
ਇਸ ਟ੍ਰੇਨ ਨੂੰ ਉਚੇਚੇ ਤੌਰ 'ਤੇ ਸ਼੍ਰੀਲੰਕਾ, ਜਾਪਾਨ, ਥਾਈਲੈਂਡ ਅਤੇ ਚੀਨ ਤੋਂ ਆਉਣ ਵਾਲੇ ਸੈਲਾਨੀਆਂ ਦੀ ਖਿੱਚ ਦੇ ਕੇਂਦਰ ਦੇ ਤੌਰ 'ਤੇ ਤਿਆਰ ਕੀਤਾ ਗਿਆ ਹੈ।
ਨਵੀਂ ਦਿੱਲੀ, ( ਭਾਸ਼ਾ ) : ਆਈਆਰਸੀਟੀਸੀ ਨੇ ਅਪਣੀ ਬੁੱਧ ਸਰਕਟ ਟ੍ਰੇਨ ਦਿੱਲੀ ਤੋਂ ਸ਼ੁਰੂ ਕੀਤੀ ਹੈ। ਇਹ ਟ੍ਰੇਨ ਯਾਤਰੀਆਂ ਨੂੰ ਮਹਾਤਮਾ ਬੁੱਧ ਨਾਲ ਜੁੜੇ ਸਾਰੇ ਧਾਰਮਿਕ ਸਥਾਨਾਂ ਦੀ ਸੈਰ ਕਰਵਾਏਗੀ। ਇਹ ਟ੍ਰੇਨ ਉਹਨਾਂ ਸ਼ਥਾਨਾਂ 'ਤੇ ਜਾਵੇਗੀ ਜੋ ਮਹਾਤਮਾ ਬੁੱਧ ਦੇ ਜੀਵਨ ਕਾਲ ਨਾਲ ਸਬੰਧਤ ਰਹੇ ਹਨ। ਇਹ ਟ੍ਰੇਨ ਬੋਧਗਯਾ, ਨਾਲੰਦਾ, ਵਾਰਾਣਸੀ, ਲੁੰਬਿਨੀ, ਕੁਸ਼ੀਨਗਰ ਅਤੇ ਸ਼੍ਰਾਵਸਤੀ ਵਿਚਕਾਰ ਚਲੇਗੀ।
Buddhist Circuit
ਇਸ ਟ੍ਰੇਨ ਨੂੰ ਉਚੇਚੇ ਤੌਰ 'ਤੇ ਸ਼੍ਰੀਲੰਕਾ, ਜਾਪਾਨ, ਥਾਈਲੈਂਡ ਅਤੇ ਚੀਨ ਤੋਂ ਆਉਣ ਵਾਲੇ ਸੈਲਾਨੀਆਂ ਦੀ ਖਿੱਚ ਦੇ ਕੇਂਦਰ ਦੇ ਤੌਰ 'ਤੇ ਤਿਆਰ ਕੀਤਾ ਗਿਆ ਹੈ। ਇਸ ਟ੍ਰੇਨ ਵਿਚ 12 ਬੋਗੀਆਂ ਹਨ। ਇਹਨਾਂ ਵਿਚ 4 ਪਹਿਲਾ ਦਰਜਾ ਏਸੀ, 2 ਦੂਜਾ ਦਰਜਾ ਏਸੀ, 2 ਡਾਈਨਿੰਗ ਕਾਰ, ਦੋ ਪਾਵਰ ਕਾਰ, 1 ਪੈਂਟਰੀ ਕਾਰ ਅਤੇ 2 ਬੋਗੀਆਂ ਸਟਾਫ ਲਈ ਹੋਣਗੀਆਂ। ਬੋਗੀਆਂ ਵਿਚ ਲੈਦਰ ਇੰਟੀਰਿਅਰਸ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਟਚਲੈਸ ਟੈਪ, ਬਾਇਓ ਵੈਕਊਮ ਟਾਇਲਟ, ਸੋਫਾ, ਅਡਜਸਟੇਬਲ ਰੀਡਿੰਗ ਲਾਈਟ ਮੌਜੂਦ ਹੋਣਗੇ।
