ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ 'ਚ ਮੁਸਲਿਮ ਵੋਟਰਾਂ ਨੇ ਦਿਤਾ ਹੱਥ ਦਾ ਸਾਥ !
Published : Dec 11, 2018, 6:40 pm IST
Updated : Dec 11, 2018, 6:40 pm IST
SHARE ARTICLE
Muslim voters
Muslim voters

ਪੰਜ ਰਾਜਾਂ ਵਿਚ ਜਨਤਾ ਨੇ ਕੁਰਸੀ ਉਤੇ ਕਿਸ ਨੂੰ ਬਿਠਾਇਆ ਹੈ ਇਸ ਦੀ ਤਸਵੀਰ ਲਗਭੱਗ ਸਾਫ਼ ਹੋ ਚੁੱਕੀ ਹੈ। ਰੁਝਾਨਾਂ ਵਿਚ ਕਾਂਗਰਸ ਭਾਜਪਾ ਨੂੰ ਉਸ ਦੇ ਗੜ੍ਹ...

ਨਵੀਂ ਦਿੱਲੀ : (ਭਾਸ਼ਾ) ਪੰਜ ਰਾਜਾਂ ਵਿਚ ਜਨਤਾ ਨੇ ਕੁਰਸੀ ਉਤੇ ਕਿਸ ਨੂੰ ਬਿਠਾਇਆ ਹੈ ਇਸ ਦੀ ਤਸਵੀਰ ਲਗਭੱਗ ਸਾਫ਼ ਹੋ ਚੁੱਕੀ ਹੈ। ਰੁਝਾਨਾਂ ਵਿਚ ਕਾਂਗਰਸ ਭਾਜਪਾ ਨੂੰ ਉਸ ਦੇ ਗੜ੍ਹ ਵਿਚ ਹਰਾਉਂਦਾ ਹੋਇਆ ਦਿਖਾਈ ਦੇ ਰਿਹੇ ਹੈ।  ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿਚ ਪਿਛਲੇ 15 ਸਾਲਾਂ ਤੋਂ ਭਾਜਪਾ ਰਾਜ ਕਰ ਰਹੀ ਸੀ ਪਰ 2018 ਵਿਚ ਇੱਥੇ ਕਾਂਗਰਸ ਸੱਤਾ ਦੀ ਚਾਬੀ ਜਾਂਦੀ ਹੋਈ ਦਿਖਾਈ ਦੇ ਰਹੀ ਹੈ।

ਭਾਜਪਾ ਦੀ ਹਾਰ ਦੇ ਉਂਝ ਤਾਂ ਬਹੁਤ ਕਾਰਨ ਹਨ ਪਰ ਮੁੱਖ ਕਾਰਨਾਂ ਵਿਚੋਂ ਇਕ ਹੈ ਘੱਟ ਗਿਣਤੀ ਦੀ ਆਬਾਦੀ ਦਾ ਖੁੱਲ੍ਹ ਕੇ ਕਾਂਗਰਸ ਦਾ ਸਮਰਥਨ ਕਰਨਾ। ਘੱਟ ਗਿਣਤੀ ਦੀ ਆਬਾਦੀ ਕਿਸੇ ਪਾਰਟੀ ਨੂੰ ਜਿੱਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਪੰਜ ਰਾਜਾਂ ਵਿਚ ਕਿੰਨੀ ਮੁਸਲਿਮ ਆਬਾਦੀ ਰਹਿੰਦੀ ਹੈ। 

VotingVoting

ਮੱਧ ਪ੍ਰਦੇਸ਼ - ਰਾਜ 'ਚ ਲਗਭੱਗ 11 ਫ਼ੀ ਸਦੀ ਮੁਸਲਮਾਨ ਵੋਟਰ ਹਨ। ਇਥੇ ਮਾਲਵਾ, ਨਿਮਾੜ ਅਤੇ ਭੋਪਾਲ ਖੇਤਰ ਦੀ ਲਗਭੱਗ 40 ਸੀਟਾਂ ਉਤੇ ਮੁਸਲਿਮ ਵੋਟਰਾਂ ਦਾ ਅਸਰ ਰਿਹਾ ਹੈ। ਸੱਭ ਤੋਂ ਜ਼ਿਆਦਾ ਲਗਭੱਗ 50 ਫ਼ੀ ਸਦੀ ਮੁਸਲਿਮ ਵੋਟਰ ਭੋਪਾਲ ਉਤਰ ਸੀਟ ਵਿਚ ਹਨ। ਇੱਥੇ ਲਗਾਤਾਰ 4 ਵਾਰ ਕਾਂਗਰਸ ਜਿੱਤੀ ਹੈ।

ਰਾਜਸਥਾਨ - 200 ਸੀਟਾਂ ਵਾਲੇ ਇਸ ਰਾਜ ਵਿਚ 10 ਫ਼ੀ ਸਦੀ ਮੁਸਲਿਮ ਵੋਟਰ ਹਨ ਜੋ 25 ਸੀਟਾਂ ਉਤੇ ਅਪਣਾ ਪ੍ਰਭਾਵ ਪਾਉਂਦਾ ਹੈ। ਇੱਥੋਂ ਕਾਂਗਰਸ ਨੇ 15 ਮੁਸਲਿਮ ਅਤੇ ਭਾਜਪਾ ਨੇ ਸਿਰਫ ਇਕ ਮੁਸਲਿਮ ਚਿਹਰੇ ਅਤੇ ਮੰਤਰੀ ਯੂਨੁਸ ਖਾਨ ਨੂੰ ਸਚਿਨ ਪਾਇਲਟ ਵਿਰੁਧ ਟੋਂਕ ਤੋਂ ਉਮੀਦਵਾਰ ਬਣਾਇਆ ਸੀ। 2013 ਵਿਚ ਭਾਜਪਾ ਨੇ ਚਾਰ ਮੁਸਲਿਮ ਉਮੀਦਵਾਰਾਂ ਨੂੰ ਚੋਣਾਂ ਦੇ ਮੈਦਾਨ ਵਿਚ ਉਤਾਰਾ ਸੀ। ਜਿਸ ਵਿਚੋਂ 2 ਨੇ ਜਿੱਤ ਹਾਸਲ ਕੀਤੀ ਸੀ। 

Muslim VotersMuslim Voters

ਛੱਤੀਸਗੜ੍ਹ - ਇਥੇ 2 ਫ਼ੀ ਸਦੀ ਮੁਸਲਿਮ ਵੋਟਰ ਹਨ ਜਿਨ੍ਹਾਂ ਦਾ 4 ਸੀਟਾਂ ਉਤੇ ਕਬਜ਼ਾ ਹੈ। ਇਥੇ ਭਾਜਪਾ ਨੇ ਇਕ ਵੀ ਮੁਸਲਿਮ ਉਮੀਦਵਾਰ ਨੂੰ ਟਿਕਟ ਨਹੀਂ ਦਿਤਾ ਜਦੋਂ ਕਿ ਵਿਰੋਧੀ ਪਾਰਟੀ ਕਾਂਗਰਸ ਨੇ 2 ਮੁਸਲਮਾਨਾਂ ਨੂੰ ਉਮੀਦਵਾਰ ਬਣਾਇਆ ਹੈ। ਕਾਂਗਰਸ ਨੇ ਭਾਜਪਾ ਜਨਰਲ ਸਕੱਤਰ ਸਰੋਜ ਪਾਂਡੇ ਦੇ ਘਰ ਦੇ ਖੇਤਰ ਬੈਸ਼ਾਲੀ ਨਗਰ ਤੋਂ ਬਦਰੁੱਦੀਨ ਅਤੇ ਮੁੱਖ ਮੰਤਰੀ ਰਮਨ ਸਿੰਘ ਦੇ ਘਰ ਦੇ ਖੇਤਰ ਕਵਰਧਾ ਤੋਂ ਅਕਬਰ ਨੂੰ ਟਿਕਟ ਦਿਤਾ ਸੀ। 

ਤੇਲੰਗਾਨਾ - ਰਾਜ ਵਿਚ ਮੁਸਲਿਮ ਵੋਟਰ ਦਾ ਫ਼ੀ ਸਦੀ 12 ਹੈ। ਇਥੋਂ ਕਾਂਗਰਸ ਨੇ 7, ਭਾਜਪਾ ਨੇ 2, ਟੀਆਰਐਸ ਨੇ 3 ਮੁਸਲਿਮ ਉਮੀਦਵਾਰ ਮੈਦਾਨ ਵਿਚ ਉਤਾਰੇ ਸਨ। ਰਾਜ ਦੀ 119 ਵਿਚੋਂ 20 ਸੀਟਾਂ ਉਤੇ ਮੁਸਲਿਮ ਉਮੀਦਵਾਰ ਹਨ। ਹੈਦਰਾਬਾਦ ਖੇਤਰ ਵਿਚ ਸੱਭ ਤੋਂ ਜ਼ਿਆਦਾ ਮੁਸਲਿਮ ਵੋਟਰ ਹਨ। 

VoersVoters

ਮਿਜ਼ੋਰਮ - ਉਤਰ ਪੂਰਬ ਦੇ ਇਸ ਰਾਜ ਵਿਚ ਲਗਭੱਗ 2 ਫ਼ੀ ਸਦੀ ਮੁਸਲਿਮ ਵੋਟਰ ਹਨ। ਇਥੋਂ ਦੋਨਾਂ ਮੁੱਖ ਪਾਰਟੀਆਂ ਨੇ ਇਕ ਵੀ ਮੁਸਲਿਮ ਉਮੀਦਵਾਰ ਨੂੰ ਟਿਕਟ ਨਹੀਂ ਦਿਤਾ ਹੈ। ਇਥੇ ਦੀ ਸਿਰਫ਼ ਇਕ ਸੀਟ ਉਤੇ ਮੁਸਲਿਮ ਉਮੀਦਵਾਰ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement