
ਐਨਡੀਏ ਨੂੰ 125 ਅਤੇ ਮਹਾਗਠਜੋੜ ਨੂੰ 110 ਸੀਟਾਂ ਮਿਲੀਆਂ
ਨਵੀਂ ਦਿੱਲੀ: ਬਿਹਾਰ ਵਿਧਾਨ ਸਭਾ ਚੋਣਾਂ ਦੀਆਂ ਸਾਰੀਆਂ 243 ਸੀਟਾਂ ਦੇ ਨਤੀਜੇ ਸਵੇਰੇ ਚਾਰ ਵਜੇ ਤੋਂ ਬਾਅਦ ਐਲਾਨੇ ਗਏ। ਨੈਸ਼ਨਲ ਡੈਮੋਕਰੇਟਿਕ ਗਠਜੋੜ (ਐਨਡੀਏ) ਨੂੰ ਇਸ ਚੋਣ ਵਿਚ ਸਪੱਸ਼ਟ ਬਹੁਮਤ ਮਿਲਿਆ ਹੈ। ਅਖੀਰ ਵਿਚ ਇਕ ਸੀਟ ਦਾ ਨਤੀਜਾ ਐਲਾਨਿਆ ਗਿਆ, ਜਿਸ ‘ਤੇ ਜਨਤਾ ਦਲ ਯੂਨਾਈਟਿਡ (ਜੇਡੀਯੂ) ਜੇਤੂ ਰਿਹਾ।
Nitish Kumar
ਐਨਡੀਏ ਨੂੰ 125 ਅਤੇ ਮਹਾਗਠਜੋੜ ਨੂੰ 110 ਸੀਟਾਂ ਮਿਲੀਆਂ ਹਨ। ਐਨਡੀਏ ਨੇ 125 ਸੀਟਾਂ ਜਿੱਤ ਕੇ ਬਹੁਮਤ ਦਾ ਜਾਦੂਈ ਅੰਕੜਾ ਹਾਸਲ ਕੀਤਾ। ਤੇਜਸਵੀ ਯਾਦਵ ਦੀ ਰਾਜਦ 75 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ। ਭਾਜਪਾ 74 ਸੀਟਾਂ ਨਾਲ ਦੂਜੀ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ।
Tejaswi Yadav
ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਬਿਹਾਰ ਵਿਚ ਸੱਤਾਧਾਰੀ ਐਨਡੀਏ ਵਿਚ ਭਾਜਪਾ ਨੇ 74 ਸੀਟਾਂ, ਜੇਡੀਯੂ ਨੇ 43 ਸੀਟਾਂ, ਵਿਕਾਸਸ਼ੀਲ ਇਨਸਾਨ ਪਾਰਟੀ (ਵੀਆਈਪੀ) ਨੇ ਚਾਰ ਸੀਟਾਂ ਅਤੇ ਹਿੰਦੁਸਤਾਨੀ ਆਵਾਮ ਮੋਰਚਾ (ਐਚਏਐਮ) ਨੇ 4 ਸੀਟਾਂ ਜਿੱਤੀਆਂ।
NDA gets majority in Bihar assembly
ਦੂਜੇ ਪਾਸੇ ਵਿਰੋਧੀ ਮਹਾਗਠਜੋੜ ਵਿਚ ਸ਼ਾਮਲ ਆਰਜੇਡੀ ਨੇ 75 ਸੀਟਾਂ, ਕਾਂਗਕਸ ਨੇ 19 ਸੀਟਾਂ, ਸੀਪੀਆਈ ਐਮਐਲ ਨੇ 12 ਸੀਟਾਂ, ਸੀਪੀਆਈ ਅਤੇ ਮਾਕਪਾ ਨੇ ਦੋ-ਦੋ ਸੀਟਾਂ 'ਤੇ ਜਿੱਤ ਦਰਜ ਕੀਤੀ ਹੈ। ਇਹਨਾਂ ਚੋਣਾਂ ਵਿਚ ਏਆਈਐਮਆਈਐਮ ਨੇ 5 ਸੀਟਾਂ, ਐਲਜੇਪੀ ਅਤੇ ਬਸਪਾ ਨੇ ਇਕ-ਇਕ ਸੀਟ ਜਿੱਤੀ ਹੈ। ਇਕ ਸੀਟ 'ਤੇ ਅਜ਼ਾਦ ਉਮੀਦਵਾਰ ਜਿੱਤਣ ਵਿਚ ਕਾਮਯਾਬ ਰਿਹਾ।