Buddhist Circuit Tour
ਇਸ ਟ੍ਰੇਨ ਨੂੰ 6 ਮਹੀਨੇ ਵਿਚ ਤਿਆਰ ਕੀਤਾ ਗਿਆ ਹੈ। ਦੂਜਾ ਦਰਜਾ ਬੋਗੀ ਵਿਚ ਇਕ ਛੋਟੀ ਲਾਇਬ੍ਰੇਰੀ ਵੀ ਦਿਤੀ ਗਈ ਹੈ। ਇਸ ਦੇ ਨਾਲ ਹੀ ਟ੍ਰੇਨ ਨੂੰ ਅੰਦਰੂਨੀ ਤੌਰ 'ਤੇ ਬਿਹਤਰ ਰੰਗਾਂ ਨਾਲ ਸਜਾਇਆ ਗਿਆ ਹੈ। ਟ੍ਰੇਨ ਵਿਚ ਦੋ ਰੈਸਟੋਰੇਂਟ ( ਡਾਈਨਿੰਗ ਕਾਰ ) ਦਿਤੇ ਗਏ ਹਨ। ਜਿਸ ਵਿਚ 64 ਲੋਕਾਂ ਦੇ ਬੈਠਣ ਦਾ ਪ੍ਰਬੰਧ ਹੈ। ਦੋਹਾਂ ਕਾਰਾਂ ਦਾ ਰੰਗ ਵੱਖ-ਵੱਖ ਹੈ। ਯਾਤਰੀਆਂ ਦੇ ਸਮਾਨ ਦੀ ਸੁਰੱਖਿਆ ਲਈ ਟ੍ਰੇਨ ਵਿਚ ਵਿਸ਼ੇਸ਼ ਇਲੈਕਟ੍ਰਾਨਿਕ ਲਾੱਕਰ ਦਿਤੇ ਗਏ ਹਨ।
Buddhist Circuit Tourist Train
ਗੀਜ਼ਰ ਦੇ ਨਾਲ ਸ਼ਾਵਰ ਵਾਲੇ ਬਾਥਰੂਮ ਹਨ। ਇਸ ਵਿਚ ਪਹਿਲਾ ਦਰਜ਼ਾ ਏਸੀ ਦਾ ਕਿਰਾਇਆ 12,080 ਪ੍ਰਤੀ ਵਿਅਕਤੀ ਹੈ ਉਥੇ ਹੀ ਦੂਜਾ ਦਰਜਾ ਏਸੀ ਦਾ ਕਿਰਾਇਆ 9890 ਰੁਪਏ ਪ੍ਰਤੀ ਵਿਅਕਤੀ ਹੈ। ਟ੍ਰੇਨ ਵਿਚ ਸਾਈਡ ਬਰਥ ਦੀ ਥਾਂ ਤੇ ਸਿੰਗਲ ਸੀਟਰ ਸੋਫੇ ਦੀ ਸੀਟ ਦਿਤੀ ਗਈ ਹੈ ਤਾਂ ਕਿ ਯਾਤਰਾ ਦੌਰਾਨ ਬਾਹਰ ਦੇ ਨਜ਼ਾਰੇ ਦਾ ਆਨੰਦ ਲਿਆ ਜਾ ਸਕੇ।
ਬੁੱਧ ਸਰਕਿਟ ਟ੍ਰੇਨ ਵਿਚ ਐਲਐਚਬੀ ਰਸੋਈ ਵੀ ਹੈ। ਇਸ ਵਿਚ ਸੈਲਾਨੀਆਂ ਲਈ ਗਰਮ ਪਲੇਟਾਂ, ਬਰਫ ਬਣਾਉਣ ਦੀ ਮਸ਼ੀਨ, ਫ੍ਰੀਜ਼ਰ, ਫਰਿੱਜ ਜਿਹੇ ਰਸੋਈ ਦੇ ਸਮਾਨ ਮੌਜੂਦ ਹਨ। ਇਸ਼ ਦੇ ਨਾਲ ਹੀ ਟ੍ਰੇਨ ਵਿਚ ਸੀਸੀਟੀਵੀ ਕੈਮਰੇ ਵੀ ਲਗੇ ਹੋਏ ਹਨ।