
ਦੀਵਾਲੀ ਤੇ ਗੁਰਪੁਰਬ ਮੌਕੇ ਸ਼ਾਮੀਂ 8 ਤੋਂ ਲੈ ਕੇ 10 ਵਜੇ ਤੱਕ ਅਤੇ ਛੱਠ ਮੌਕੇ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਪਟਾਕੇ ਚਲਾਉਣ ਦੀ ਆਗਿਆ ਹੋਵੇਗੀ।
ਦੇਹਰਾਦੂਨ- ਦੀਵਾਲੀ ਦਾ ਤਿਉਹਾਰ ਇਸ ਸਾਲ 14 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਵਾਰ ਸਰਕਾਰ ਨੇ ਕੁਝ ਰਾਜਾਂ 'ਚ ਸਿਰਫ਼ ਗਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਹੈ। ਇਸ ਦੇ ਚਲਦੇ ਉਤਰਾਖੰਡ ਸਰਕਾਰ ਨੇ ਦੇਹਰਾਦੂਨ, ਹਰਿਦੁਆਰ, ਰਿਸ਼ੀਕੇਸ਼ ਅਤੇ ਕਾਸ਼ੀਪੁਰ ਸ਼ਹਿਰਾਂ 'ਚ ਦੀਵਾਲੀ ਅਤੇ ਗੁਰਪੁਰਬ ਮੌਕੇ ਸਿਰਫ਼ ਗਰੀਨ ਪਟਾਕੇ ਚਲਾਉਣ ਦੀ ਆਗਿਆ ਦਿੱਤੀ ਹੈ।
ਸਰਕਾਰ ਦੇ ਹੁਕਮਾਂ ਮੁਤਾਬਕ ਸ਼ਹਿਰਾਂ 'ਚ ਦੀਵਾਲੀ ਤੇ ਗੁਰਪੁਰਬ ਮੌਕੇ ਸ਼ਾਮੀਂ 8 ਤੋਂ ਲੈ ਕੇ 10 ਵਜੇ ਤੱਕ ਅਤੇ ਛੱਠ ਮੌਕੇ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਪਟਾਕੇ ਚਲਾਉਣ ਦੀ ਆਗਿਆ ਹੋਵੇਗੀ।
ਦਿੱਲੀ ਸਣੇ ਇਨ੍ਹਾਂ ਰਾਜਾਂ 'ਨੇ ਖੁਦ ਪਟਾਕੇ ਚਲਾਉਣ 'ਤੇ ਲਗਾਈ ਪਾਬੰਦੀ
ਦਿੱਲੀ
ਹਰਿਆਣਾ
ਕਰਨਾਟਕ
ਮਹਾਰਾਸ਼ਟਰ
ਪੱਛਮੀ ਬੰਗਾਲ
ਰਾਜਸਥਾਨ
ਓਡੀਸ਼ਾ
ਐਨਸੀਆਰ ਨੇ ਕਿਥੇ ਲਗਾਈ ਪਾਬੰਦੀ
ਦਿੱਲੀ
ਗੁਰੂਗ੍ਰਾਮ
ਨੋਇਡਾ
ਗਾਜ਼ੀਆਬਾਦ
ਫਰੀਦਾਬਾਦ
ਘੱਟ ਪ੍ਰਦੂਸ਼ਣ ਨਾਲ ਸ਼ਹਿਰਾਂ ਨੂੰ ਰਾਹਤ
ਘੱਟ ਪ੍ਰਦੂਸ਼ਣ ਵਾਲੇ ਸ਼ਹਿਰਾਂ 'ਚ ਗ੍ਰੀਨ ਪਟਾਕੇ ਸਾੜਨ ਦੀ ਛੋਟ।
ਸਿਰਫ 2 ਘੰਟਿਆਂ ਲਈ ਗ੍ਰੀਨ ਪਟਾਕੇ ਚਲਾਉਣ ਦੀ ਆਗਿਆ ਹੈ।
ਦੀਵਾਲੀ ਵਾਲੇ ਦਿਨ ਗ੍ਰੀਨ ਪਟਾਕੇ ਸਿਰਫ ਰਾਤ 8 ਵਜੇ ਤੋਂ 10 ਵਜੇ ਤੱਕ ਸਾੜੇ ਜਾਣਗੇ।
ਛਠ 'ਤੇ ਸਵੇਰੇ 6 ਵਜੇ ਤੋਂ 8 ਵਜੇ ਤੱਕ ਗ੍ਰੀਨ ਪਟਾਕੇ ਚਲਾਉਣ ਦੀ ਆਗਿਆ ਹੈ।
ਨਵਾਂ ਸਾਲ, ਕ੍ਰਿਸਮਸ 'ਤੇ ਰਾਤ 11.55 ਤੋਂ 12.30 ਵਜੇ ਤਕ ਦੀ ਛੂਟ।