ਦੇਸ਼ 'ਚ ਹਰ ਘੰਟੇ 7 ਬੱਚੇ ਜਿਨਸੀ ਸ਼ੋਸਣ ਦਾ ਸ਼ਿਕਾਰ, 40 ਫ਼ੀ ਸਦੀ ਭਰ ਪੇਟ ਖਾਣੇ ਤੋਂ ਵਾਂਝੇ : ਸਤਿਆਰਥੀ
Published : Jan 12, 2019, 5:04 pm IST
Updated : Jan 12, 2019, 5:05 pm IST
SHARE ARTICLE
Kailash Satyarthi
Kailash Satyarthi

ਕਿਉਂਕਿ ਬੱਚੇ ਵੋਟ ਬੈਂਕ ਵਿਚ ਨਹੀਂ ਆਉਂਦੇ, ਇਸ ਲਈ ਉਹ ਦੇਸ਼ ਦੇ ਨੇਤਾਵਾਂ ਵੱਲੋਂ ਪਹਿਲ ਦੇ ਆਧਾਰ 'ਤੇ ਪੂਰੀਆਂ ਕੀਤੀਆਂ ਜਾਣ ਵਾਲੀਆਂ ਨੀਤੀਆਂ ਦਾ ਹਿੱਸਾ ਨਹੀਂ ਹਨ।

ਵਿਦਿਸ਼ਾ : ਨੈਸ਼ਨਲ ਕ੍ਰਾਈਮ ਬਿਊਰੋ ਦੀ ਤਾਜ਼ਾ ਰਿਪੋਰਟ ਮੁਤਾਬਕ ਦੇਸ਼ ਵਿਚ ਹਰ ਘੰਟੇ ਦੌਰਾਨ 7 ਬੱਚਿਆਂ ਦਾ ਜਿਨਸੀ ਸ਼ੋਸ਼ਣ ਹੁੰਦਾ ਹੈ। ਦੁਨੀਆਂ ਦੇ 40 ਫ਼ੀ ਸਦੀ ਬੱਚਿਆਂ ਨੂੰ ਰੋਜ਼ਾਨਾ ਢਿੱਡ ਭਰ ਕੇ ਰੋਟੀ ਵੀ ਨਸੀਬ ਨਹੀਂ ਹੁੰਦੀ। ਦੇਸ਼ ਵਿਚ 43 ਲੱਖ ਬੱਚੇ ਇਸ ਸਮੇਂ ਖਾਣਾਂ, ਖੇਤਾਂ ਅਤੇ ਇੱਟਾਂ ਦੇ ਭੱਠਿਆਂ 'ਤੇ ਕੰਮ ਵਿਚ ਲਗੇ ਹੋਏ ਹਨ। ਆਰਟੀਈ ਨਾਲ ਬੱਚਿਆਂ ਦਾ ਸਕੂਲਾਂ ਵਿਚ ਦਾਖਲਾ ਤਾਂ ਵਧਿਆ ਹੈ ਪਰ ਸਿੱਖਿਆ ਦੀ ਗੁਣਵੱਤਾ ਨਹੀਂ ਵਧੀ। ਕਿਉਂਕਿ ਬੱਚੇ ਵੋਟ ਬੈਂਕ ਵਿਚ ਨਹੀਂ ਆਉਂਦੇ,

poor childrenpoor children

ਇਸ ਲਈ ਉਹ ਦੇਸ਼ ਦੇ ਨੇਤਾਵਾਂ ਵੱਲੋਂ ਪਹਿਲ ਦੇ ਆਧਾਰ 'ਤੇ ਪੂਰੀਆਂ ਕੀਤੀਆਂ ਜਾਣ ਵਾਲੀਆਂ ਨੀਤੀਆਂ ਦਾ ਹਿੱਸਾ ਨਹੀਂ ਹਨ। ਇਹ ਗੱਲ ਨੋਬੇਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੈਲਾਸ਼ ਸਤਿਆਰਥੀ ਨੇ ਵਿਦਿਸ਼ਾ ਐਸਏਟੀਆਈ ਵਿਚ ਆਯੋਜਿਤ ਪ੍ਰੋਗਰਾਮ ਵਿਚ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਸਮੇਤ ਪੰਤਵੰਤੇ ਨਾਗਰਿਕਾਂ ਨੂੰ ਅਪਣੇ ਸੰਬੋਧਨ ਦੌਰਾਨ ਸਾਂਝੀ ਕੀਤੀ। ਸਤਿਆਰਥੀ ਨੇ ਕਿਹਾ ਕਿ ਸਾਡੀ ਸਰਕਾਰ  ਦੇਸ਼ ਦੇ ਬੱਚਿਆਂ ਦੀ ਭਲਾਈ ਦੇ ਲਈ ਕੁਲ ਜੀਡੀਪੀ ਦਾ 4 ਫ਼ੀ ਸਦੀ ਵੀ ਖਰਚ ਨਹੀਂ ਕਰਦੀ ਹੈ।

