Brothers Joining Indian Army: ਸੇਵਾਮੁਕਤ ਸੂਬੇਦਾਰ ਦੇ ਦੋਵੇਂ ਪੁੱਤਰਾਂ ਨੂੰ ਫ਼ੌਜ ਵਿਚ ਮਿਲਿਆ ਕਮਿਸ਼ਨ
Published : Dec 11, 2023, 2:25 pm IST
Updated : Dec 11, 2023, 4:55 pm IST
SHARE ARTICLE
Retd subedar’s 2nd son joins brother as officer in Army
Retd subedar’s 2nd son joins brother as officer in Army

ਛੋਟਾ ਭਰਾ ਨਿਲੇਸ਼ ਕੁਮਾਰ ਕੈਪਟਨ ਅਤੇ ਵੱਡਾ ਭਰਾ ਉਮੰਗ ਭੀਂਚਰ ਬਣਿਆ ਲੈਫਟੀਨੈਂਟ

Brothers Joining Indian Army: ਹਰਿਆਣਾ ਦੇ ਰਹਿਣ ਵਾਲੇ ਸੇਵਾਮੁਕਤ ਸੂਬੇਦਾਰ ਦੇ ਦੋਵੇਂ ਪੁੱਤਰਾਂ ਨੂੰ ਫ਼ੌਜ ਵਿਚ ਕਮਿਸ਼ਨ ਮਿਲਿਆ ਹੈ। ਲਾਲਾ ਲਾਜਪਤ ਰਾਏ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਵਿਚ ਕੰਮ ਕਰਦੇ ਫਤਿਹਾਬਾਦ ਦੇ ਪਿੰਡ ਬਣਾਂਵਾਲੀ ਦੇ ਵਸਨੀਕ ਸੇਵਾਮੁਕਤ ਸੂਬੇਦਾਰ ਮੇਨਪਾਲ ਭੀਂਚਰ ਦਾ ਵੱਡਾ ਪੁੱਤਰ ਉਮੰਗ ਭੀਂਚਰ ਫੌਜ ਵਿਚ ਕਮਿਸ਼ਨ ਪ੍ਰਾਪਤ ਕਰਕੇ ਲੈਫਟੀਨੈਂਟ ਬਣ ਗਿਆ ਹੈ ਜਦਕਿ ਮੇਨਪਾਲ ਦਾ ਛੋਟਾ ਬੇਟਾ ਨੀਲੇਸ਼ ਕੁਮਾਰ ਵੀ ਫੌਜ ਵਿਚ ਕੈਪਟਨ ਹੈ।

ਉਮੰਗ ਭੀਂਚਰ ਸ਼ਨਿਚਰਵਾਰ ਨੂੰ ਦੇਹਰਾਦੂਨ ਸਥਿਤ ਇੰਡੀਅਨ ਮਿਲਟਰੀ ਅਕੈਡਮੀ 'ਚ ਆਯੋਜਿਤ ਪਾਸਿੰਗ ਆਊਟ ਪਰੇਡ 'ਚ ਲੈਫਟੀਨੈਂਟ ਬਣਿਆ। ਉਮੰਗ ਭੀਂਚਰ ਦਾ ਛੋਟਾ ਭਰਾ ਨੀਲੇਸ਼ ਕੁਮਾਰ ਜੂਨ, 2021 ਵਿਚ ਲੈਫਟੀਨੈਂਟ ਬਣਿਆ ਸੀ ਅਤੇ ਹੁਣ ਫੌਜ ਵਿਚ ਕੈਪਟਨ ਵਜੋਂ ਸੇਵਾ ਨਿਭਾ ਰਿਹਾ ਹੈ।

ਦੋਵਾਂ ਭਰਾਵਾਂ ਨੇ ਅਪਣੀ ਸਕੂਲੀ ਪੜ੍ਹਾਈ ਸੈਨਿਕ ਸਕੂਲ, ਕੁੰਜਪੁਰਾ ਤੋਂ ਕੀਤੀ। ਮੇਨਪਾਲ ਨੇ ਦਸਿਆ ਕਿ ਉਹ ਫੌਜ ਵਿਚੋਂ ਸੂਬੇਦਾਰ ਦੇ ਅਹੁਦੇ ’ਤੇ ਸੇਵਾਮੁਕਤ ਹੋਇਆ ਹੈ ਅਤੇ ਉਸ ਦੇ ਦਾਦਾ ਮੁਨਸ਼ੀਰਾਮ ਭੀਂਚਰ ਬ੍ਰਿਟਿਸ਼ ਫੌਜ ਵਿਚ ਸਨ ਅਤੇ ਪਿਤਾ ਦਲੀਪ ਸਿੰਘ ਭੀਂਚਰ ਕਿਸਾਨ ਹਨ।

 (For more news apart from Retd subedar’s 2nd son joins brother as officer in Army, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement