ਹਿਮਾਚਲ ‘ਚ ਬਰਫ਼ਬਾਰੀ ਤੇ ਬਾਰਿਸ਼ ਹੋਣ ਨਾਲ ਪੰਜਾਬ ਵੀ ਠਰ੍ਹਿਆ
Published : Dec 11, 2018, 5:00 pm IST
Updated : Apr 10, 2020, 11:27 am IST
SHARE ARTICLE
ਹਿਮਾਚਲ ‘ਚ ਬਰਫ਼ਬਾਰੀ
ਹਿਮਾਚਲ ‘ਚ ਬਰਫ਼ਬਾਰੀ

ਮੌਸਮ ਵਿਭਾਗ ਨੇ ਬੁੱਧਵਾਰ ਤੱਕ ਸਰਗਰਮ ਪੱਛਮੀ ਗੜਬੜੀਆਂ ਕਰਕੇ ਹਿਮਾਚਲ ਪ੍ਰਦੇਸ਼ ਵਿੱਚ ਬਰਫ਼ਬਾਰੀ ਤੇ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ। ਰਾਜਧਾਨੀ ਸ਼ਿਮਲਾ...

ਮੰਡੀ (ਭਾਸ਼ਾ) : ਮੌਸਮ ਵਿਭਾਗ ਨੇ ਬੁੱਧਵਾਰ ਤੱਕ ਸਰਗਰਮ ਪੱਛਮੀ ਗੜਬੜੀਆਂ ਕਰਕੇ ਹਿਮਾਚਲ ਪ੍ਰਦੇਸ਼ ਵਿੱਚ ਬਰਫ਼ਬਾਰੀ ਤੇ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ। ਰਾਜਧਾਨੀ ਸ਼ਿਮਲਾ ਵਿੱਚ ਰਾਤ 3.7 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ। ਇੱਥੇ ਹਲਕੀ ਬਾਰਸ਼ ਪੈਣ ਦੇ ਆਸਾਰ ਹਨ। ਮਨਾਲੀ ਸ਼ਹਿਰ ਵਿੱਚ ਵੀ ਤਾਜ਼ਾ ਬਰਫ਼ਬਾਰੀ ਹੋਣ ਦਾ ਅਨੁਮਾਨ ਹੈ ਜੋ ਇਹ ਹੋਟਲ ਵਾਲਿਆਂ ਤੇ ਕਿਸਾਨਾਂ ਲਈ ਬੇਹੱਦ ਫਾਇਦੇਮੰਦ ਸਾਬਤ ਹੋਏਗੀ। ਉਧਰ ਪੰਜਾਬ ਵਿੱਚ ਵੀ ਠੰਢ ਕਾਫੀ ਵਧ ਗਈ ਹੈ। ਬਰਫ਼ਬਾਰੀ ਹੋਣ ਕਰਕੇ ਸੂਬੇ ਵਿੱਚ ਘੱਟੋ-ਘੱਟ 2-3 ਡਿਗਰੀ ਸੈਲਸੀਅਸ ਤਾਪਮਾਨ ਡਿੱਗ ਗਿਆ।

ਮਨਾਲੀ ਵਿੱਚ 4.4 ਮਿਲੀਮੀਟਰ ਬਾਰਸ਼ ਹੋਈ ਜਿਸ ਕਰਕੇ ਇੱਥੇ ਜ਼ੀਰੋ ਤੋਂ ਵੀ ਹੇਠਾਂ ਮਨਫੀ 0.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਕੁਫਰੀ, ਫਗੂ ਤੇ ਨਾਰਕੰਡਾ ਵਰਗੇ ਟੂਰਿਸਟ ਕੇਂਦਰਾਂ ਵਿੱਚ ਬੂੰਦਾਬਾਂਦੀ ਹੋ ਸਕਦੀ ਹੈ। ਇਸ ਤੋਂ ਇਲਾਵਾ ਚੰਬਾ ਜ਼ਿਲ੍ਹੇ ਦੇ ਸੈਰ-ਸਪਾਟਾ ਕੇਂਦਰ ਡਲਹੌਜ਼ੀ ਵਿੱਚ ਵੀ ਮਾਈਨਸ 0.2 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ।

ਇੱਥੋਂ ਦੇ ਕੁਝ 250 ਕਿਲੋਮੀਟਰ ਦੂਰ ਕਲਪਾ ਵਿੱਚ ਤਾਂ ਤਾਪਮਾਨ ਜ਼ੀਰੋ ਡਿਗਰੀ ਤੋਂ ਵੀ 4 ਡਿਗਰੀ ਹੇਠਾਂ ਸੀ। ਦਰਅਸਲ ਪੱਛਮੀ ਗੜਬੜੀਆਂ ਇੱਕ ਤਰ੍ਹਾਂ ਦੇ ਚੱਕਰਵਾਤ ਹਨ ਜੋ ਜੋ ਭੂ-ਮੱਧ ਵਿੱਚ ਪੈਦਾ ਹੁੰਦੇ ਹਨ। ਭਾਰਤੀ ਉਪ-ਮਹਾਂਦੀਪ ਦੇ ਉੱਤਰ-ਪੱਛਮੀ ਹਿੱਸੇ ਵਿੱਚ ਬਾਰਸ਼ ਜਾਂ ਬਰਫ਼ਬਾਰੀ ਦਾ ਕਾਰਨ ਬਣਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

05 May 2024 4:18 PM

Sardar JI ਠੋਕ ਰਹੇ Leader ਅਤੇ ਬਾਬਿਆਂ ਨੂੰ! ਚੋਣਾਂ 'ਚ Kangana Ranaut ਨੂੰ ਟਿਕਟ ਦੇ ਕੇ ਚੈਲੰਜ ਕੀਤਾ ਕਿਸਾਨਾਂ..

05 May 2024 1:54 PM

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM
Advertisement