Child labor in IndiaChild labor in India

ਪੰਜਵੀਂ ਜਮਾਤ ਵਿਚ ਪੜ੍ਹਨ  ਵਾਲਾ ਬੱਚਾ ਜਮਾਤ ਦੂਜੀ ਦਾ ਕੋਰਸ ਵੀ ਪੂਰਾ ਨਹੀਂ ਕਰ ਪਾਉਂਦਾ। ਸਾਡੇ ਦੇਸ਼ ਦੇ ਧਰਮਗੁਰੂ ਅਤੇ ਸਮਾਜਸੇਵੀ ਵੀ ਬੱਚਿਆਂ 'ਤੇ ਹੋ ਰਹੇ ਜ਼ੁਲਮਾਂ ਨੂੰ ਲੈ ਕੇ ਚੁੱਪ ਹਨ। ਸਤਿਆਰਥੀ ਨੇ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਮੈਂ ਐਸਏਟੀਆਈ ਦਾ ਇੰਜੀਨੀਅਰ ਹਾਂ। ਬੀਤੇ 100 ਸਾਲਾਂ ਵਿਚ ਪਹਿਲੀ ਵਾਰ ਕਿਸੇ ਇੰਜੀਨੀਅਰ ਨੂੰ ਸ਼ਾਂਤੀ ਦਾ ਪੁਰਸਕਾਰ ਮਿਲਿਆ ਹੈ। ਇਕ ਹੁਨਰਮੰਦ ਇੰਜੀਨੀਅਰ ਕਿਸੇ ਵੀ ਮੁਸ਼ਕਲ ਦੇ ਹੱਲ ਲਈ ਤਰਕ ਦੇ ਆਧਾਰ 'ਤੇ ਉਸ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦਾ ਹੈ।

Samrat Ashok Technological Institute,VidishaSamrat Ashok Technological Institute,Vidisha

ਉਹ ਹਰ ਖੇਤਰ ਵਿਚ ਸਫਲ ਹੁੰਦਾ ਹੈ ਚਾਹੇ ਉਹ ਨੇਤਾ ਹੋਵੇ, ਵਪਾਰੀ ਹੋਵੇ ਜਾਂ ਫਿਰ ਕਿਸੇ ਹੋਰ ਖੇਤਰ ਵਿਚ ਕੰਮ ਕਰ ਰਿਹਾ ਹੋਵੇ। ਸਤਿਆਰਥੀ ਨੇ ਕਿਹਾ ਕਿ ਸਿਰਫ ਚੋਣਾਂ ਨਾਲ ਹੀ ਲੋਕਤੰਤਰ ਨਹੀਂ ਚਲਦਾ, ਸਗੋਂ ਲੋਕਤੰਤਰ ਦੇ ਨੈਤਿਕ ਮੁੱਲਾਂ ਦੀ ਰੱਖਿਆ ਨਾਲ ਲੋਕਤੰਤਰ ਚਲਦਾ ਹੈ। ਕੈਲਾਸ਼ ਸਤਿਆਰਥੀ ਦੇ ਜੀਵਨ ਅਤੇ ਬਚਪਨ ਬਚਾਓ ਅੰਦੋਲਨ ਨੂੰ ਲੈ ਕੇ ਹਾਲੀਵੁੱਡ ਨੇ 'ਦਿ ਪ੍ਰਾਈਸ ਆਫ਼ ਫਰੀ' ਨਾਮ ਦੀ ਇਕ ਦਸਤਾਵੇਜ਼ੀ ਫਿਲਮ ਬਣਾਈ ਹੈ। ਜਿਸ ਦੀ ਸਕ੍ਰੀਨਿੰਗ ਅਗਲੇ ਹਫਤੇ ਸਵਿਟਰਜ਼ਲੈਂਡ ਵਿਖੇ ਹੋਵੇਗੀ। ਉਹਨਾਂ ਕਿਹਾ ਕਿ ਬੱਚਿਆਂ ਦੇ ਜ਼ੁਲਮਾਂ 'ਤੇ ਚੁੱਪ ਰਹਿਣਾ ਸੱਭ ਤੋਂ ਵੱਡਾ ਅਪਰਾਧ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement