
ਸੁਪਰੀਮ ਕੋਰਨ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਭੰਗ ਕਰਨ ਦੇ ਰਾਜਪਾਲ ਸਤਿਆਪਾਲ ਮਲਿਕ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਸੋਮਵਾਰ....
ਨਵੀਂ ਦਿੱਲੀ, 11 ਦਸੰਬਰ : ਸੁਪਰੀਮ ਕੋਰਨ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਭੰਗ ਕਰਨ ਦੇ ਰਾਜਪਾਲ ਸਤਿਆਪਾਲ ਮਲਿਕ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਸੋਮਵਾਰ ਨੂੰ ਖ਼ਾਰਜ ਕਰ ਦਿਤੀ। ਚੀਫ਼ ਜਸਟਿਸ ਰੰਜਨ ਗੋਗੋਈ ਅਤੇ ਜਸਟਿਸ ਸੰਜੇ ਕਿਸ਼ਨ ਕੌਲ ਦੀ ਕਮੇਟੀ ਨੇ ਕਿਹਾ ਕਿ ਉਹ ਦਖ਼ਲ ਨਹੀਂ ਦੇਣਾ ਚਾਹੁੰਦੇ (ਰਾਜਪਾਲ ਦੇ ਫੈਸਲੇ ਵਿਚ)। ਕਮੇਟੀ ਭਾਜਪਾ ਨੇਤਾ ਗਗਨ ਭਗਤ ਦੀ ਜਨਹਿਤ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ। ਭਗਤ ਭੰਗ ਵਿਧਾਨ ਸਭਾ ਦੇ ਮੈਂਬਰ ਸਨ।
ਰਾਜਪਾਲ ਨੇ ਨਾਟਕੀ ਘਟਨਾਕ੍ਰਮ ਵਿਚ 21 ਨਵੰਬਰ ਨੂੰ ਵਿਧਾਨਸਭਾ ਨੂੰ ਭੰਗ ਕਰ ਦਿਤਾ ਸੀ।
ਇਸ ਦੇ ਕੁਝ ਘੰਟੇ ਪਹਿਲਾਂ ਪੀਪਲਜ਼ ਡੈਮੋਕ੍ਰੈਟਿਕ ਪਾਰਟੀ (ਪੀ.ਡੀ.ਪੀ.) ਨੇ ਵਿਰੋਧੀ ਨੈਸ਼ਨਲ ਕਾਨਫ਼ਰੰਸ ਅਤੇ ਕਾਂਗਰਸ ਦੇ ਸਮੱਰਥਨ ਵਿਚ ਸਰਕਾਰ ਬਣਾਉਨ ਦਾ ਦਾਅਵਾ ਪੇਸ਼ ਕੀਤਾ ਸੀ। ਇਸ ਮਗਰੋਂ ਦੋ ਮੈਂਬਰੀ ਪੀਪਲਜ਼ ਕਾਨਫ਼ਰੰਸ ਨੇ ਭਾਜਪਾ ਅਤੇ ਹੋਰ ਦਲਾਂ ਦੇ 18 ਵਿਧਾਇਕਾਂ ਦਾ ਸਮੱਰਥਨ 'ਤੇ ਸਰਕਾਰ ਬਣਾਉਨ ਦਾ ਦਾਅਵਾ ਪੇਸ਼ ਕੀਤਾ ਸੀ। ਪੀ.ਡੀ.ਪੀ. ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਰਾਜਪਾਲ ਨੂੰ ਪੱਤਰ ਭੇਜ ਕੇ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਦੇ 29 ਵਿਧਾਇਕ ਹਨ ਅਤੇ ਉਨ੍ਹਾਂ ਨੂੰ ਨੈਸ਼ਨਲ ਕਾਨਫ਼ਰੰਸ ਦੇ 15 ਵਿਧਾਇਕਾਂ ਅਤੇ ਕਾਂਗਰਸ ਦੇ 12 ਵਿਧਾਇਕਾਂ ਦਾ ਸਮੱਰਥਨ ਪ੍ਰਾਪਤ ਹੈ।
ਰਾਜਪਾਲ ਵਲੋਂ ਵਿਧਾਨਸਭਾ ਭੰਗ ਕਰਨ ਦੇ ਫੈਸਲੇ ਦਾ ਐਲਾਨ ਰਾਜ ਭਵਨ ਵਲੋਂ ਜਾਰੀ ਰੀਲੀਜ਼ ਵਿਚ ਕੀਤਾ ਗਿਆ ਸੀ। (ਪੀਟੀਆਈ)