
ਦੇਸ਼ ਦੀ ਜਨਤਾ ਦੀਆਂ ਨਜ਼ਰਾਂ ਅੱਜ ਪੰਜ ਸੂਬਿਆਂ ਵਿਚ ਹੋਈਆਂ ਵਿਧਾਨ ਸਭਾ ਦੇ ਨੀਤੀਜਿਆਂ 'ਤੇ ਟਿਕੀ ਹੋਈ ਹੈ। ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਮਿਜ਼ਰੋਮ, ...
ਨਵੀਂ ਦਿੱਲੀ (ਭਾਸ਼ਾ):- ਦੇਸ਼ ਦੀ ਜਨਤਾ ਦੀਆਂ ਨਜ਼ਰਾਂ ਅੱਜ ਪੰਜ ਸੂਬਿਆਂ ਵਿਚ ਹੋਈਆਂ ਵਿਧਾਨ ਸਭਾ ਦੇ ਨੀਤੀਜਿਆਂ 'ਤੇ ਟਿਕੀ ਹੋਈ ਹੈ। ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਮਿਜ਼ਰੋਮ, ਤੇਲੰਗਾਨਾ `ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਆ ਰਹੇ ਰੁਝਾਨਾਂ 'ਚ ਕਈ ਸੂਬਿਆਂ `ਚ ਪਾਰਟੀ ਦੀਆਂ ਸਰਕਾਰਾਂ ਬਦਲਦੀਆਂ ਨਜ਼ਰ ਆ ਰਹੀਆਂ ਹਨ। ਭਾਵੇਂ ਅਜੇ ਤੱਕ ਚੋਣ ਨਤੀਜੇ ਸਾਹਮਣੇ ਨਹੀਂ ਆਏ, ਪਰ ਆ ਰਹੇ ਰੁਝਾਨਾਂ 'ਚ 5 ਸੂਬਿਆਂ 'ਚੋਂ ਤਿੰਨ ਸੂਬਿਆਂ `ਚ ਕਾਂਗਰਸ ਦੀ ਸਰਕਾਰ ਬਣਦੀ ਹੋਈ ਨਜ਼ਰ ਆ ਰਹੀ ਹੈ, ਜਦਕਿ 2 `ਚ ਸਥਾਨਕ ਪਾਰਟੀਆਂ ਅੱਗੇ ਚੱਲ ਰਹੀਆਂ ਹਨ।
Congress BJP
ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਸੂਬਿਆਂ `ਚ ਕਾਂਗਰਸ ਸਰਕਾਰ ਬਣਾਉਣ ਲਈ ਅੱਗੇ ਵਧ ਰਹੀ ਹੈ, ਜਦੋਂ ਕਿ ਇਸ ਤੋਂ ਪਹਿਲਾਂ ਇਨ੍ਹਾਂ ਤਿੰਨਾਂ ਸੂਬਿਆਂ 'ਚ ਭਾਜਪਾ ਹੱਥੋਂ ਸਰਕਾਰ ਖਿਸਕਦੀਆਂ ਜਾ ਰਹੀਆਂ ਹਨ। ਮਿਜ਼ੋਰਮ 'ਚ ਸੱਤਾ ਕਾਂਗਰਸ ਦੇ ਹੱਥੋਂ ਨਿਕਲ ਕੇ ਐਮਐਨਐਫ ਦੀ ਸਰਕਾਰ ਬਣਦੀ ਦਿਖਾਈ ਦੇ ਰਹੀ ਹੈ। ਤੇਲੰਗਾਨਾ 'ਚ ਟੀਆਰਐਸ ਪਾਰਟੀ ਪਹਿਲਾਂ ਨਾਲੋਂ ਵਧੀਆ ਪ੍ਰਦਰਸ਼ਨ ਕਰਦੇ ਹੋਏ ਸੱਤਾ 'ਤੇ ਕਬਜ਼ਾ ਬਰਕਰਾਰ ਰੱਖਿਆ ਹੋਇਆ ਹੈ।
ਹੁਣ ਤੱਕ ਦੇ ਆ ਰਹੇ ਰੁਝਾਨਾਂ 'ਚ ਬਸਪਾ ਨੇ ਛੱਤੀਸਗੜ੍ਹ 'ਚ ਪਹਿਲਾਂ ਦੇ ਮੁਕਾਬਲੇ ਜਿ਼ਆਦਾ ਸੀਟਾਂ ਜਿੱਤੀਆਂ ਹਨ, ਜਦੋਂ ਕਿ ਰਾਜਸਥਾਨ, ਮੱਧ ਪ੍ਰਦੇਸ਼ 'ਚ ਪਹਿਲਾਂ ਜਿੰਨੀਆਂ ਸੀਟਾਂ `ਤੇ ਕਾਮਯਾਬੀ ਦਿਖਾਈ ਦੇ ਰਹੀ ਹੈ।
ਰਾਜਸਥਾਨ ਦੇ ਰੁਝਾਨ ਇਸ ਤਰ੍ਹਾਂ ਰਹੇ ਜਿਥੇ ਕਾਂਗਰਸ : 95, ਭਾਜਪਾ : 80, ਬਸਪਾ : 3, ਹੋਰ : 21, ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਰੁਝਾਨ : ਕਾਂਗਰਸ : 116, ਭਾਜਪਾ : 105, ਬਸਪਾ : 4, ਹੋਰ : 5, ਛੱਤੀਸਗੜ੍ਹ ਦੇ ਰੁਝਾਨ : ਕਾਂਗਰਸ : 58, ਭਾਜਪਾ : 23, ਬਸਪਾ : 9, ਹੋਰ : 0 , ਤੇਲੰਗਾਨਾ ਦੇ ਰੁਝਾਨ : ਟੀਆਰਐਸ : 90, ਕਾਂਗਰਸ : 21, ਭਾਜਪਾ : 1, ਹੋਰ 7 ਸੀਟਾਂ ਲੈਂਦੇ ਨਜ਼ਰ ਆ ਰਹੇ ਹਨ ਜਦਕਿ ਮਿਜ਼ਰੋਮ ਦੇ ਰੁਝਾਨਾਂ ਤਹਿਤ : ਐਮਐਨਐਫ : 28, ਕਾਂਗਰਸ : 7, ਭਾਜਪਾ : 1 ਹੋਰ ਨੂੰ 4 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ।