ਅਬਦੁਲ ਨਜ਼ਰੀ ਸ਼ਾਮਲ ਹਨ।

NamazNamaz

ਸੰਵਿਧਾਨ ਬੈਂਚ ਨੇ ਪਰਾਸਰਨ ਨੂੰ ਕਬਜ਼ੇ ਦੇ ਸਿਧਾਤ, ਅਯੋਧਿਆ ਵਿਚ 2.77 ਏਕੜ ਵਿਵਾਦਤ ਜ਼ਮੀਨ ਤੋਂ ਮੁਸਲਮਾਨਾਂ ਨੂੰ ਬੇਦਖ਼ਲ ਕੀਤੇ ਜਾਣ ਦੇ ਸਬੰਧ ਵਿਚ ਕਈ ਸਵਾਲ ਕੀਤੇ। ਬੈਂਚ ਨੇ ਇਹ ਵੀ ਜਾਣਨਾ ਚਾਹਿਆ ਕਿ ਕੀ ਮੁਸਲਮਾਨ ਅਯੋਧਿਆ ਵਿਚ ਕਥਿਤ ਮਸਜਿਦ ਛੇ ਦਸੰਬਰ 1992 ਨੂੰ ਢਾਹੇ ਜਾਣ ਮਗਰੋਂ ਵੀ ਵਿਵਾਦਤ ਸੰਪਤੀ ਬਾਰੇ ਫ਼ੈਸਲੇ ਦੀ ਮੰਗ ਕਰ ਸਕਦੇ ਹਨ? ਬੈਂਚ ਨੇ ਕਿਹਾ, 'ਉਹ ਕਹਿੰਦੇ ਹਨ, ਇਕ ਵਾਰ ਮਸਿਜਦ ਹੈ ਤਾਂ ਹਮੇਸ਼ਾ ਹੀ ਮਸਜਿਦ ਹੈ। ਕੀ ਤੁਸੀਂ ਇਸ ਦਾ ਸਮਰਥਨ ਕਰਦੇ ਹੋ? ਇਸ 'ਤੇ ਪਰਾਸਰਨ ਨੇ ਕਿਹਾ, 'ਨਹੀਂ, ਮੈਂ ਇਸ ਦਾ ਸਮਰਥਨ ਨਹੀਂ ਕਰਦਾ। ਮੈਂ ਕਹਾਂਗਾ ਕਿ ਇਕ ਵਾਰ ਮੰਦਰ ਹੈ ਤਾਂ ਹਮੇਸ਼ਾ ਹੀ ਮੰਦਰ ਰਹੇਗਾ।'

Supreme CourtSupreme Court

ਬੈਂਚ ਨੇ ਕਿਹਾ ਕਿ ਮੁਸਲਮਾਨ ਧਿਰ ਇਹ ਦਲੀਲ ਦੇ ਰਹੀ ਹੈ ਕਿ ਸੰਪਤੀ ਲਈ ਉਹ ਫ਼ੈਸਲੇ ਦੀ ਬੇਨਤੀ ਕਰ ਸਕਦੇ ਹਨ ਬੇਸ਼ੱਕ ਵਿਵਾਦ ਦਾ ਕੇਂਦਰ ਭਵਲ ਇਸ ਸਮੇਂ ਹੋਂਦ ਵਿਚ ਨਹੀਂ ਹੈ। ਮੁੱਖ ਜੱਜ ਨੇ ਕਿਹਾ, 'ਧਵਨ ਜੀ, ਕੀ ਅਸੀਂ ਹਿੰਦੂ ਧਿਰਾਂ ਕੋਲੋਂ ਵੀ ਲੋੜੀਂਦੀ ਗਿਣਤੀ ਵਿਚ ਸਵਾਲ ਪੁੱਛ ਰਹੇ ਹਾਂ? ਉਨ੍ਹਾਂ ਦੀ ਇਹ ਟਿਪਣੀ ਇਸ ਲਈ ਅਹਿਮ ਸੀ ਕਿਉਂਕਿ ਮੁਸਲਿਮ ਧਿਰਾਂ ਦੇ ਵਕੀਲ ਰਾਜੀਵ ਧਵਨ ਨੇ ਕਲ ਦੋਸ਼ ਲਾਇਆ ਸੀ ਕਿ ਸਵਾਲ ਸਿਰਫ਼ ਉਨ੍ਹਾਂ ਨੂੰ ਹੀ ਕੀਤੇ ਜਾ ਰਹੇ ਹਨ।

Supreme Court Supreme Court - Ayodhya

ਸੁਣਵਾਈ ਦਾ ਆਖ਼ਰੀ ਦਿਨ :
ਅਯੋਧਿਆ ਮਾਮਲੇ ਸਬੰਧੀ ਮੁੱਖ ਜੱਜ ਰੰਜਨ ਗੋਗਈ ਨੇ ਦੁਹਰਾਇਆ ਕਿ 16 ਅਕਤੂਬਰ ਮਾਮਲੇ ਦੀ ਆਖ਼ਰੀ ਸੁਣਵਾਈ ਦਾ ਦਿਨ ਹੈ। ਉਨ੍ਹਾਂ ਕਿਹਾ, 'ਅੱਜ ਸੁਣਵਾਈ ਦਾ 39ਵਾਂ ਦਿਨ ਹੈ। ਬੁਧਵਾਰ ਨੂੰ ਮਾਮਲੇ ਦੀ ਸੁਣਵਾਈ ਦਾ 40ਵਾਂ ਅਤੇ ਆਖ਼ਰੀ ਦਿਨ ਹੈ।' ਇਸ ਤੋਂ ਪਹਿਲਾਂ 26 ਸਤੰਬਰ ਨੂੰ ਮੁੱਖ ਜੱਜ ਨੇ ਕਿਹਾ ਸੀ ਕਿ 18 ਅਕਤੂਬਰ ਤਕ ਹਰ ਹਾਲ ਵਿਚ ਸੁਣਵਾਈ ਪੂਰੀ ਕਰਨੀ ਪਵੇਗੀ। ਬੈਂਚ ਨੇ ਸਪੱਸ਼ਟ ਕੀਤਾ ਸੀ ਕਿ ਸਾਰੀਆਂ ਧਿਰਾਂ ਸਮਾਂ-ਸੀਮਾ ਤੋਂ ਪਹਿਲਾਂ ਅਪਣੀਆਂ ਦਲੀਲਾਂ ਪੂਰੀਆਂ ਕਰ ਲੈਣ। ਅਦਾਲਤ ਦਾ ਕਹਿਣਾ ਹੈ ਕਿ ਫ਼ੈਸਲਾ ਲਿਖਣ ਵਿਚ ਚਾਰ ਹਫ਼ਤੇ ਲੱਗ ਜਾਣਗੇ, ਇਸ ਲਈ ਤੈਅ ਸਮਾਂ-ਸੀਮਾ ਨੂੰ ਵਧਾਇਆ ਨਹੀਂ ਜਾ ਸਕਦਾ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement