
ਅਰਨਬ ਗੋਸਵਾਮੀ ਨੇ ਜੇਲ੍ਹਰ 'ਤੇ ਲਗਾਏ ਕੁੱਟਮਾਰ ਦੇ ਦੋਸ਼
ਮੁੰਬਈ- ਰਿਪਬਲਿਕ ਟੀਵੀ ਦੇ ਸੰਪਾਦਕ-ਪ੍ਰਮੁੱਖ ਅਰਨਬ ਗੋਸਵਾਮੀ ਨੂੰ ਐਤਵਾਰ ਨੂੰ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੀ ਅਲੀਬਾਗ ਕੁਆਰੰਟੀਨ ਸੈਂਟਰ ਤੋਂ ਤਲੋਜਾ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਗਿਆ। ਦੱਸ ਦਈਏ ਕਿ ਅਰਨਬ ਨੂੰ ਇੱਕ ਇੰਟੀਰਿਅਰ ਡਿਜ਼ਾਈਨਰ ਦੀ ਖੁਦਕੁਸ਼ੀ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ।
Taloja central jail
ਅਧਿਕਾਰੀਆਂ ਨੇ ਦੱਸਿਆ ਕਿ ਰਾਏਗੜ੍ਹ ਜ਼ਿਲ੍ਹੇ ਦੀ ਅਲੀਬਾਗ ਜੇਲ੍ਹ ਲਈ ਕੋਵਿਡ -19 ਸੈਂਟਰ ਵਜੋਂ ਸਥਾਪਤ ਇਕ ਸਥਾਨਕ ਸਕੂਲ ਵਿਚ ਨਿਆਇਕ ਹਿਰਾਸਤ ਦੌਰਾਨ ਅਰਨਬ ਗੋਸਵਾਮੀ ਨੂੰ ਕਥਿਤ ਤੌਰ 'ਤੇ ਫੋਨ ਦੀ ਵਰਤੋਂ ਕਰਦੇ ਪਾਇਆ ਗਿਆ, ਜਿਸ ਤੋਂ ਬਾਅਦ ਉਹਨਾਂ ਨੂੰ ਤਲੋਜਾ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਗਿਆ।
Arnab Goswami shifted to Taloja jail for using mobile phone in custody
ਅਧਿਕਾਰੀ ਨੇ ਦੱਸਿਆ ਕਿ ਰਾਏਗੜ੍ਹ ਕ੍ਰਾਈਮ ਬ੍ਰਾਂਚ ਨੇ ਗੋਸਵਾਮੀ ਨੂੰ ਕਿਸੇ ਹੋਰ ਦੇ ਮੋਬਾਈਲ ਫੋਨ ਦੀ ਵਰਤੋਂ ਕਰਦਿਆਂ ਸੋਸ਼ਲ ਮੀਡੀਆ ਉੱਤੇ ਐਕਟਿਵ ਪਾਇਆ ਸੀ। 4 ਨਵੰਬਰ ਨੂੰ ਹਿਰਾਸਤ ਵਿੱਚ ਲੈਂਦੇ ਸਮੇਂ ਪੁਲਿਸ ਨੇ ਗੋਸਵਾਮੀ ਦਾ ਨਿੱਜੀ ਫੋਨ ਜ਼ਬਤ ਕਰ ਲਿਆ ਸੀ। ਜਦ ਅਰਨਬ ਨੂੰ ਤਲੋਜਾ ਜੇਲ੍ਹ ਲਿਜਾਇਆ ਜਾ ਰਿਹਾ ਸੀ ਤਾਂ ਉਸ ਸਮੇਂ ਉਸ ਨੇ ਪੁਲਿਸ ਦੀ ਕਾਰ ਚੋਂ ਰੌਲਾ ਪਾਉਂਦੇ ਹੋਏ ਕਿਹਾ ਕਿ ਕਿ ਸ਼ਨੀਵਾਰ ਸ਼ਾਮ ਨੂੰ ਅਲੀਬਾਗ ਦੇ ਜੇਲ੍ਹਰ ਨੇ ਉਸ ਦੀ ਕੁੱਟਮਾਰ ਕੀਤੀ,
Arnab Goswami shifted to Taloja jail for using mobile phone in custody
ਉਸ ਦੀ ਜਾਨ ਨੂੰ ਖ਼ਤਰਾ ਹੈ ਅਤੇ ਉਸ ਨੂੰ ਆਪਣੇ ਵਕੀਲ ਨਾਲ ਗੱਲ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਰਹੀ। ਇਸ ਦੌਰਾਨ, ਭਾਜਪਾ ਦੇ ਸਾਬਕਾ ਸੰਸਦ ਮੈਂਬਰ ਕਿਰੀਟ ਸੋਮਈਆ ਨੇ ਇੱਕ ਟਵੀਟ ਵਿੱਚ ਕਿਹਾ ਕਿ ਐਤਵਾਰ ਨੂੰ ਉਹ ਤਲੋਜਾ ਜੇਲ੍ਹ ਦੇ ਜੇਲਰ ਨੂੰ ਮਿਲੇ ਹਨ ਅਤੇ ਜੇਲ੍ਹਰ ਨੇ ਭਰੋਸਾ ਦਿੱਤਾ ਕਿ ਗੋਸਵਾਮੀ ਨੂੰ ਤੰਗ ਨਹੀਂ ਕੀਤਾ ਜਾਵੇਗਾ ਅਤੇ ਲੋੜੀਂਦੀ ਡਾਕਟਰੀ ਦੇਖਭਾਲ ਮੁਹੱਈਆ ਕਰਵਾਈ ਜਾਵੇਗੀ।