ਬੀਜੇਪੀ ਰਾਸ਼ਟਰੀ ਪ੍ਰੀਸ਼ਦ ਬੈਠਕ ਦੀ ਪੀਐਮ ਅੱਜ ਕਰਨਗੇ ਸਮਾਪਤੀ
Published : Jan 12, 2019, 9:51 am IST
Updated : Jan 12, 2019, 9:51 am IST
SHARE ARTICLE
PM Modi
PM Modi

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਦਿੱਲੀ ਦੇ ਰਾਮਲੀਲਾ ਮੈਦਾਨ ‘ਤੇ 2019 ਦੀਆਂ ਲੋਕ ਸਭਾ ਚੋਣ.......

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਦਿੱਲੀ ਦੇ ਰਾਮਲੀਲਾ ਮੈਦਾਨ ‘ਤੇ 2019 ਦੀਆਂ ਲੋਕ ਸਭਾ ਚੋਣ ਨੂੰ ਲੈ ਕੇ ਸਿਰਕਤ ਕਰਨਗੇ। ਬੀਜੇਪੀ ਦੀ ਰਾਸ਼ਟਰੀ ਪ੍ਰੀਸ਼ਦ ਦੀ ਬੈਠਕ ਦਾ ਅੱਜ ਆਖਰੀ ਦਿਨ ਹੈ ਅਤੇ ਪੀਐਮ ਮੋਦੀ ਦੇ ਭਾਸ਼ਣ ਦੇ ਨਾਲ ਹੀ ਇਸ ਦੀ ਸਮਾਪਤੀ ਹੋਵੇਗੀ। ਅਜਿਹੇ ਵਿਚ ਅੱਜ ਪ੍ਰਧਾਨ ਮੰਤਰੀ ਮੋਦੀ ਬੀਜੇਪੀ ਕਰਮਚਾਰੀਆਂ ਨੂੰ ਜਿਥੇ ਜਿੱਤ ਦਾ ਮੰਤਰ ਦੇਣਗੇ ਉਥੇ ਹੀ ਚੋਣ ਕੂਰਕਸ਼ੇਤਰ ਵਿਚ ਵਿਰੋਧੀ ਪੱਖ ਨੂੰ ਹਰਾਉਣ ਦੀ ਚਾਲ ਵੀ ਵਿਛਾ ਦੇਣਗੇ। ਬੈਠਕ ਦੀ ਸਮਾਪਤੀ ਭਾਸ਼ਣ ਤੋਂ ਪ੍ਰਧਾਨ ਮੰਤਰੀ ਮੋਦੀ ਅੱਜ ਦੇਸ਼ ਦੇ ਚੋਣ ਏਜੰਡਾ ਸੈਟ ਕਰ ਸਕਦੇ ਹਨ।

PM Narendra ModiPM Narendra Modi

ਮੋਦੀ ਅੱਜ ਕੀ ਬੋਲਣਗੇ ਇਸ ਦੇ ਤੇਵਰ ਉਹ ਕੁੱਝ ਦਿਨ ਪਹਿਲਾਂ ਦਿਖਾ ਚੁੱਕੇ ਹਨ। ਅੱਜ ਦੁਪਹਿਰ 12 ਵਜੇ ਲਖਨਊ ਵਿਚ ਮਾਇਆਵਤੀ ਅਤੇ ਅਖੀਲੇਸ਼ ਯਾਦਵ ਲੋਕਸਭਾ ਚੋਣਾਂ ਵਿਚ ਮੋਦੀ ਲਹਿਰ ਨਾਲ ਟੱਕਰ ਲੈਣ ਲਈ ਗੰਠ-ਜੋੜ ਦਾ ਐਲਾਨ ਕਰਨਗੇ ਤਾਂ ਉਥੇ ਹੀ ਇਸ ਪ੍ਰੈਸ ਕਾਂਨਫਰੰਸ ਤੋਂ ਥੋੜ੍ਹੀ ਦੇਰ ਬਾਅਦ ਪ੍ਰਧਾਨ ਮੰਤਰੀ ਮੋਦੀ ਅਪਣੇ ਭਾਸ਼ਣ ਵਿਚ ਇਸ ਗੰਠ-ਜੋੜ ਦੀ ਤੋੜ ਕੱਢ ਸਕਦੇ ਹਨ। ਇਸ ਤੋਂ ਪਹਿਲਾਂ ਬੀਜੇਪੀ ਦੀ ਰਾਸ਼ਟਰੀ ਪ੍ਰੀਸ਼ਦ ਦੇ ਪਹਿਲੇ ਹੀ ਦਿਨ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੇ ਤੇਵਰਾਂ ਨੇ ਸਾਫ਼ ਕਰ ਦਿਤਾ ਹੈ ਕਿ ਬੀਜੇਪੀ ਦੀ ਰਣਨੀਤੀ ਕੀ ਰਹਿਣ ਵਾਲੀ ਹੈ।

PM ModiPM Modi

ਰਾਸ਼ਟਰੀ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਸੀ ਕਿ 2019 ਦਾ ਚੋਣ ਬੀਜੇਪੀ ਲਈ ਮਹੱਤਵਪੂਰਨ ਹੈ ਪਰ ਉਸ ਤੋਂ ਵੀ ਜ਼ਿਆਦਾ ਅਹਿਮ ਇਹ ਦੇਸ਼ ਲਈ ਹੈ। 2019 ਦਾ ਚੋਣ ਇਕ ਅਜਿਹੇ ਲੜਾਈ ਦੀ ਤਰ੍ਹਾਂ ਹੈ ਜਿਸ ਨੂੰ ਸਦੀਆਂ ਤੱਕ ਯਾਦ ਰੱਖਿਆ ਜਾਵੇਗਾ।

ਅਮਿਤ ਸ਼ਾਹ ਨੇ ਕਿਹਾ ਕਿ ਇਕ ਪਾਸੇ ਇਕ ਵਿਚਾਰਧਾਰਾ ਹੈ ਜੋ ਰਾਸ਼ਟਰ ਦੇ ਵਿਕਾਸ ਲਈ ਸੰਕਲਪ ਲੈ ਕੇ ਚੱਲ ਰਹੇ ਹਨ ਅਤੇ ਦੂਜੇ ਪਾਸੇ ਜਿਨ੍ਹਾਂ ਦਾ ਨਾ ਕੋਈ ਨੇਤਾ ਹੈ ਅਤੇ ਨਾ ਕੋਈ ਨੀਤੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਬੀਜੇਪੀ ਸਿਰਫ਼ ਯੂਪੀ ਵਿਚ 73 ਤੋਂ 74 ਸੀਟਾਂ ਜੀਤੇਗੀ। ਬੀਜੇਪੀ ਇਹ ਸਮਝ ਰਹੀ ਹੈ ਕਿ ਵਿਰੋਧੀਆਂ ਦਾ ਗੰਠ-ਜੋੜ ਸਿਰਫ਼ ਮੋਦੀ ਨੂੰ ਟੱਕਰ ਦੇਣ ਲਈ ਬਣ ਰਿਹਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement